ਅੱਖਾਂ ਦਾ ਫਰੀ ਆਪ੍ਰੇਸ਼ਨ ਕੈਂਪ ਪਿੰਡ ਮੰਡੀ ਵਿਖੇ 8 ਅਕਤੂਬਰ ਨੂੰ

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK
ਜਲੰਧਰ, ਫਿਲੌਰ (ਜੱਸੀ)-ਨਜ਼ਦੀਕੀ ਪਿੰਡ ਮੰਡੀ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਵਿਖੇ ਐੱਨ ਆਰ ਆਈ ਵੀਰਾਂ, ਆਪਣਾ ਪਿੰਡ ਮੰਡੀ ਗਰੁੱਪ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਆਪ੍ਰੇਸ਼ਨ ਕੈਂਪ ਮਿਤੀ 8 ਅਕਤੂਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਮੌਕੇ ਮਾਹਿਰ ਡਾਕਟਰ ਐਮ ਪੀ ਐਸ ਭਾਟੀਆ (ਐਮ ਐਸ ਆਈ ਸਰਜਨ) ਭਾਟੀਆ ਹਸਪਤਾਲ ਮਰੀਜਾਂ ਦਾ ਚੈੱਕਅੱਪ ਸਵੇਰੇ 9 ਵਜੇ ਤੋਂ 2 ਵਜੇ ਤੱਕ ਕਰਨਗੇ। ਆਪ੍ਰੇਸ਼ਨ ਵਾਲੇ ਮਰੀਜਾਂ ਦੇ ਆਪ੍ਰੇਸ਼ਨ ਭਾਟੀਆ ਹਸਪਤਾਲ ਫੁੱਟਬਾਲ ਚੌਂਕ ਜਲੰਧਰ ਵਿਖੇ ਹੋਣਗੇ। ਇਸ ਮੌਕੇ ਮਰੀਜਾਂ ਨੂੰ ਦਵਾਈਆਂ ਤੇ ਐਨਕਾਂ ਫਰੀ ਦਿੱਤੀਆਂ ਜਾਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਜਨਤਕ ਸਿਹਤ ਸਹੂਲਤਾਂ ਬਚਾਉਣ ਲਈ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਕੀਤੇ ਵਿਸ਼ਾਲ ਪ੍ਰਦਰਸ਼ਨ ਤੇ ਰੋਸ ਮਾਰਚ ਵਿੱਚ ਵੱਡੇ ਅੰਦੋਲਨ ਦਾ ਐਲਾਨ*
Next articleਕਵਿਤਾ “ਭਾ ਜੀ”