ਕਵਿਤਾ “ਭਾ ਜੀ”

ਕੁਲਦੀਪ ਸਿੰਘ ਸਾਹਿਲ
         (ਸਮਾਜ ਵੀਕਲੀ)
ਤੂੰ ਵੀ ਬੰਦਾ, ਮੈਂ ਵੀ ਬੰਦਾ

ਫਿਰ ਕਾਹਦੀ ਤਕਰਾਰ ਏ ਭਾ ਜੀ।
ਤੂੰ ਵੀ ਜਾਣਾ, ਮੈਂ ਵੀ ਜਾਣਾ
ਕਾਹਦਾ ਫੇਰ ਹੰਕਾਰ ਏ ਭਾ ਜੀ।
ਚੁੱਪ ਨੂੰ ਚੁੱਪ ਹੀ ਕੋਹ ਸਕਦੀ ਏ
ਇਹ ਐਸਾ ਹਥਿਆਰ ਏ ਭਾ ਜੀ।
ਸ਼ਰਮਾਂ ਦੀ ਹੁਣ ਕਿਹੜੀ ਦੱਸਾਂ
ਰੋਟੀ ਪਰਦਾ ਦਾਰ ਏ ਭਾ ਜੀ।
ਅੱਖ ਦਾ ਖਾਦਾ ਤੀਰ ਏ ਭਾ ਜੀ
ਦਿਲ ਤਾਂ ਲੀਰੋ ਓ ਲੀਰ ਏ ਭਾ ਜੀ
ਦਿਲ ਤਾਂ ਐਵੇਂ ਡੂਬੀ ਜਾਂਦੈ
ਹੜ ਨਹੀਂ,ਅੱਖ ਵਿੱਚ ਨੀਰ ਏ ਭਾ ਜੀ।
ਲੱਕ ਸਿਧਾ ਨਹੀਂ ਕੀਤਾ ਜਾਂਦਾ
ਢਿੱਡ ਦੀ ਮਾਰ ਅਖੀਰ ਏ ਭਾ ਜੀ।
ਬੰਦਾ ਵੇਖ ਕੇ ਥਾਂ ਮਰ ਜਾਵੇ
ਹਾਲਾ ਇਹ ਤਸਵੀਰ ਏ ਭਾ ਜੀ।
ਧੂੜ ਤੇ ਤੁਰਕੇ ਖਬਰਾਂ ਹੋਈਆਂ
ਸਾਡਾ ਵੀ ਕੋਈ ਬਾਰ ਏ ਭਾ ਜੀ।
ਨਫਰਤ ਦੀ ਸੂਲੀ ਨਾ ਚਾੜ੍ਹੋ
ਮੇਰਾ ਜੁਰਮ ਪਿਆਰ ਏ ਭਾ ਜੀ।
ਕੁਲਦੀਪ ਸਿੰਘ ਸਾਹਿਲ
 9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਖਾਂ ਦਾ ਫਰੀ ਆਪ੍ਰੇਸ਼ਨ ਕੈਂਪ ਪਿੰਡ ਮੰਡੀ ਵਿਖੇ 8 ਅਕਤੂਬਰ ਨੂੰ
Next articleਮੁੱਦਾ