(ਸਮਾਜ ਵੀਕਲੀ)
ਅਲਵਿਦਾ
————
ਆਓ ਵੀਹ ਸੌ ਚੌਵੀ ਸਾਲ ਨੂੰ ,
ਅਲਵਿਦਾ ਕਹਿ ਕੇ ਆਈਏ ।
ਕੀ ਚੰਗਾ ਅਤੇ ਕੀ ਮਾੜਾ ਸੀ ,
ਬਹਿ ਕੇ ਹਿਸਾਬ ਲਗਾਈਏ ।
ਰਹੀਆਂ ਕਮੀਆਂ ਪੇਸ਼ੀਆਂ ਦਾ ,
ਲੇਖਾ ਜੋਖਾ ਵੀ ਕਰ ਲਈਏ ;
ਬੀਤੇ ਕੋਲ਼ੋਂ ਸਿੱਖਿਆ ਲਈਏ ,
ਨਵੇਂ ਦੀ ਬਣਤ ਬਣਾਈਏ ।
ਖ਼ੁਸ਼ ਆਮਦੀਦ
—————-
ਸਾਰੀ ਦੁਨੀਆਂ ਨਵੇਂ ਸਾਲ ਨੂੰ ,
ਜੀ ਆਇਆਂ ਨੂੰ ਕਹਿੰਦੀ ਹੈ ।
ਪਰ ਬਹੁਗਿਣਤੀ ਚੰਗੇ ਦਿਨਾਂ ਨੂੰ ,
ਸਦਾ ਉਡੀਕਦੀ ਰਹਿੰਦੀ ਹੈ ।
ਜਿਵੇਂ ਪੁਰਾਣੇ ਪੱਤਿਆਂ ਦੀ ਥਾਂ ,
ਨਵਿਆਂ ਨੇ ਲੈ ਲੈਣੀ ਹੁੰਦੀ ,
ਓਵੇਂ ਜੱਗ ‘ਤੇ ਕੋਈ ਚੀਜ਼ ਨਾ ,
ਸਦਾ ਸਦਾ ਲਈ ਰਹਿੰਦੀ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037