HOME ਗੈਰ ਵਾਜਿਬ ਫੰਡਾਂ ਨਾਲ ਝੂਠੇ ਐਲਾਨ ਕਰਕੇ ਪੰਜਾਬ ਦੀ ਸਤਾ ਨੂੰ ਹਥਿਆਉਣ...

ਗੈਰ ਵਾਜਿਬ ਫੰਡਾਂ ਨਾਲ ਝੂਠੇ ਐਲਾਨ ਕਰਕੇ ਪੰਜਾਬ ਦੀ ਸਤਾ ਨੂੰ ਹਥਿਆਉਣ ਦੇ ਸੁਪਨੇ ਲੈਣ ਵਾਲੀਆਂ ਪਾਰਟੀਆਂ ਦੇ ਭਾਜਪਾ 14 ਮਾਰਚ ਨੂੰ ਪਾਜ ਊਧੇੜੇਗੀ – ਵਾਲਮੀਕੀ, ਸੰਗੋਵਾਲ ਤੇ ਸਪਰਾ 

3
ਰਾਏਕੋਟ   (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ ) ਗੈਰ ਵਾਜਿਬ ਫੰਡਾਂ ਨਾਲ ਝੂਠੇ ਐਲਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਸਤਾ ਨੂੰ ਹਥਿਆਉਣ ਦੇ ਸੁਪਨੇ ਲੈਣ ਵਾਲੀਆਂ ਰਾਜਸੀ ਪਾਰਟੀਆਂ ਦੇ ਭਾਜਪਾ 14 ਮਾਰਚ ਨੂੰ ਪਾਜ ਊਧੇੜੇਗੀ ਅਤੇ ਪੰਜਾਬ ਨੂੰ ਮੁੜ ਤੋਂ ਦੇਸ਼ ਦਾ ਪ੍ਰਤੀਕ ਬਣਾਉਣ ਦੇ ਏਜੰਡੇ ਦਾ ਐਲਾਨ ਕਰੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੱਲਾ ਪ੍ਰੇਮ ਨਗਰ ਵਿਖੇ ਸ੍ਰੀ ਗੇਜਾ ਰਾਮ ਵਾਲਮੀਕੀ, ਰਵਿੰਦਰ ਸਿੰਘ ਸੰਗੋਵਾਲ ਤੇ ਲਖਵਿੰਦਰ ਸਿੰਘ ਸਪਰਾ ਨੇ 14 ਮਾਰਚ ਨੂੰ ਮੋਗਾ ਵਿਖੇ ਭਾਜਪਾ ਵਲੋਂ ਸ੍ਰੀ ਅਮਿਤ ਸ਼ਾਹ ਜੀ ਦੇ ਆਉਂਣ ਦੇ ਸਬੰਧ ਵਿੱਚ ਸਰਕਲ ਰਾਏਕੋਟ ਦੇ ਇੰਚਾਰਜ ਲਖਵਿੰਦਰ ਸਿੰਘ ਸਪਰਾ ਦੀ ਅਗਵਾਈ ਵਿੱਚ ਕੀਤੀ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੌਜੂਦਾ ਦੌਰ ਦੇ ਦੌਰਾਨ ਪੰਜਾਬ ਅੰਦਰ ਸਤਾ ਨੂੰ ਹਥਿਆਉਣ ਦੀ ਦੌੜ ਲੱਗੀ ਹੋਈ ਹੈ। ਮੁਲਕ ਦੀਆਂ ਰਾਜਸੀ ਪਾਰਟੀਆਂ ਦਾ ਏਜੰਡਾ ਕੇਵਲ ਤੇ ਕੇਵਲ ਸਤਾ ਪ੍ਰਾਪਤੀ ਤੱਕ ਸੀਮਿਤ ਰਹਿ ਗਿਆ ਹੈ। ਭਾਜਪਾ ਦੇ ਸੀਨਅਰ ਲੀਡਰ ਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਸ੍ਰੀ ਗੇਜਾ ਰਾਮ ਵਾਲਮੀਕੀ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਮੁਲਕ ਨੂੰ ਅਜ਼ਾਦ ਕਰਾਉਣ ਲਈ ਸ਼ਹਾਦਤ ਦੇਣ ਵਾਲੇ ਪੰਜਾਬ ਦੇ ਸ਼ਹੀਦਾਂ ਦਾ ਸੁਪਨਾ ਚੂਰ ਚੂਰ ਹੋ ਕੇ ਰਹਿ ਗਿਆ ਕਿਉਂਕਿ ਸਾਡੇ ਕੌਮੀ ਸ਼ਹੀਦਾਂ ਦੀ ਸ਼ਹਾਦਤ ਜੋ ਕਿ ਊਚ ਨੀਚ ਜਾਤੀ ਪ੍ਰਬੰਧਨ ਤੇ ਲੁੱਟ ਖਸੁੱਟ ਤੋਂ ਮੁਕਤ ਦੇਸ ਵਿੱਚ ਸਮਤਾ, ਸਮਾਨਤਾ ਤੇ ਭਾਈਚਾਰਕ ਸਾਂਝਾਂ ਗੂੜੀਆਂ ਕਰਨ ਵਾਲਾ ਨਿਆਂ ਪੂਰਵਕ ਪ੍ਰਬੰਧ ਦੇਣਾਂ ਸੀ। ਪਰ ਆਜ਼ਾਦੀ ਤੋਂ ਬਾਅਦ ਦੇਸ ਦੀ ਸਤਾ ਤੇ ਕਾਬਜ ਕਾਂਗਰਸ ਪਾਰਟੀ ਤੇ ਉਸਦੇ ਭਾਈਵਾਲਾਂ ਵਲੋਂ ਦੇਸ਼ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਵਿਸਾਰ ਦਿੱਤਾ ਗਿਆ ਹੈ। ਜਿਸ ਦੇ ਨਤੀਜ਼ੇ ਵਜੋਂ ਨਿੱਤ ਦਿੱਨ ਬੇਰੁਜਗਾਰੀ ਵਿੱਚ ਵਾਧਾ ਹੋਇਆ ਹੈ ਜਿਸ ਨਾਲ ਨੌਜਵਾਨਾਂ ਵਿੱਚ ਬੇਗਾਨਗੀ ਪੈਦਾ ਹੋਈ ਹੈ। ਸ੍ਰੀ ਗੇਜਾ ਰਾਮ ਵਾਲਮੀਕੀ ਜੀ ਨੇ ਕਿਹਾ ਕਿ ਨੌਜਵਾਨ ਪੀੜੀ ਵਿੱਚ ਕੰਮ ਦੀ ਭਾਲ ਲਈ ਲੱਗੀ ਹੋਈ ਦੌੜ ਨੇ ਬਹੁਤਾਂਤ ਨੌਜਵਾਨ ਪੀੜੀ ਨੂੰ ਆਪਣਿਆਂ ਤੋਂ ਦੂਰ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿੱਚ ਜਾਂਣ ਲਈ ਮਜ਼ਬੂਰ ਕੀਤਾ ਹੈ।  ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਸ੍ਰੀ ਰਵਿੰਦਰ ਸਿੰਘ ਸੰਗੋਵਾਲ ਨੇ ਕਿਹਾ ਕਿ ਸਤਾ ਤੇ ਕਾਬਜ ਧਿਰ ਦੀ ਨਾਅਹਿਲੀਅਤ ਦਾ ਨਤੀਜਾ ਹੈ ਕਿ ਨੌਜਵਾਨ ਆਰਥਿਕ ਸਥਿਤੀ ਵਿੱਚ ਬੇਵਸ ਤੇ ਮਜ਼ਬੂਰ ਹਨ, ਉਹਨਾਂ ਨੂੰ ਨਸ਼ਿਆਂ ਤੇ ਪਨਪ ਰਹੇ ਗੈਂਗਵਾਦ ਨੇ ਦਵੋਚ ਲਿਆ ਹੈ। ਜਿਸ ਕਰਕੇ ਨੌਜਵਾਨਾਂ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋ ਗਈ ਹੈ ਜੋ ਪੰਜਾਬ ਤੇ ਪੰਜਾਬੀਅਤ ਲਈ ਗੰਭੀਰ ਖ਼ਤਰਾ ਹੈ। ਇਸ ਮੌਕੇ ਸਰਕਲ ਰਾਏਕੋਟ ਦੇ ਇੰਚਾਰਜ ਸ੍ਰੀ ਲਖਵਿੰਦਰ ਸਿੰਘ ਸਪਰਾ ਨੇ ਕਿਹਾ ਕਿ ਦੇਸ਼ ਵਿੱਚ ਚੱਲ ਰਹੀ ਰਾਜਸੀ ਵਿਵਸਥਾ ਦਾ ਪੰਜਾਬ ਦੇ ਰਾਜਸੀ ਘਟਨਾਕ੍ਰਮ ਤੇ ਪ੍ਰਭਾਵ ਪੈਣਾਂ ਸੁਭਾਵਿਕ ਹੈ। ਜਿਵੇਂ ਪੰਜਾਬ ਦੀ ਸਤਾ ਨੂੰ ਹਥਿਆਉਣ ਲਈ ਰਾਜਸੀ ਪਾਰਟੀਆਂ ਦਾ ਏਜੰਡਾ ਕੇਵਲ ਤੇ ਕੇਵਲ ਸਤਾ ਦੀ ਪ੍ਰਾਪਤੀ ਹੈ। ਉਸ ਨਾਲ ਪੰਜਾਬ ਦੀ ਸਤਾ ਨੂੰ ਹਥਿਆਉਣ ਵਾਲੀਆ ਰਾਜਸੀ ਪਾਰਟੀਆਂ ਦਾ ਚਿਹਰਾ ਮੋਹਰਾ ਨੰਗਾ ਹੋ ਰਿਹਾ ਹੈ। ਪੰਜਾਬ ਦੇ ਲੋਕਾਂ ਵਿੱਚ ਬਦਲਾਅ ਦੀ ਭਾਵਨਾ ਪੈਦਾ ਹੋ ਚੁੱਕੀ ਹੈ ਤੇ ਪੰਜਾਬੀਅਤ ਕਰਤਾਰ ਪੁਰ ਸਾਹਿਬ ਦੇ ਲਾਂਘੇ, ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਦੀ ਯਾਦ ਨੂੰ ਸਮਰਪਿਤ ਬੀਰ ਬਾਲ ਦਿਵਸ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਤਾਬਦੀ ਸਮਾਗਮਾਂ ਦੀ ਭਾਜਪਾ ਸਰਕਾਰ ਵਲੋਂ ਕੀਤੀ ਗਈ ਪਹਿਲਕਦਮੀ ਤੇ ਸਿੱਖ ਧਰਮ ਪ੍ਰਤੀ ਪ੍ਰਤੀਬੱਧਤਾ ਨੂੰ ਲੈਕੇ ਪ੍ਰਭਾਵਿਤ ਹੈ। ਸ੍ਰੀ ਬਹਾਦਰ ਸਿੰਘ ਯੂ ਐੱਸ ਏ ਵਲੋਂ ਬੰਦੀ ਸਿੰਘਾਂ, ਹਲਵਾਰਾ ਏਅਰਪੋਰਟ ਤੋਂ ਅੰਤਰਰਾਸਟਰੀ ਉਡਾਨਾਂ, ਪੰਜਾਬ ਦਾ ਕਰਜ਼ਾ ਤੇ ਕਿਸਾਨ ਮਸਲਿਆ ਦੀ ਮੰਗ ਦੇ ਜਵਾਬ ਵਿੱਚ ਸ੍ਰੀ ਗੇਜਾ ਰਾਮ ਵਾਲਮੀਕੀ ਜੀ ਨੇ ਕਿਹਾ ਕਿ ਇਹ ਇਹ ਮੰਗਾਂ ਪਹਿਲਾਂ ਤੋਂ ਹੀ ਪ੍ਰਧਾਨ ਮੰਤਰੀ ਜੀ ਤੇ ਅਮਿਤ ਸ਼ਾਹ ਜੀ ਦੇ ਵਿਚਾਰਅਧੀਨ ਹਨ। ਇਸ ਮੌਕੇ ਸ੍ਰੀ ਪ੍ਰਦੀਪ ਜੰਡ, ਸ੍ਰੀ ਮਹਿੰਦਰ ਪਾਲ ਜੈਨ, ਸ੍ਰੀ ਜੈ ਪ੍ਰਕਾਸ਼, ਸ੍ਰੀ ਕਪਿਲ ਗਰਗ, ਸ੍ਰੀ ਅਜੈ ਗਿੱਲ,  ਸ੍ਰੀ ਦੀਪਿਕ ਬਾਂਸਲ, ਸ੍ਰੀ ਅਜੈ ਕੁਮਾਰ ਗੁਪਤਾ  ਸ੍ਰੀ ਸੁੰਦਰ ਲਾਲ, ਜਗਤਾਰ ਸਿੰਘ ਬੰਗੜ, ਸ੍ਰੀ ਹਰਕੰਵਲਜੀਤ ਸਿੰਘ, ਸ੍ਰੀ ਅਨਿਲ ਕੁਮਾਰ ਪਰੂਥੀ, ਮਾਸਟਰ ਵਿੰਦਰ ਕੁਮਾਰ, ਪ੍ਰੀਤਮ ਸਿੰਘ ਸੁਲਤਾਨਖਾਂ, ਬਾਬਾ ਗੁਰਬਖਸ਼ ਸਿੰਘ, ਮਨਦੀਪ ਸਿੰਘ ਬੱਬੀ, ਪੰਡਿਤ ਕ੍ਰਿਸ਼ਨ ਗੋਪਾਲ, ਸੋਮ ਨਾਥ ਵਰਮਾ, ਅਮਨਦੀਪ ਵਰਮਾ, ਵਿਜੈ ਕੁਮਾਰ, ਅਰਸ਼ਦੀਪ ਸਿੰਘ ਸਪਰਾ, ਵਿਮਲਾ ਦੇਵੀ, ਵੀਨਾ ਰਾਣੀ, ਲੀਲਾ ਰਾਣੀ, ਦਰਸਨ ਕੌਰ ਸਪਰਾ, ਰਜਿੰਦਰ ਕੌਰ ਸਪਰਾ, ਪਰਮਜੀਤ ਕੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਕਵਿਤਾ ਕੁੰਭ ‘ਚ ਪਾਲਾ ਕੰਗ ਨੇ ਛੱਡੀ ਆਪਣੀ ਛਾਪ*
Next articleਕੀਰਤਨ ਸੇਵਾ ਸੁਸਾਇਟੀ ਮਾਡਲ ਟਾਉਨ, ਲੁਧਿਆਣਾ ਵੱਲੋਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 47ਵਾਂ ਅੱਖਾਂ ਦਾ ਫਰੀ ਅਪਰੇਸ਼ਨ ਅਤੇ ਜਨਰਲ ਮੈਡੀਕਲ ਕੈਂਪ ਲਾਇਆ ਗਿਆ