HOME ਕਵਿਤਾ

ਕਵਿਤਾ

2
ਬਲਵੀਰ ਚੌਪੜਾ

    (ਸਮਾਜ ਵੀਕਲੀ) 

ਧਰਤੀ ਦੀ ਛਾਤੀ ਉੱਤੇ ਲਿਖਦੇ ਕਹਾਣੀ,
ਪਸੀਨੇ ਦੀ ਹਰ ਬੂੰਦ ਬਣੇ ਨਿਸ਼ਾਨੀ।
ਹੱਥਾਂ ’ਚ ਮਿਹਨਤ, ਅੱਖਾਂ ’ਚ ਸਪਨੇ,
ਇਹੀ ਨੇ ਜੋ ਸੱਚ ਕਰਦੇ ਆਪਣੇ।

ਧੁੱਪ ਦੀ ਤਪਸ਼ ਹੋਵੇ ਜਾਂ ਠੰਢ ਦੀ ਮਾਰ,
ਹਰ ਹਾਲਤ ਵਿੱਚ ਕਰਦੇ ਨੇ ਕੰਮ ਬੇਸ਼ੁਮਾਰ।
ਨਾ ਵੇਖਦੇ ਵੇਲੇ, ਨਾ ਥਕਾਵਟ ਦੀ ਪਰਵਾਹ,
ਉਹਨਾ ਲਈ ਮਿਹਨਤ ਹੀ ਜੀਵਨ ਦੀ ਰਾਹ।

ਖੇਤਾਂ ਵਿੱਚ ਬੀਜ ਬੋਣ ਵਾਲੇ,
ਸ਼ਹਿਰਾਂ ਵਿੱਚ ਮਕਾਨ ਖੜੇ ਕਰਨ ਵਾਲੇ।
ਕਾਰਖਾਨਿਆਂ ਵਿੱਚ ਚੱਲਦਾ ਉਹਨਾ ਦਾ ਜ਼ੋਰ,
ਉਹਨਾ ਨਾਲ ਹੀ ਤਰੱਕੀ ਦਾ ਹੋਵੇ ਸ਼ੋਰ।

ਕਦੇ ਹੱਕਾਂ ਲਈ ਲੜਦੇ, ਕਦੇ ਚੁੱਪ ਰਹਿੰਦੇ,
ਪਰ ਦਿਲਾਂ ਵਿੱਚ ਹੌਸਲੇ ਦੇ ਦੀਵੇ ਜਗਦੇ ਰਹਿੰਦੇ।
ਜਿੰਦਗੀ ਦੇ ਹਰ ਮੋੜ ’ਤੇ ਖੜੇ ਮਜ਼ਬੂਤ,
ਉਹਨਾ ਦਾ ਜਜ਼ਬਾ ਕਰਦਾ ਸਭ ਕੁਝ ਮਕਸੂਦ।

ਉਹਨਾ ਦੀ ਮਿਹਨਤ ਦਾ ਨਹੀਂ ਕੋਈ ਮੋਲ,
ਉਹਨਾ ਦੇ ਯੋਗਦਾਨ ਦਾ ਨਹੀਂ ਕੋਈ ਤੋਲ।
ਦੇਸ਼ ਦੀ ਨੀਂਹ ਉਹਨਾ ਨਾਲ ਹੀ ਮਜ਼ਬੂਤ,
ਉਹਨਾ ਨਾਲ ਹੀ ਬਣਦਾ ਭਵਿੱਖ ਸੁਹਾਵਣਾ ਤੇ ਖੂਬਸੂਰਤ।

ਆਓ ਅੱਜ ਕਰੀਏ ਇੱਕ ਇਰਾਦਾ,
ਉਹਨਾ ਦੇ ਹੱਕਾਂ ਨੂੰ ਦੇਈਏ ਵਾਧਾ।
ਹਰ ਮਜ਼ਦੂਰ ਨੂੰ ਮਿਲੇ ਸਤਿਕਾਰ,
ਇਹੀ ਹੋਵੇ ਸਾਡਾ ਸੱਚਾ ਉਪਕਾਰ।

ਮਿਹਨਤ ਦੀ ਰੌਸ਼ਨੀ ਕਦੇ ਨਾ ਮੁੱਕੇ,
ਉਹਨਾ ਦੇ ਸਪਨੇ ਕਦੇ ਨਾ ਟੁੱਟੇ।
ਚੌਪੜਾ ਇਹੀ ਅਰਦਾਸ, ਇਹੀ ਅਰਮਾਨ,
ਮਜ਼ਦੂਰਾਂ ਨੂੰ ਦਿਲੋਂ ਸਤਿਕਾਰ ਤੇ ਸਨਮਾਨ।
ਬਲਵੀਰ ਚੌਪੜਾ

Previous articleਘਰ ਚ ਮਿੱਟੀ ਦੀਆਂ ਪੈੜਾਂ ਤੇ ਜੂਠੇ ਭਾਂਡੇ: ਜੀਵਨ ਦੀ ਧੜਕਦੀ ਰੌਣਕ ਦਾ ਰੂਹਾਨੀ ਦਰਪਣ—ਡਾ. ਅਮਰਜੀਤ ਟਾਂਡਾ
Next articleਲੰਘੇ ਤੇਰਾਂ ਸਾਲ ਮੌਜ ਮਸਤੀ ਦੇ ਨਾਲ਼