ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ )– ਠੰਢ ਵੱਧਣ ਦੇ ਨਾਲ ਹੀ ਪੰਜਾਬ ਵਿੱਚ ਧੁੰਦ ਵੀ ਖਤਰਨਾਕ ਰੂਪ ਧਾਰਨ ਚੁੱਕੀ ਹੈ। ਵੀਰਵਾਰ ਸਵੇਰ ਤੋਂ ਹੀ ਇਲਾਕੇ ਵਿੱਚ ਸੰਘਣੀ ਧੁੰਦ ਛਾ ਗਈ ਜਿਸ ਦੇ ਚਲਦਿਆਂ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਣ ਲੱਗਾ ਉਥੇ ਹੀ ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗ ਪਈ। ਮੌਸਮ ਵਿਭਾਗ ਵਲੋਂ ਧੁੰਦ ਨੂੰ ਲੈ ਕੇ ਓਰੇਂਜ ਅਤੇ ਕੁੱਝ ਇਲਾਕਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਨਾਲ ਵਿਜੀਬਿਲਟੀ ਸਿਰਫ 50 ਮੀਟਰ ਤੱਕ ਹੀ ਰਹਿ ਗਈ ਜਿਸ ਨਾਲ ਜਿੱਥੇ ਮਾਰਗਾਂ ਤੇ ਆਮ ਵਾਹਨ ਲਾਈਟਾਂ ਜਗਾ ਕੇ ਹੌਲੀ ਚਲਦੇ ਨਜ਼ਰ ਆਏ ਉੱਥੇ ਹੀ ਰੇਲ ਗੱਡੀਆਂ ਵੀ ਦੇਰੀ ਨਾਲ ਚੱਲਣ ਦੀ ਜਾਣਕਾਰੀ ਮਿਲੀ ਹੈ। ਡਿਊਟੀਆਂ ਅਤੇ ਹੋਰ ਕੰਮਾਂ ਕਾਰਾਂ ਨੂੰ ਜਾਣ ਵਾਲੇ ਕਰਮਚਾਰੀ ਤੇ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਤੇ ਸਕੂਲੀ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਕਾਰਨ ਕੁੱਝ ਲੇਟ ਲਤੀਫੀ ਦਾ ਸਾਹਮਣਾ ਕਰਨਾ ਪਿਆ। ਸਵੇਰ ਵੇਲੇ ਐਨੀ ਸੰਘਣੀ ਧੁੰਦ ਸੀ ਕਿ ਸਾਰੇ ਵਾਹਨ ਚਾਲਕ ਧੀਮੀ ਗਤੀ ਨਾਲ ਲਾਈਟਾਂ ਜਗ ਕੇ ਆਪਣੀ ਮੰਜ਼ਿਲ ਵੱਲ ਵੱਧ ਰਹੇ ਸਨ। ਹਵਾ ਵਿੱਚ ਨਮੀ ਦੀ ਮਾਤਰਾ ਵਧਣ ਨਾਲ ਠਿਠੁਰਨ ਵੱਧ ਸੀ। ਧੁੰਦ ਕਾਰਨ ਵਧੀ ਠੰਡ ਨੇ ਲੋਕਾਂ ਨੂੰ ਗਰਮ ਕੱਪੜੇ, ਜੈਕਟਾਂ ਆਦਿ ਤੇ ਹੱਥਾਂ ਵਿੱਚ ਦਸਤਾਨੇ ਪਹਿਨਣ ਲਈ ਮਜਬੂਰ ਹੋਣਾ ਪਿਆ। ਠੰਡ ਤੋਂ ਕੁੱਝ ਰਾਹਤ ਪਾਉਣ ਲਈ ਕਈ ਥਾਵਾਂ ‘ਤੇ ਲੋਕ ਅੱਗ ਬਾਲ ਕੇ ਸੇਕਦੇ ਦੇਖੇ ਗਏ। ਆਉਣ ਵਾਲੇ ਦਿਨਾਂ ਵਿੱਚ ਠੰਡ ਦਾ ਪ੍ਰਕੋਪ ਹੋਰ ਵੱਧਣ ਦੀ ਸੰਭਾਵਨਾ ਹੈ। ਮਾਹਿਰ ਡਾਕਟਰਾਂ ਨੇ ਲੋਕਾਂ ਨੂੰ ਸਿਹਤ ਸਬੰਧੀ ਸਾਵਧਾਨੀਆਂ ਵਰਤਣ ਲਈ ਅਪੀਲ ਕੀਤੀ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਠੰਡ ਨਾਲ ਕਣਕ ਦੀ ਫਸਲ ਨੂੰ ਕਾਫੀ ਲਾਭ ਹੋਵੇਗਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



