HOME ਜਦੋਂ ਪੰਜਾਬ ਦੀ ਸਾਬਕਾ ਮੁੱਖਮੰਤਰੀ ਨੇ ਕਿਹਾ ਪਾਰਸੀ ਤੂੰ ਕਾਂਸ਼ੀ ਰਾਮ ਦਾ...

ਜਦੋਂ ਪੰਜਾਬ ਦੀ ਸਾਬਕਾ ਮੁੱਖਮੰਤਰੀ ਨੇ ਕਿਹਾ ਪਾਰਸੀ ਤੂੰ ਕਾਂਸ਼ੀ ਰਾਮ ਦਾ ਸਟੈਚੂ ਲਵਾ ਤਾ..?

3

ਮਰਹੂਮ ਸ਼ਖਸੀਅਤ ਨੂੰ ਸ਼ਰਧਾਂਜਲੀ  ਪਾਰਸੀ ਪਾਰਸ ਸਨ ਤੇ ਹਮੇਸ਼ਾ ਰਹਿਣਗੇ 

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅੱਜ ਜਗਦੇਵ ਸਿੰਘ ਪਾਰਸੀ ਸਾਬਕਾ ਸਰਪੰਚ ਲਹਿਲ ਖੁਰਦ ਦੇ ਭੋਗ ਸਮਾਗਮ ਦੌਰਾਨ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਵੱਲੋਂ ਸ਼ੋਕ ਸੰਦੇਸ਼ ਭੇਜਿਆ ਗਿਆ। ਕਰੀਮਪੁਰੀ ਸਾਹਬ ਪਟਿਆਲਾ ਵਿਖੇ ਰੈਲੀ ਕਾਰਨ ਪਾਰਸੀ ਜੀ ਦੇ ਭੋਗ ਤੇ ਹਾਜ਼ਰੀ ਨਹੀਂ ਲਗਾ ਸਕੇ। ਹੁਣ ਤੁਹਾਨੂੰ ਦੱਸ ਦਈਏ ਕਿ ਜਗਦੇਵ ਸਿੰਘ ਪਾਰਸੀ ਕਿਸੇ ਹੋਰ ਪਾਰਟੀ ਦੇ ਸਿਰਕੱਢ ਆਗੂ ਹੁੰਦੇ ਹੋਏ ਬਸਪਾ ਲਈ ਉਨ੍ਹਾਂ ਦੀ ਕੀ ਦੇਣ ਸੀ। ਇੱਕ ਵਾਰ ਲਹਿਰਾ ਗਾਗਾ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਸਟੇਜ ਤੋਂ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਸ ਟਾਈਮ ਜਗਦੇਵ ਸਿੰਘ ਪਾਰਸੀ ਆਪਣੇ ਕਿਸੇ ਨਿੱਜੀ ਕੰਮ ਲਈ ਲਹਿਰੇ ਗਏ ਹੋਏ ਸਨ। ਉਨ੍ਹਾਂ ਨੇ ਪੂਰੀ ਨੀਝ ਨਾਲ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਭਾਸ਼ਣ ਸੁਣਿਆ।ਉਹ ਬਹੁਤ ਪ੍ਰਭਾਵਿਤ ਹੋਏ। ਜਦੋਂ 9/10/2006 ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਆਪਣੇ ਸੁਆਸਾਂ ਦੀ ਪੂੰਜੀ ਪੁਰੀ ਕਰਦੇ ਹੋਏ ਅਕਾਲ ਚਲਾਣੇ ਕਰ ਗਏ। ਤਾਂ ਪਿੰਡ ਲਹਿਲ ਖੁਰਦ ਦੇ ਬਸਪਾ ਵਰਕਰਾਂ ਨੇ ਗੁਰੂ ਰਵਿਦਾਸ ਧਰਮਸ਼ਾਲਾ ਲਹਿਲ ਖੁਰਦ ਵਿਖੇ ਆਪਣੇ ਰਹਿਬਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਆਰੰਭ ਕਰਵਾਏ ਗਏ। ਸਹਿਜ ਪਾਠ ਦੇ ਭੋਗ ਸਮੇਂ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਉਸ ਸਮੇਂ ਜਗਦੇਵ ਸਿੰਘ ਪਾਰਸੀ ਪਿੰਡ ਦੇ ਸਰਪੰਚ ਸਨ। ਉਨ੍ਹਾਂ ਨੇ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਸਮੇਂ ਬੋਲਿਆ ਕਿ ,,ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਮੈਂ ਲਹਿਰੇ ਦੀ ਅਨਾਜ ਮੰਡੀ ਵਿੱਚ ਭਾਸ਼ਨ ਕਰਦੇ ਸੁਣਿਆ ਸੀ। ਮੈਂ ਉਨ੍ਹਾਂ ਦੇ ਲੈਕਚਰ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮੈਂ ਅੱਜ਼ ਐਲਾਨ ਕਰਦਾ ਹਾਂ ਕਿ ਪਿੰਡ ਲਹਿਲ ਖੁਰਦ ਵਿਖੇ ਉਨ੍ਹਾਂ ਦੀ ਫੋਟੋ ( ਸਾਡੇ ਪਿੰਡ ਸਟੈਚੂ ਨੂੰ ਫੋਟੋ ਕਿਹਾ ਜਾਂਦਾ ਹੈ) ਲਗਵਾਈ ਜਾਵੇਗੀ। ,, ਉਨ੍ਹਾਂ ਨੇ ਉਸੇ ਟਾਇਮ 30000 ਰੁਪਏ ਬਸਪਾ ਵਰਕਰਾਂ ਨੂੰ ਦਿੱਤੇ ਅਤੇ ਜੋ ਹੋਰ ਖ਼ਰਚਾ ਆਵੇਗਾ ਉਹ ਵੀ ਦੇਣ ਦੀ ਹਾਮੀ ਭਰੀ। ਬਾਕੀ ਰਹਿੰਦਾ 38000 ਰੁਪਏ ਹੋਰ ਦੇ ਕੇ 12/12/2006 ਨੂੰ ਲਹਿਲ ਖੁਰਦ ਦੇ ਸਟੇਡੀਅਮ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਆਦਮ ਕੱਦ ਸਟੈਚੂ ਸਥਾਪਤ ਕਰ ਦਿੱਤਾ। ਜਿਸ ਦਾ ਉਦਘਾਟਨ 1/1/2007 ਨੂੰ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਨੇ ਆਪਣੇ ਕਰਕਮਲਾਂ ਨਾਲ ਕੀਤਾ। ਇੱਕ ਗੱਲ ਹੋਰ ਦੱਸਣੀ ਬਣਦੀ ਹੈ। ਉਸ ਸਮੇਂ ਜਗਦੇਵ ਸਿੰਘ ਪਾਰਸੀ ਨੂੰ ਉਸ ਦੀ ਪਾਰਟੀ ਲੀਡਰ ਜੋ ਕਦੇ ਮੁੱਖ ਮੰਤਰੀ ਵੀ ਰਹੇ ਹਨ ਉਨ੍ਹਾਂ ਨੇ ਕਿਹਾ ਕਿ,, ਪਾਰਸੀ ਤੂੰ ਸਾਡੀ ਪਾਰਟੀ ਦਾ ਵਰਕਰ ਹੈਂ।ਤੈਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਸਟੈਚੂ ਜੋ ਕਿ ਇੱਕ ਨੈਸ਼ਨਲ ਪਾਰਟੀ ਬਸਪਾ ਦੇ ਆਗੂ ਹਨ ਲਗਵਾ ਦਿੱਤਾ ਕਿਉਂ। ਤਾਂ ਪਾਰਸੀ ਦਾ ਕਹਿਣਾ ਸੀ,, ਬੀਬੀ ਜੀ ਮੈਂਨੂੰ ਪਾਰਟੀ ਪੂਰਟੀ ਕਾ ਤੋ ਪਤਾ ਨੀ। ਮੈਂ ਤੋ ਬਾਬੂ ਜੀ ਨੂੰ ਲਹਿਰੇ ਕੀ ਨਾਜ ਮੰਡੀ ਮੈਂ ਸੁਣਿਆ ਤਾ । ਐਡਾ ਲੀਡਰ ਜੇਹੜਾ ਸੈਂਕਲ ਚਲਾਂਦਾ ਚਲਾਂਦਾ ਝਾਜ ਪੈ ਚੜ ਗਿਆ। ਨਾ ਘਰ ਨਾ ਬੈਂਕ ਖਾਤਾ। ਨਾ ਕੈ ਵਿਆ ਕਰਾਊਂ। ਇਸ ਕਰਕੈ ਮੈਂ ਕੋਈ ਪਾਰਟੀ ਪੂਰਟੀ ਨੀ ਦੇਖੀ। ਮੈਂ ਤੋ ਏਕ ਚੰਗਾ ਇਨਸਾਨ ਸਮਝ ਕੈ ਫੋਟੋ ਲਗਵਾਦੀ।,, ਫਿਰ ਉਸ ਲੀਡਰ ਨੇ ਪਾਰਸੀ ਨੂੰ ਕਿਹਾ,, ਪਾਰਸੀ ਤੂੰ ਤਾਂ ਫਿਰ ਭਾਈ ਘਨ੍ਹਈਆ ਬਣ ਗਿਆ,,। ਇਸ ਤਰ੍ਹਾਂ ਉਸ ਨੂੰ ਭਾਈ ਘਨ੍ਹਈਆ ਦਾ ਖਿਤਾਬ ਵੀ ਮਿਲ ਗਿਆ। ਅਸੀਂ ਬਹੁਜਨ ਸਮਾਜ ਪਾਰਟੀ ਹਲਕਾ ਲਹਿਰਾ ਵੱਲੋਂ ਸਰਦਾਰ ਜਗਦੇਵ ਸਿੰਘ ਪਾਰਸੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਿੱਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।।

ਭੂਰਾ ਸਿੰਘ ਲਹਿਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਔੜ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ 18 ਅਗਸਤ ਨੂੰ ਰੋਸ ਪ੍ਰਦਰਸ਼ਨ ਸੰਬੰਧੀ ਮੀਟਿੰਗ
Next article*ਕਵਿਤਾ*ਹਰਪ੍ਰੀਤ ਪੱਤੋ*