(ਸਮਾਜ ਵੀਕਲੀ)
ਗੁਣ , ਹੁਨਰ ਤੇ ਸੀਰਤ
————————-
ਸਾਨੂੰ ਜੋ ਵੀ ਚੇਤੇ ਕਰਦੈ ਅਸੀਂ ਵੀ
ਉਹਦੀ ਯਾਦ ਵਿੱਚ ਰੋਏ ਆਂ ।
ਜਿਸ ਨਾਲ਼ ਬੈਠੀਏ ਲੋੜ ਪੈਣ ‘ਤੇ
ਉਸ ਨਾਲ਼ ਸਦਾ ਖਲੋਏ ਆਂ ।
ਅਸੀਂ ਕੀ ਕਿਵੇਂ ਤੇ ਕੌਣ ਹੁੰਨੇਂ ਆਂ
ਕਦੇ ਲੋੜ ਪਈ ‘ਨੀਂ ਦੱਸਣ ਦੀ ;
ਯਾਰੋ ਅਸੀਂ ਅੱਡੀਆਂ ਨਈਂ ਚਕਦੇ
ਹੁਨਰਾਂ ਨਾਲ਼ ਉੱਚੇ ਹੋਏ ਆਂ ।
ਵਿਸ਼ਵਾਸ਼
———–
ਹੱਥੀਂ ਬੂਟਾ ਲਾ ਕੇ ਇਸ਼ਕੇ ਦਾ ,
ਤੂੰ ਖ਼ੁਦ ਹੀ ਪੁੱਟ ਗਿਆ ਹਾਣਦਿਆ।
ਸਾਡੇ ਤਨ ਮਨ ਦੇ ਅਰਮਾਨਾਂ ਦੀ,
ਤੂੰ ਸੰਘੀ ਘੁੱਟ ਗਿਆ ਹਾਣਦਿਆਂ ।
ਤਾਂ ਵੀ ਤੈਨੂੰ ਮਾੜਾ ਕਹਿਣਾ ‘ਨੀਂ ,
ਤੂੰ ਜਿੱਥੇ ਵੀ ਰਹੇਂ ਆਬਾਦ ਰਹੇਂ ;
ਤੇਰੇ ਕਰਕੇ ਪਰ ਇਸ ਦੁਨੀਆਂ ਤੋਂ ,
ਵਿਸ਼ਵਾਸ਼ ਉੱਠ ਗਿਆ ਹਾਣਦਿਆ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



