HOME ਪੰਜਾਬੀ ਗਾਇਕ ਜੋਨੀ ਮਹੇ ਦੇ ਗੀਤ ‘ਜਹਾਨ’ ਦਾ ਪੋਸਟਰ  ਸੰਗੀਤਕਾਰ ਸਚਿਨ ਅਹੂਜਾ...

ਪੰਜਾਬੀ ਗਾਇਕ ਜੋਨੀ ਮਹੇ ਦੇ ਗੀਤ ‘ਜਹਾਨ’ ਦਾ ਪੋਸਟਰ  ਸੰਗੀਤਕਾਰ ਸਚਿਨ ਅਹੂਜਾ ਵਲੋਂ ਰਿਲੀਜ਼ – ਰਾਣਾ ਭੋਗਪੁਰੀਆ

2

ਸਰੀ/ ਵੈਨਕੂਵਰ   (ਸਮਾਜ ਵੀਕਲੀ)  (ਕੁਲਦੀਪ ਚੁੰਬਰ)-ਪੰਜਾਬੀ ਗਾਇਕ ਜੌਨੀ ਮਹੇ ਵਲੋਂ ਗਾਏ ਆਪਣੇ ਪਲੇਠੇ ਪੰਜਾਬੀ ਗੀਤ ‘ਜਹਾਨ’ ਦਾ ਪੋਸਟਰ ਪ੍ਰਸਿੱਧ ਸੰਗੀਤਕਾਰ ਸਚਿਨ ਅਹੂਜਾ ਵਲੋਂ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਗੀਤਕਾਰ ਤੇ ਨਾਮਾ ਨਿਗਾਰ ਰਾਣਾ ਭੋਗਪੁਰੀਆ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨਾਲ ਗਾਇਕ ਜੌਨੀ ਮਹੇ ਅਤੇ ਗੀਤਕਾਰ ਜਸਦੀਪ ਸਾਗਰ ਵੀ ਮੌਜੂਦ ਸਨ। ਗਾਇਕ ਜੌਨੀ ਮਹੇ ਨੇ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਤਾਰ ਈ ਬੀਟ ਬ੍ਰੇਕਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦਾ ਵੀਡੀਓ 2x ਮੀਡੀਆ ਨੇ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿਚ ਫ਼ਿਲਮਾਇਆ ਗਿਆ ਹੈ। ਭਾਰਤ ਭੂਰੀਆ ਵਲੋਂ ਡਾਇਰੈਕਟ ਕੀਤੇ ਗਏ ਇਸ ਗੀਤ ਨੂੰ ਮਹੇ ਮਿਊਜ਼ਿਕ ਵਲੋਂ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article  “ਇਹ ਧਰਤੀ ਹੈ ਮਜ਼ਦੂਰਾਂ ਦੀ———–
Next articleਆਸਟ੍ਰੇਲੀਆ ਸਿਡਨੀ ਵਿੱਚ ਮੰਗਲ ਹਠੂਰ ਦੀ ਭਰਵੀਂ ਮਹਿਫ਼ਲ