ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਆਹ ਦਿਨ ਨਾ ਵੇਖਣੇ ਪੈਂਦੇ
—————————-
ਜੇਕਰ ਅਪਣੇ ਵਰਕਰਾਂ ਨਾਲ਼ ਹੀ
ਇੰਜ ਵਿਗਾੜੀ ਨਾ ਹੁੰਦੀ ।
ਪਾਈ ਤਰ੍ਹਾਂ ਤਰ੍ਹਾਂ ਦੇ ਮਾਫ਼ੀਏ ਨਾਲ਼
ਜੇਕਰ ਆੜੀ ਨਾ ਹੁੰਦੀ ।
ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ
ਗੱਲਾਂ ਨੂੰ ਹੀ ਸੁਣ ਲੈਂਦੇ ;
ਭਾਵੇਂ ਹਾਰ ਬੇਸ਼ੱਕ ਹੋ ਜਾਂਦੀ ਪਰ
ਐਨੀ ਮਾੜੀ ਨਾ ਹੁੰਦੀ ।

ਸੱਥਾਂ ਵਿੱਚ ਗੱਲਾਂ ਹੁੰਦੀਆਂ
—————————-
ਕਿਧਰੇ ਹੱਕ ਮੁਲਾਜ਼ਮ ਮੰਗਦੇ ਨੇ ,
ਕਿਧਰੇ ਧਰਨੇ ਲਾਏ ਕਿਸਾਨਾਂ ਨੇ ।
ਨਸ਼ਿਆਂ ਅਤੇ ਮਿਲਾਵਟ ਨੇ ਨਿੱਤ ਹੀ,
ਥਾਂ ਥਾਂ ਲਈਆਂ ਕੀਮਤੀ ਜਾਨਾਂ ਨੇ ।
ਜੈਤੋਂ ਹਲਕੇ ਦੇ ਪਿੰਡ ਚੰਦ ਭਾਨ ਵਿੱਚ,
ਦਲਿਤਾਂ ਨਾਲ਼ ਜੋ ਵੀ ਹੋਇਆ ਹੈ ;
ਵੀਹ ਸੌ ਬਾਈ ‘ਚ ਕੀਤੀ ਗ਼ਲਤੀ ਦਾ,
ਲੋਕੀਂ ਭੁਗਤ ਰਹੇ ਹਰਜ਼ਾਨਾ ਨੇ ।

ਭੇਡਾ ਚਾਲ ਦਾ ਨਤੀਜਾ
————————-
ਬਾਹਰੇ ਜਾ ਕੇ ਮਜ਼ਦੂਰੀ ਪੈ ‘ਗੀ ਕਰਨੀ
ਘਰੇਂ ਨਈਂ ਸੀ ਡੱਕਾ ਤੋੜਿਆ ।
ਆਖਾ ਮੰਨਿਆਂ ਨਹੀਂ ਸੀ ਕਦੇ ਮਾਂ ਦਾ
ਗੋਰੇ ਦਾ ਨਈਓਂ ਕਿਹਾ ਮੋੜਿਆ ।
ਸਾਡੇ ਬੱਚਿਆਂ ਨੂੰ ਮਾਰ ਲਿਆ ਰੀਸ ਨੇ
ਤੇ ਘਰ – ਬਾਰ ਪੈ ਗਏ ਵੇਚਣੇ ;
ਪੈ ‘ਗੇ ਸੱਪ ਦੀ ਸਿਰੀ ਤੋਂ ਪੌਂਡ ਚੱਕਣੇ
ਤੇ ਆਪਾ ਗਿਆ ਏ ਨਿਚੋੜਿਆ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਸੰਬੰਧੀ ਹੁਸ਼ਿਆਰਪੁਰ ‘ਚ ਵਿਸ਼ਾਲ ਨਗਰ ਕੀਰਤਨ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੰਨ।
Next articleਬੰਗਾ ਸ਼ਹਿਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਨਗਰ ਕੀਰਤਨ ਸਜਾਇਆ ਗਿਆ।