HOME ਲੰਘੇ ਤੇਰਾਂ ਸਾਲ ਮੌਜ ਮਸਤੀ ਦੇ ਨਾਲ਼

ਲੰਘੇ ਤੇਰਾਂ ਸਾਲ ਮੌਜ ਮਸਤੀ ਦੇ ਨਾਲ਼

15
ਮੂਲ ਚੰਦ ਸ਼ਰਮਾ

    (ਸਮਾਜ ਵੀਕਲੀ) 

ਮੈਂ ਤੇਰਾਂ ਵਿੱਚ ਰਿਟਾਇਰ ਹੋਇਆ ਹੁਣ ਛੱਬੀ ਚੱਲ ਰਿਹੈ,
ਅੱਜ ਤੀਹ ਅਪ੍ਰੈਲ ਨੂੰ ਪੂਰੇ ਤੇਰਾਂ ਸਾਲ ਹੋ ਗਏ ਨੇ ।
ਮੈਂ ਤਾਂ ਦਿਨੇਂ ਰਾਤ ਹੀ ਘੋੜੇ ਵਾਂਗੂੰ ਭੱਜਿਆ ਫਿਰਦਾ ਹਾਂ ,
ਕੁੱਝ ਤੁਰੇ ਜਹਾਨੋਂ ਕੁੱਝ ਦੇ ਮੰਦੜੇ ਹਾਲ ਹੋ ਗਏ ਨੇ ।
ਮੈਨੂੰ ਪੁੱਤਰ ਤੇ ਨੂੰਹ ਬਾਪੂ ਜੀ , ਬਾਪੂ ਜੀ ਕਹਿੰਦੇ ਨੇ ,
ਕਈਆਂ ਦੇ ਖ਼ੂਨ ਦੇ ਰਿਸ਼ਤੇ ਜਿਵੇਂ ਜੰਜਾਲ਼ ਹੋ ਗਏ ਨੇ ।
ਮੇਰੇ ਘਰ ਅਖ਼ਬਾਰ , ਰਿਸਾਲੇ ਅਤੇ ਕਿਤਾਬਾਂ ਮਹਿਕਦੀਆਂ ;
ਕਈਆਂ ਦੇ ਘਰ ਤਾਂ ਜਿਓਂ ਟੋਕੇ ਦੀ ਟਾਲ਼ ਹੋ ਗਏ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।

Previous articleਕਵਿਤਾ
Next articleਤਾਮਿਲਨਾਡੂ ਵਿੱਚ ਵਿਜੇ ਰਾਜ ਸ਼ੁਰੂ, ਥਾਲਪਤੀ ਨੇ 9ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ