ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਇਜ਼ਹਾਰ-ਏ ਮੁਹੱਬਤ
———————–
ਸਾਡਾ ਵੈਲਟੈਨਡੇਅ ਨਿੱਤ ਹੀ ਹੁੰਦੈ ,
ਐਪਰ ਅਰਪਣ ਹੁੰਦੈ ਕੁਦਰਤ ਨੂੰ ।
ਧਰਤੀ ਮਾਂ ਨੂੰ ਤੇ ਭਾਰਤ ਮਾਤਾ ਨੂੰ ,
ਮਾਂ ਦੀ ਬੋਲੀ ਨਾਲ਼ ਮੁਹੱਬਤ ਨੂੰ ।
ਅਸੀਂ ਕੁੱਲ ਦੁਨੀਆਂ ਦੀ ਹਰ ਭਾਸ਼ਾ ਨੂੰ ,
ਭਾਵੇਂ ਇੱਕੋ ਜਿਹਾ ਹੀ ਸਮਝਦੇ ਹਾਂ ;
ਐਪਰ ਪਿਆਰਦੇ ਤੇ ਸਤਿਕਾਰਦੇ ਹਾਂ ,
ਅਪਣੀ ਮਾਤ ਭਾਸ਼ਾ ਦੀ ਲਿਆਕਤ ਨੂੰ ।

ਪੜ੍ਹੀਆਂ ਲਿਖੀਆਂ ਮਾਵਾਂ ਵੀ ———–
——————————————
ਕਰ ਕਰ ਫੋਨ ਸਵੇਰੇ ਸ਼ਾਮੀਂ ,
ਨਵੇਂ ਚੰਦ ਰਹਿੰਦੀਆਂ ਚਾੜ੍ਹਦੀਆਂ ।
ਫੋਕੀਆਂ ਹੱਲਾਸ਼ੇਰੀਆਂ ਦੇ ਦੇ ,
ਕੁੜੀਆਂ ਤਾਈਂ ਵਿਗਾੜਦੀਆਂ ।
ਬਣਦੀਆਂ ਜਿਓਂ ਧੋਬੀ ਦੀ ਕੁੱਤੀ ,
ਘਰ ਦੀ ਨਾ ਹੀ ਘਾਟ ਦੀ ਰਹਿੰਦੀ ;
ਮਾਵਾਂ ਆਪਣੀ ਧੀ ਦਾ ਘਰ ਨੇ ,
ਰਹਿੰਦੀਆਂ ਖ਼ੁਦ ਹੀ ਉਜਾੜਦੀਆਂ ।

ਮੁਰਗਾ਼ਬੀਆਂ
—————
ਅੱਜ ਕੱਲ੍ਹ ਨਵੀਆਂ ਲੇਖਕਾਵਾਂ ਦਾ ਹੜ੍ਹ ਜਿਆ ਆ ਗਿਆ ਲਗਦਾ ਏ ,
ਜਿਨ੍ਹਾਂ ਦੇ ਵਿੱਚੋਂ ਜ਼ਿਆਦਾ ਲੌਕਡਾਉਨ ਨੇ ਪੈਦਾ ਕੀਤੀਆਂ ਨੇ ।
ਜੋ ਵੱਡੇ ਲੇਖਕ ਬਣੇਂ ਮਹੰਤ ਬਣਾ ਲਏ ਆਪਣੇ ਆਪਣੇ ਡੇਰੇ ,
ਉਹਨਾਂ ਨੇ ਆਪੋ ਆਪਣੀਆਂ ਸਾਹਿਤ ਸਭਾਵਾਂ ਨਾਲ਼ ਸੀਤੀਆਂ ਨੇ ।
ਨਾ ਚੰਗੀਆਂ ਪਾਠਕ ਤੇ ਨਾ ਲੇਖਕ ਨਾ ਕੁੱਝ ਜਾਣਿਆਂ ਤੇ ਨਾ ਸਿੱਖਿਆ ;
ਬੱਸ ਇੱਕ ਔਰਤ ਹੋਣਾ ਹੀ ਹੈ ਯੋਗਤਾ ਬਣ ਗਈ ਜਿਹਨਾਂ ਦੀ ;
ਦੇ ਦੇ ਕੇ ਲੋੜੋਂ ਵੱਧ ਸਨਮਾਨ ਅਤੇ ਬਿਨ ਮਤਲਬ ਦੇ ਹੀ ਅਹੁਦੇ ,
ਉਨ੍ਹਾਂ ਨੇ ਕਈਆਂ ਦੇ ਮੋਢਿਆਂ ‘ਤੇ ਖ਼ੁਦ ਹੀ ਲਾਈਆਂ ਫੀਤੀਆਂ ਨੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਬੋਲੈਰੋ ਤੇ ਬੱਸ ਵਿਚਾਲੇ ਭਿਆਨਕ ਟੱਕਰ, ਮਹਾਕੁੰਭ ‘ਚ ਜਾ ਰਹੇ 10 ਸ਼ਰਧਾਲੂਆਂ ਦੀ ਮੌਤ; 19 ਦੀ ਹਾਲਤ ਗੰਭੀਰ
Next articleਜੰਮੂ-ਕਸ਼ਮੀਰ ‘ਚ ਫੌਜ ਨੇ ਚਲਾਈ ਤਲਾਸ਼ੀ ਮੁਹਿੰਮ, ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ