HOME *ਕਵਿਤਾ*ਹਰਪ੍ਰੀਤ ਪੱਤੋ*

*ਕਵਿਤਾ*ਹਰਪ੍ਰੀਤ ਪੱਤੋ*

1
ਹਰਪ੍ਰੀਤ ਪੱਤੋ

(ਸਮਾਜ ਵੀਕਲੀ) 

*ਮਹਿੰਗਾਈ ਦਾ ਬੰਬ*

ਆਟਾ ਦਾਲਾਂ ਤੇ ਘਿਉ,ਖੰਡ ਹੋਏ ਮਹਿੰਗੇ,
ਮਹਿੰਗਾ ਹੋ ਗਿਐ ਸਾਰਾ ਬਜ਼ਾਰ ਪੱਤੋ।
*********
ਰਾਸਨ ਨਕਦਾਂ ਦਾ ਵੀ ਮਿਲਦਾ ਹੈ ਔਖਾ,
ਫਿਰ ਮਿਲਣਾ ਹੈ ਕਿੱਥੋਂ ਉਧਾਰ ਪੱਤੋ।
*********
ਕਮਾਈ ਘੱਟ ਤੇ ਖ਼ਰਚਾ ਹੈ ਜ਼ਿਆਦੇ,
ਮਜ਼ਦੂਰ,ਮੁਲਾਜ਼ਮ ਨੇ ਸਭ ਲਾਚਾਰ ਪੱਤੋ।
**********
ਵੱਧਦੀ ਵੱਸੋਂ ਹੈ ਇਸ ਦਾ ਮੂਲ ਕਾਰਨ,
ਮੁਲਖ਼ ਇੱਕ ਨਹੀਂ ਸਾਰਾ ਸੰਸਾਰ ਪੱਤੋ।
**********
ਵਿਹਲੇ ਸੱਤ ਜੀਅ,ਕਮਾਵੇ ਇੱਕ ਬੰਦਾ,
ਪੁੱਛੋ ਜਿੰਨ੍ਹਾਂ ਦੇ ਨੇ ਵੱਡੇ ਪ੍ਰੀਵਾਰ ਪੱਤੋ।
**********
ਲੱਗਣ ਟੈਕਸ, ਮਹਿੰਗਾਈ ਵਧੀ ਜਾਵੇ,
ਯੁੱਧ ਰਹਿੰਦੇ ਨੇ ਦੇਸ਼ਾਂ ਵਿਚਕਾਰ ਪੱਤੋ।
**********
ਬਚ ਜਾਣਗੇ ਲੋਕ ਬੰਬਾਂ,ਗੋਲੀਆਂ ਤੋਂ,
ਖ਼ਤਰਨਾਕ ਮਹਿੰਗਾਈ, ਹਥਿਆਰ ਪੱਤੋ।
**********
ਗੌਰ ਕਰਨ ਲੀਡਰ ਇਹਨਾਂ ਮੁੱਦਿਆਂ ‘ਤੇ,
ਕਰੇ ਕੁੱਝ ਤਾਂ ਸਾਡੀ ਸਰਕਾਰ ਪੱਤੋ।
*********
ਬੇਰੁਜ਼ਗਾਰੀ,ਮਹਿੰਗਾਈ ਨੂੰ ਨੱਥ ਪਾਵੇ,
ਨਹੀਂ ਤਾਂ ਬੰਦ ਕਰੇ ਝੂਠਾ ਪ੍ਰਚਾਰ ਪੱਤੋ।
**********
ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ 94658-21417

Previous articleਜਦੋਂ ਪੰਜਾਬ ਦੀ ਸਾਬਕਾ ਮੁੱਖਮੰਤਰੀ ਨੇ ਕਿਹਾ ਪਾਰਸੀ ਤੂੰ ਕਾਂਸ਼ੀ ਰਾਮ ਦਾ ਸਟੈਚੂ ਲਵਾ ਤਾ..?
Next articlePSYLLIUM HUSK- The Nature’s Gentle Fiber for Gut and Heart Health