HOME ਨਜ਼ਮ

ਨਜ਼ਮ

ਬਲਜਿੰਦਰ ਸਿੰਘ
(ਸਮਾਜ ਵੀਕਲੀ) 
ਕਸ਼ਮੀਰੀ ਦੀਆਂ ਪਹਾੜੀ ਵਾਦੀਆ
ਚਸ਼ਮੇ ਹੀ ਨਹੀਂ ਫੁਟਾਉਂਦੀਆਂ
ਬਰਫ਼ਾਂ ਲੱਦੀਆਂ, ਚਾਂਦੀ ਰੰਗੀਆਂ
ਹਵਾਵਾਂ ਹੀ ਨਹੀਂ ਮਹਿਕਾਉਂਦੀਆਂ
ਝੱਲਦੀਆਂ ਨੇ ਬੇ- ਇੰਤਾਹ ਤਸ਼ੱਦਦ
ਪਾਕਿ- ਚਾਂਦੀਆਂ ਰੰਗੀਆਂ
ਹੋ ਜਾਂਦੀਆਂ ਰੱਤ-ਰੰਗੀਆਂ
ਮਰਜਾਣੀਆਂ, ਇਹ ਕਿਸਮਤਾਂ ਮਾਰੀਆਂ ,
ਗੁਰਬਤ ਮਾਰੀਆਂ, ਸਰਕਾਰਾਂ ਦੁਰਕਾਰੀਆਂ !
ਫਿਰ ਵੀ ਜਾਂਬਾਜ਼ ਸੂਰੇ ਜੰਮਦੀਆਂ
ਸੂਰੇ ਸਯੀਅਦ ਹੁਸੈਨ ਸ਼ਾਹ ਜਿਹੇ
ਕਦ ਆਮ ਨੇ ਮਾਵਾਂ ਜੰਮਦੀਆਂ
ਜਦ ਆਹਡਾ ਲੈ ਲੈਂਦੇ
ਸਹਿਮਦੀਆਂ ਗੋਲੀਆਂ ,ਛੁਰੀਆਂ ਬੰਬ ਦੀਆਂ
ਜਦ ਵੀ ਛਾਤੀ ਤਣਦੇ ,
ਅੱਗੇ ਦਹਿਸ਼ਤੀ ਫਣ ਦੇ
ਸੰਗੀਨਾਂ ਥਰ ਥਰ ਕੰਬਦੀਆਂ
“ਬਾਲੀ ” ਚਾਲਾਂ ਸਾਜ਼ਿਸ਼ ਹੰਬਦੀਆਂ!!
    ਬਲਜਿੰਦਰ ਸਿੰਘ  ” ਬਾਲੀ ਰੇਤਗੜੵ “
     9465129168
Previous articleਬਚੋ ਭਾਈ !!  ਬੋਰੀਆਂ ਵਾਲੇ ਬਾਬੇ ਆ ਰਹੇ ਹਨ
Next articleਪੰਥ ਪ੍ਰਸਿੱਧ ਵਿਦਵਾਨ ਅਤੇ ਸਿੱਖ ਪ੍ਰਚਾਰਕ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੇ ਪਿਤਾ ਸ੍ਰ: ਹਰਦਿਆਲ ਸਿੰਘ ਜੀ ਦਾ ਸਸਕਾਰ ਅੱਜ ਲੁਧਿਆਣਾ ਦੀ ਦਾਣਾ ਮੰਡੀ ਸ਼ਮਸ਼ਾਨਘਾਟ ਨੇੜੇ ਅਰੋੜਾ ਪੈਲਿਸ : ਨਿਮਾਣਾਂ