ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ “ਪੋਲ ਖੋਲ ਮਾਰਚ” 19 ਨੂੰ 

ਫਿਲੌਰ, ਅੱਪਰਾ (ਜੱਸੀ)-ਸ਼ਹੀਦ ਕਰਤਾਰ ਸਿੰਘ ਸਰਾਭਾ  ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਸਰਕਾਰ ਦਾ ਪੋਲ ਖੋਲ ਮਾਰਚ 19 ਨਵੰਬਰ ਦਿਨ ਐਤਵਾਰ ਸਵੇਰੇ 11 ਵਜੇ ਡਾ ਬੀ ਆਰ ਅੰਬੇਡਕਰ ਚੌਂਕ ਫਿਲੌਰ ਤੋਂ ਗੋਰਾਇਆ ਤੋਂ ਬਿਲਗਾ ਤੱਕ ਕੱਢਿਆ ਜਾਵੇਗਾ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਪਰਸ਼ੋਤਮ ਫਿਲੌਰ ਤੇ ਸਮੂਹ ਆਗੂਆਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਅਤੇ ਡਾ ਬੀ ਆਰ ਅੰਬੇਡਕਰ ਜੀ ਦਾ ਨਾਮ ਵਰਤ ਕੇ ਸੱਤਾ ਵਿੱਚ ਆਈ ਪੰਜਾਬ ਦੀ ਸਰਕਾਰ ਲਗਾਤਾਰ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਯਤਨ ਕਰ ਰਹੀ ਹੈ ਲੋਕਾਂ ਨੂੰ ਲੁਭਾਉਣੇ ਇਸ਼ਤਿਹਾਰਾਂ ਨਾਲ ਭਰਮਾਉਣ ਦਾ ਯਤਨ ਲਗਾਤਾਰ ਕਰ ਰਹੀ ਹੈ । ਪਰ ਅਸਲ ਵਿੱਚ ਜਮੀਨੀ ਪੱਧਰ ਉਪਰ ਸਭ ਖੋਖਲਾ ਹੈ । ਪੰਜਾਬ ਦੀਆਂ ਸਿਹਤ ਸਹੂਲਤਾਂ ਦਾ ਰੌਲਾ ਪਾਉਣ ਵਾਲੀ ਸਰਕਾਰ ਦੇ ਸਰਕਾਰੀ ਹਸਪਤਾਲਾਂ ਦੇ ਹਾਲਾਤ ਬੱਦ ਤੋ ਬੱਦਤਰ ਹੋਏ ਪਏ ਹਨ ਹਸਪਤਾਲਾਂ ਅੰਦਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ ਹੋਰ ਵੀ ਬਹੁਤ ਜਿਆਦਾ ਮਾੜੇ ਹਾਲਾਤ ਹਨ । ਪਰ ਪੰਜਾਬ ਦੀ ਸਰਕਾਰ ਦਾ ਇਸ ਪਾਸੇ ਕੋਈ ਵੀ ਧਿਆਨ ਨਹੀ ਹੈ ਲੋਕ ਇਲਾਜ ਨਾ ਕਰਵਾ ਸਕਣ ਕਾਰਨ ਮਰ ਰਹੇ ਹਨ । ਸੋ ਇਸ ਗਰੰਟੀਆਂ ਵਾਲੀ ਸਰਕਾਰ ਦੀਆਂ ਝੂਠੀਆਂ ਗਰੰਟੀਆਂ ਦਾ ਪੋਲ ਖੋਲਣ ਲਈ ਪੋਲ ਖੋਲ ਮਾਰਚ ਕਰ ਰਹੇ ਹਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article( ਪ੍ਰਦੂਸ਼ਿਤ ਹਵਾ )
Next articleਕਵਿਤਾ ” ਰੱਬਾ”