ਸ਼ਾਇਰ ਤਰਸੇਮ ਦਾ ਬਾਲ ਨਾਵਲ ਜੰਮੂ ਦੇ ਕਾਲਜ ਦੇ ਪਾਠਕ੍ਰਮ ਵਿਚ ਸ਼ਾਮਲ

ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਹੈ ਨਾਵਲ 
ਬਰਨਾਲਾ, (ਸਮਾਜ ਵੀਕਲੀ)   (ਚੰਡਿਹੋਕ) ਸ਼ਾਇਰ ਤਰਸੇਮ ਦਾ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਬਾਲ ਨਾਵਲ ‘ਟਾਹਲੀ ਵਾਲੀ ਗਲੀ’ ਜੰਮੂ ਯੂਨੀਵਰਸਿਟੀ ਵੱਲੋਂ ਆਪਣੇ ਸਰਕਾਰੀ ਕਾਲਜ (ਕੁੜੀਆਂ) ਦੇ ਬੀ. ਏ. ਪਾਠਕ੍ਰਮ ਵਿਚ ਸ਼ਾਮਲ ਕੀਤਾ ਗਿਆ ਹੈ। ਜਿਹੜਾ ਉਥੋਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਸ ਨਾਵਲ ਦੇ ਤਿੰਨ ਸੰਸਕਰਣ ਛਪ ਚੁੱਕੇ ਹਨ।
ਬਰਨਾਲਾ ਨੂੰ ਸਾਹਿਤ ਦਾ ਮੱਕਾ ਕਹੇ ਜਾਣ ਵਾਲੇ ਸਾਹਿਤਕਾਰਾਂ ਲਈ ਮਾਣ ਵਾਲੀ ਗੱਲ ਹੈ। ਇਥੋਂ ਦੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਸਦਕਾ ਬਹੁਤ ਸਾਰੀਆਂ ਪ੍ਰਾਪਤੀਆਂ ਦੇ ਨਾਲ ਮਾਂ ਬੋਲੀ ਦਾ ਰੁਤਬਾ ਉੱਚਾ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਤਰਸੇਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿਖੇ ਬਤੌਰ ਹਿੰਦੀ ਅਧਿਆਪਕ ਸੇਵਾ ਨਿਭਾ ਰਿਹਾ ਹੈ। ਇਸ ਨਾਵਲ ਨੂੰ ਲਾਹੌਰ ਵਿਚ ਬਾਲ ਰਸਾਲੇ  ‘ ਪੰਖੇਰੂ ‘ ਦੇ ਸੰਪਾਦਕ ਅਸ਼ਰਫ ਸੁਹੇਲ ਨੇ ਸ਼ਾਹਮੁਖੀ ਵਿਚ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ ਹੈ ਜਿਸ ਉਪਰ ਲਾਹੌਰ ਕਾਲਜ ਬਰਾਇ ਖਵਾਤੀਨ ਯੂਨੀਵਰਸਿਟੀ ਲਾਹੌਰ ਦੀ ਵਿਦਿਆਰਥਣ ਅਰੀਬਾ ਸਲਾਹੁ ਉਲਦੀਨ ਨੇ ਐਮ ਫਿਲ ਦੀ ਡਿਗਰੀ ਹਾਸਲ ਕੀਤੀ ਹੈ।
ਇਸ ਤੋਂ ਇਲਾਵਾ ਤਰਸੇਮ ਦੀ ਬਾਲ ਕਹਾਣੀ ‘ ਸ਼ਾਬਾਸ਼ ਸੁਮਨ ! ‘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਤਵੀਂ ਜਮਾਤ ਅਤੇ ਸੀ. ਬੀ. ਐਸ. ਈ ਨਵੀਂ ਦਿੱਲੀ ਦੇ ਸਤਵੀਂ ਜਮਾਤ ਵਿਚ ਬਾਲ ਇਕਾਂਗੀ ‘ ਅੱਜ ਤੋਂ ਕਿਉ ਹੁਣੇ ਤੋਂ ‘ ਅਤੇ ਬਾਲ ਕਹਾਣੀ ‘ ਗੁਲਾਬ ਦਾ ਆੜੀ’ ਪੜ੍ਹਾਈਆਂ ਜਾ ਰਹੀਆਂ ਹਨ। ਤਰਸੇਮ ਨੇ ਹਿੰਦੀ ਕਵੀ ਆਲੋਕ ਧਨਵਾ ਦੀ ‘ ਦੁਨੀਆਂ ਰੋਜ ਬਣਦੀ ਹੈ’ ਦਾ ਪੰਜਾਬੀ ਅਨੁਵਾਦ ਕੀਤਾ ਹੈ ਜਿਹੜਾ ਕੁਰਕਸ਼ੇਤਰ ਯੂਨੀਵਰਸਿਟੀ ਕੁਰਕਸ਼ੇਤਰ ਦੇ ਐਮ ਏ ਭਾਗ ਪਹਿਲਾ ਵਿੱਚ ਪੜ੍ਹਾਇਆ ਜਾ ਰਿਹਾ ਹੈ। ਤਰਸੇਮ ਨੂੰ ਅਨੁਵਾਦ ਵਿਚ ਸਾਹਿਤ ਅਕਾਦਮੀ ਦਿੱਲੀ ਤੋਂ ਕੌਮੀ ਪੁਰਸਕਾਰ ਵੀ ਪ੍ਰਾਪਤ ਹੈ।
ਤਰਸੇਮ ਦੀ ਇਸ ਉਪਲਬਧੀ ਤੇ ਸਾਹਿਤਕਾਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਡਾ. ਹਰਿਭਗਵਾਨ, ਤੇਜਾ ਸਿੰਘ ਤਿਲਕ, ਬੂਟਾ ਸਿੰਘ ਚੌਹਾਨ ਡਾਕਟਰ ਰਾਮਪਾਲ, ਰਾਮ ਸਰੂਪ ਸ਼ਰਮਾ, ਪ੍ਰੋ. ਚਤਿੰਦਰ ਰੁਪਾਲ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਜੈਸਮੀਨ ਕੌਰ, ਪਾਲ ਸਿੰਘ ਲਹਿਰੀ, ਮਨਦੀਪ ਕੁਮਾਰ, ਮਾਲਵਿੰਦਰ ਸ਼ਾਇਰ, ਸਿਮਰਜੀਤ ਕੌਰ ਬਰਾੜ, ਓਮ ਪ੍ਰਕਾਸ਼ ਗਾਸੋ, ਡਾਕਟਰ ਹਰੀਸ਼, ਅੰਜਨਾ ਮੈਨਨ, ਡਾਕਟਰ ਤਰਸਪਾਲ ਕੌਰ ਆਦਿ ਨੇ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article ਕਵਿੱਤਰੀ ਮੈਂਬਰ ਪਾਰਲੀਮੈਂਟ ਮੀਤ ਹੇਅਰ ਵੱਲੋਂ ਰਾਮਬਾਗ ਬਰਨਾਲਾ ਵਿੱਚ ‘ਕ੍ਰਿਸ਼ਨਾ ਦੇਵੀ ਫਰੀ ਡਿਸਪੈਂਸਰੀ’ ਦੀ ਨਵੀਂ ਬਿਲਡਿੰਗ ਦਾ ਉਦਘਾਟਨ
Next article*ਮਿਸ਼ਨ ਸਮਰੱਥ 3.0 ਤਹਿਤ ਜ਼ਿਲ੍ਹਾ ਪੱਧਰੀ ਦੋ ਰੋਜਾ ਓਰੀਐਂਟੇਸ਼ਨ ਦੀ ਸ.ਸ.ਸ. ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਸ਼ੁਰੂਆਤ*