HOME ਪੀਰ ਬਾਬਾ ਬੂੜ ਸ਼ਾਹ ਜੀ ਦਾ ਸਲਾਨਾ ਜੋੜ ਸਮਾਪਤ

ਪੀਰ ਬਾਬਾ ਬੂੜ ਸ਼ਾਹ ਜੀ ਦਾ ਸਲਾਨਾ ਜੋੜ ਸਮਾਪਤ

5

   (ਸਮਾਜ ਵੀਕਲੀ)    ਸਾਬਰ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਕਟਾਰੀਆਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖ਼ੇ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਰਬਾਰ ਦੇ ਗੱਦੀ ਨਸ਼ੀਨ ਸਾਈ ਬਾਬਾ ਗੁਰਮੀਤ ਸ਼ਾਹ ਜੀ ਚਿਸ਼ਤੀ ਦੀ ਦੇਖ ਰੇਖ ਹੇਠ 7 ਅਤੇ 8 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਦੇ ਪਹਿਲੇ ਦਿਨ ਕਵਾਲ ਅਤੇ ਨਕਲਾਂ ਦਾ ਪ੍ਰੋਗਰਾਮ ਕਰਵਾਇਆ ਗਿਆ, ਮੇਲੇ ਦੇ ਦੂਸਰੇ ਦਿਨ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਵਲੋਂ ਆਪਣੇ ਵਲੋਂ ਗਾਏ ਗੀਤ ਸਾਨੂੰ ਤੇਰੇ ਵਿੱਚੋ ਦਿਸਦਾ ਖ਼ੁਦਾ ਸੋਹਣਿਆ, ਝਾਂਜਰ ਤੇ ਹਰ ਕੋਈ ਪਾਉਂਦਾ ਏ ਸ਼ਣਕਾਵੇ ਯਾਰ ਲਈ ਕੋਈ ਕੋਈ ਗਾ ਕੇ ਸੰਗਤਾਂ ਦੀ ਵਾਹ ਵਾਹ ਖਟੀ, ਉਪਰੰਤ ਜਨਾਬ ਵਨੀਤ ਖਾਨ, ਉਂਕਾਰ ਵਾਲੀਆਂ ਹਰਮੇਸ਼ ਰੰਗੀਲਾ ਕਵਾਲ ਪਾਰਟੀ, ਰਾਜੇਸ਼ ਚੰਦ, ਲੱਕੀ ਬੌਸ, ਵਿਸ਼ਾਲੀ ਰੱਤੂ, ਬੇਬੀ ਏ ਕੌਰ ਅਮਰੀਤ ਕੌਰ ਵਲੋਂ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ, ਇਸ ਮੌਕੇ ਸਟੇਜ਼ ਦੀ ਭੂਮਿਕਾ ਅਵਤਾਰ ਜੀ ਵਲੋਂ ਨਿਭਾਈ ਗਈ, ਇਸ ਮੌਕੇ ਚਾਹ ਪਕੌੜਿਆ ਦੇ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ,ਇਸ ਮੌਕੇ ਆਦਿ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleगटर में दम तोड़ती ज़िंदगियाँ—चुप्पी नहीं, न्याय चाहिए
Next articleਭਾਜਪਾ ਤੇ ਲੋਕ ਇਨਸਾਫ ਪਾਰਟੀ ਦੇ ਵੱਡੇ ਆਗੂ ਬਸਪਾ ਵਿੱਚ ਸ਼ਾਮਲ,ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਵੱਡਾ ਹੁੰਗਾਰਾ