ਰੁੱਖ ਲਗਾਈਏ

(ਸਮਾਜ ਵੀਕਲੀ)
ਰਲ ਮਿਲ ਸਾਰੇ ਰੁੱਖ ਲਗਾਈਏ !
ਵਾਤਾਵਰਨ ਨੂੰ ਸਾਫ ਬਣਾਈਏ!!
ਰੁੱਖ ਲਗਾਈਏ ਸ਼ਾਨ ਵਧਾਈਏ !
ਧਰਤੀ ਮਾਂ ਨੂੰ ਸਵਰਗ ਬਣਾਈਏ!
ਰਲ ਮਿਲ ਸਾਰੇ ਰੁੱਖ ਲਗਾਈਏ!!
ਤਾਪਮਾਨ ਰੋਜ਼ ਚੜਦਾ ਜਾਵੇ !
ਉਸਨੂੰ  ਥੋੜਾ ਥੱਲੇ ਲਿਆਈਏ!!
ਵੱਡ ਵੱਡ ਰੁੱਖ ਜ਼ੋ ਬੰਜਰ ਕਰਤੀ !
ਰੁੱਖ ਲਾ ਹਰਿਆਲੀ ਲਿਆਈਏ!!
ਸਾਫ਼ ਸੁਥਰੀ ਸਾਨੂੰ ਹਵਾ ਮਿਲੇਗੀ !
ਹਰ ਪਾਸੇ ਜੇ ਰੁੱਖ ਲਗਾਈਏ !!
ਜ਼ਿੰਦਗੀ ਦੇ ਨੇ ਦੋ ਕੰਮ ਜ਼ਰੂਰੀ !
ਰੁੱਖ ਲਗਾਈਏ ਤੇ ਪਾਣੀ ਬਚਾਈਏ !
ਸੰਧੂਆ ਵਾਤਾਵਰਨ ਨੂੰ ਸਾਫ ਬਣਾਈਏ!!
ਜਤਿੰਦਰ ਸਿੰਘ ਸੰਧੂ ਮੱਲ੍ਹਾ
Previous articleਗ਼ਜ਼ਲ
Next article~~~ ਹਰਫ਼ ~~~