ਧਰਤੀ ਮਾਈ

(ਸਮਾਜ ਵੀਕਲੀ)

ਧਰਤੀ ਮਾਈ ਹੈ ਸਾਨੂੰ ਪਾਲਣ ਆਈ
ਉਸ ਨੂੰ ਬਹੁਤੀ ਲੋੜ ਨੀਂ ਹੈ ਹੋਰਾਂ ਤਾਂਈਂ
ਭਰ ਭਰ ਸਭਨਾਂ ਨੂੰ ਵੰਡੀ ਜਾਏ ਸੌਗਾਤਾਂ
ਕਰਕੇ ਪੈਦਾ ਸਭ ਕੁਛ ਹੈ ਜਾਵੇ ਲੁਟਾਈ

ਔਹ ਦੇਖੋ ਬੈਠਾ ਹੈ ਘੁੱਗੀਆਂ ਦਾ ਜੋੜਾ
ਰੁੱਖ ਵੀਰਾ ਹੋਰ ਲਾਈਂ, ਇਕ ਹੈ ਥੋੜ੍ਹਾ
ਇਹ ਠੰਢੀਆਂ ਛਾਵਾਂ, ਠੰਢੀਆਂ ਹਵਾਵਾਂ
ਕਾਂਵਾਂ ਅਤੇ ਚਿੜੀਆਂ ਨੂੰ ਚੋਗ ਚੁਗਾਵਾਂ

ਨਾ ਲਾਈਂ ਅੱਗ ਪਰਾਲੀ ਨੂੰ ਸੋਹਣੇ ਵੀਰਾ
ਅੱਗ ਸੀਨੇ ਜਦ ਲੱਗੇ ਤਾਂ ਦਿਲ ਰੋਵੇ ਵੀਰਾ
ਉਸ ਦੀ ਕੁੱਖ ਵਿੱਚੋਂ ਨੇ ਨਿਕਲਣ ਹਾਵਾਂ
ਕਿੰਨੀਆਂ ਜਿੰਦਾਂ ਮੈਂ ਅੰਦਰੇ ਮਾਰੀ ਜਾਂਵਾਂ

ਨਾ ਮਾਰ ਲੱਖ ਕਰੋੜ ਜੰਤੂਆਂ ਨੂੰ ਵੀਰਾ
ਐਨੀ ਮਿਹਨਤ ਕਰਕੇ ਨਾ ਕਰ ਕਚੀਰਾ
ਨਾ ਲਾਈਂ ਅੱਗ ਕਣਕੀ ਨਾੜ ਨੂੰ ਵੇ ਵੀਰਾ
ਅੱਗ ਲੱਗੇ ਤਾਂ ਉਹ ਕਰਲਾਉਂਦੇ ਵੀਰਾ

ਭਾਂਬੜ ਜਿੰਨੇ ਉੱਪਰ ਓਨੇ ਅੰਦਰ ਬਲਦੇ
ਸੁੱਕੇ ਤੀਲੇ ਉਹਨਾਂ ਦੀ ਚਿਤਾ ਬਣ ਜਲਦੇ
ਫੈਕਟਰੀਆਂ ਦੇ ਤੇਜ਼ਾਬੀ ਪਾਣੀ ਜੋ ਵਗਦੇ
ਜ਼ਹਿਰ ਪਿਆਲਾ ਪੀ ਮੇਰੇ ਬੁੱਲ੍ਹ ਨੇ ਸੜਦੇ

ਹਰੀ ਭਰੀ ਸਾਂ, ਮੈਨੂੰ ਇਹ ਵੱਢੀ ਜਾਵਣ
ਜੱਕੜ ਸੋਹਲੇ ਤਰੱਕੀਆਂ ਦੇ ਛੱਡੀ ਜਾਵਣ
ਖਾ ਗਏ ਵਾਦੀਆਂ ਨਾਲ਼ੇ ਖਾ ਗਏ ਨਜ਼ਾਰੇ
ਤੰਦਰੁਸਤੀ ਲਈ ਧਰਤ ਮਾਂ ਖੜ੍ਹੀ ਪੁਕਾਰੇ

ਬਰਜਿੰਦਰ ਕੌਰ ਬਿਸਰਾਓ 
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਬਨਾਮ ਪਰਾਲ਼ੀ
Next articleਮਾਂ-ਬੋਲੀ ਵਿੱਚ ਸਾਹਿਤ ਸਿਰਜਣਾ ਸਰਲ ਵੀ ਅਤੇ ਸਹਿਜ ਵੀ: ਡਾ. ਇਕਬਾਲ ਸਿੰਘ ਸਕਰੌਦੀ