ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਮੇਰੇ ਰੰਗ ਨੇ ਅਨੇਕ
———————
ਕਦੇ ਮੈਂ ਤੋਲ਼ੇ ਕ ਦਾ ਹੁੰਨਾਂ ,
ਕਦੇ ਇੱਕ ਮਾਸੇ ਦਾ ਹੁੰਨਾਂ ।
ਕਦੇ ਬਣ ਭੁੱਖੇ ਦਾ ਸਾਥੀ ,
ਤੇ ਕਦੇ ਪਿਆਸੇ ਦਾ ਹੁੰਨਾਂ ।
ਕਦੇ ਕਿਸੇ ਰੋਗੀ ਬੰਦੇ ਲਈ ,
ਦੁਆਈ ਬਣ ਵੀ ਜਾਈਂਦੈ ;
ਕਦੇ ਮੈਂ ਹਿੱਸਾ ਦੁਨੀਆਂ ਦੇ ,
ਇਸ ਰੰਗ ਤਮਾਸ਼ੇ ਦਾ ਹੁੰਨਾਂ।

ਸੱਚ ਸਿਆਣੇ ਕਹਿੰਦੇ ਨੇ
————————–
ਲੋਕੀਂ ਮਾੜੇ ਨਈਓਂ ਲੱਛਣ ਮਾੜੇ ਹੁੰਦੇ ਨੇ ।
ਸਾਊ ਬੰਦੇ ਪੈਰਾਂ ਹੇਠ ਲਿਤਾੜੇ ਹੁੰਦੇ ਨੇ ।
ਉਹ ਤਾਂ ਖੱਟੀ ਲੱਸੀ ਨੂੰ ਵੀ ਫੂਕਾਂ ਮਾਰਦੇ ਨੇ,
ਜਿਹੜੇ ਲੋਕਾਂ ਦੇ ਮੂੰਹ ਦੁੱਧ ਨੇ ਸਾੜੇ ਹੁੰਦੇ ਨੇ।

ਕਦੇ ‘ਕੱਲਾ ਬੈਠ ਕੇ ਸੋਚੀਂ
————————–
ਬੰਦਿਆ ਤੂੰ ਇੱਕ ਦਿਨ ਸਾਰੀ ਧਰਤੀ ,
ਜ਼ਹਿਰ ਬਣਾ ਕੇ ਰੱਖ ਦੇਣੀ ।
ਨਾ ਰਹੂ ਗਾ ਪੀਣ ਵਾਸਤੇ ਪਾਣੀ ,
ਤੇ ਪੌਣ ਗੁਆ ਕੇ ਰੱਖ ਦੇਣੀ ।
ਤੂੰ ਆਪ ਹੀ ਕਾਤਲ ਬਣ ਜਾਣਾ ਏਂ ,
ਆਉਂਣ ਵਾਲ਼ੀਆਂ ਨਸਲਾਂ ਦਾ ;
ਜੇ ਕੁਦਰਤ ਬਾਗ਼ੀ ਹੋ ਗਈ ਤੇਰੀ ,
ਹੋਂਦ ਮਿਟਾ ਕੇ ਰੱਖ ਦੇਣੀ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਸਰਬੱਤ ਦਾ ਭਲਾ ਟਰੱਸਟ ਵਲੋਂ ਡਿੱਖ ਵਿਖੇ ਵਿਸ਼ਾਲ ਮੈਡੀਕਲ ਕੈਂਪ
Next articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 10 ਮਾਰਚ ਨੂੰ ਆਪ ਦੇ ਐਮ ਐਲ ਏ ਸੁਖਵਿੰਦਰ ਸੁੱਖੀ ਦੇ ਘਰ ਅੱਗੇ ਧਰਨਾ