ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮੁਦੱਈ -‘ਹਾਣੀ’

ਤੇਜਿੰਦਰ ਚੰਡਿਹੋਕ­

(ਸਮਾਜ ਵੀਕਲੀ)

ਅੱਜ ਦੇ ਸਮੇਂ ਇੱਕਲੀ ਪੰਜਾਬੀ ਭਾਸ਼ਾ ਹੀ ਨਹੀਂ ਸਗੋਂ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਦੇ ਸਾਹਿਤਕ ਖੇਤਰ ਵਿੱਚ ਰਸਾਲਿਆਂ ਦਾ ਰੋਲ ਬੜ੍ਹਾ ਅਹਿਮ ਹੈ। ਅਣ-ਗਿਣਤ ਰਸਾਲੇ ਪ੍ਰਕਾਸ਼ਿਤ ਹੋ ਰਹੇ ਹਨ ਪਰ ਹਰ ਰਸਾਲੇ ਦਾ ਆਪਣਾ ਆਪਣਾ ਮਿਆਰ ਅਤੇ ਕਾਰਜ ਵਿਧੀ ਹੈ। ਅਸੀਂ ਉਹਨਾਂ ਰਸਾਲਿਆਂ ਵਿੱਚੋਂ ਸਿਰਫ਼ ਸਾਹਿਤਕ ਰਸਾਲਿਆਂ ਦੇ ਸੰਦਰਭ ਵਿੱਚ ਗੱਲ ਕਰਦੇ ਹਾਂ। ਕੁਝ ਰਸਾਲੇ ਅਜੇ ਵੀ ਔਖੇ-ਸੌਖੇ ਚੱਲ ਰਹੇ ਹਨ ਅਤੇ ਕਈ ਰਸਾਲੇ ਅਲੋਪ ਵੀ ਹੋ ਗਏ ਹਨ।

ਹਥਲਾ ਰਸਾਲਾ ‘ਹਾਣੀ’ ਅਜੇ ਹਾਲ ਵਿੱਚ ਹੀ ਜ਼ਿਲ੍ਹੇ ਬਠਿੰਡੇ ਦੇ ਕਸਬੇ ਸੰਧੂ ਖੁਰਦ ਤੋਂ ਸ਼ੁਰੂ ਹੋਇਆ ਹੈ ਜਿਸ ਦਾ ਹੁਣ ਦੂਜਾ ਅਪ੍ਰੈਲ-ਜੂਨ 2023 ਅੰਕ ਆਇਆ ਹੈ। ਇਹ ਤ੍ਰੈ-ਮਾਸਿਕ ਰਸਾਲਾ ਹੈ ਜਿਸ ਦੇ ਮੁੱਖ ਸੰਪਾਦਕ ਸੁਖਮੰਦਰ ਸਿੰਘ ਬਰਾੜ ਹਨ। 56 ਪੰਨਿਆਂ ਦੇ ਇਸ ਰਸਾਲੇ ਵਿੱਚ ਵੱਖ-ਵੱਖ ਪਹਿਲੂਆਂ ਨੂੰ ਸਮਾਉਣ ਦਾ ਯਤਨ ਕੀਤਾ ਗਿਆ ਹੈ। ਕੇਵਲ ਸਿੰਘ ਨਿਰਦੋਸ਼ ਦੀ ਹੱਡ-ਬੀਤੀ ਪੈਰ ਚੱਕਰ­ ਯਾਦਵਿੰਦਰ ਸਿੰਘ ਭੁੱਲਰ ਵੱਲੋਂ ਬੂਟਾ ਸਿੰਘ ਚੌਹਾਨ ਬਾਰੇੇ ਜਾਣਕਾਰੀ ਦੇ ਨਾਲ ਮਨਦੀਪ ਕੌਰ ਭਦੌੜ ਵੱਲੋਂ ਅੰਜਨਾ ਮੈਨਨ ਅਤੇ ਰਣਬੀਰ ਕੌਰ ਰਾਣਾ ਬਾਰੇ ਜਾਣਕਾਰੀ­ ਇੱਕ ਅਜਮੇਰ ਸਿੱਧੂ ਦੀ ਕਹਾਣੀ ‘ਅੰਨ੍ਹੇ ਸੁਜਾਖੇ’­ ਕਾਵਿ ਸੰਸਾਰ ਵਿੱਚ ਵੱਖ-ਵੱਖ ਵਿਧਾ ਦੀਆਂ ਕਰੀਬ 29 ਕਵੀਆਂ ਦੀਆਂ ਕਵਿਤਾਵਾਂ ਜਿਨ੍ਹਾਂ ਵਿੱਚ ਦੇਵ ਖੁਡੀ ਕਲਾਂ­ ਕੁਲਜੀਤ ਕੌਰ ਗ਼ਜ਼ਲ­ ਸੁਖਜੀਤ ਕੌਰ ਹੀਰ­ਉਰਵਸੀ ਗੁਪਤਾ­ ਨਰਿੰਦਰ ਕੌਰ­ ਮਾਲਵਿੰਦਰ ਸ਼ਾਇਰ­ ਤਿ੍ਰਲੋਕ ਢਿੱਲੋਂ ਪਟਿਆਲਾ­ ਪ੍ਰੀਤ ਮਨਪ੍ਰੀਤ ਕੈਨੇਡਾ­ ਜਸਵੀਰ ਕੌਰ ਬਦਰਾ­ ਦਰਸ਼ਨ ਸਿੰਘ ਸੰਧੂ ਆਦਿ ਦੇ ਨਾਂ ਵਰਨਣਯੋਗ ਹਨ।

ਪ੍ਰਸਿੱਧ ਕਹਾਣੀਕਾਰ ਅਤੇ ਨਾਵਲਕਾਰ ਭੁਪਿੰਦਰ ਸਿੰਘ ਮਾਨ ਦੀ ਸਿਰਜਣ ਪ੍ਰਕਿ੍ਰਆ­ ਸਾਡੀ ਸਿਹਤ ਕਾਲਮ ਅਧੀਨ ਡਾ. ਅਮਨਦੀਪ ਸਿੰਘ ਟੱਲੇਵਾਲੀਆ ਵੱਲੋਂ ਬਲੱਡ ਪ੍ਰੈਸ਼ਰ-ਕਾਰਨ ਤੇ ਲੱਛਣ ਦਾ ਜਾਣਕਾਰੀ ਭਰਪੂਰ ਲੇਖ­ ਸਫਰਨਾਮਾ­ ਫ਼ਿਲਮੀ ਚਰਚਾ­ ਸਖਸ਼ੀਅਤਾਂ­ ਪਿਛਲੇ ਰਸਾਲੇ ਬਾਰੇ ਪਾਠਕਾਂ ਦੇ ਪ੍ਰਤੀਕਰਮ ਅਤੇ ਹੋਰ ਬਹੁਤ ਕੁਝ ਇਸ ਰਸਾਲੇ ਵਿੱਚੋਂ ਪੜ੍ਹਨ ਲਈ ਮਿਲਦਾ ਹੈ। ਇਹ ਇੱਕ ਮੌਲਿਕ ਸਾਹਿਤਕ ਰਸਾਲਾ ਹੈ ਜਿਸ ਵਿੱਚ ਪੁਸਤਕਾਂ ਦਾ ਪੰਨਾ ‘ਪੁਸਤਕਾਂ ਨੂੰ ਜੀ ਆਇਆਂ–’ ਸਿਰਲੇਖ ਹੇਠ ਬਾਰਾਂ ਪੁਸਤਕਾਂ ਦੇ ਸਰਵਰਕ ਅਤੇ ਪ੍ਰਕਾਸ਼ਕਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਮੀਦ ਹੈ ਭਵਿੱਖ ਵਿੱਚ ਇਹ ਰਸਾਲਾ ਲੰਬੀਆਂ ਪੁਲਾਘਾਂ ਪੁਟੇਗਾ।

ਇਸ ਰਸਾਲੇ ਦੀ ਕੀਮਤ ਤਿੰਨ ਸਾਲ ਲਈ 1200/- ਰੁਪਏ ਰੱਖੀ ਗਈ ਹੈ। ਇਸ ਦੇ ਸੰਪਾਦਕ ਗੋਰਾ ਸੰਧੂ ਅਤੇ ਗਗਨ ਸੰਧੂ (ਡਾ.) ਹਨ। ਸੰਪਰਕ ਨੰਬਰ 97007-50000 ਅਤੇ ਪ੍ਰਕਾਸ਼ਤ ਸਥਾਨ ਸੰਧੂ ਕਲਾਂ ਜ਼ਿਲ੍ਹਾ ਬਠਿੰਡਾ ਹੈ।

ਤੇਜਿੰਦਰ ਚੰਡਿਹੋਕ­
ਸਾਬਕਾ ਏ.ਐਸ.ਪੀ­ ਰਾਸ਼ਟਰਪਤੀ ਐਵਾਰਡ ਜੇਤੂ­
ਸੰਪਰਕ 95010-00224

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਰੋਟੀ ਦੀ ਆਸ ਵਿੱਚ
Next articleਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਅਬਾਦ ਵਿੱਚ ਮਾਵਾਂ ਦੀ ਵਰਕਸ਼ਾਪ ਦਾ ਆਯੋਜਨ