ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਤ ਹੀ ਲੰਬੇ ਸਮੇਂ ਤੋਂ ਪਿੰਡ ਖਮਾਚੋਂ ਦੇ ਧਾਰਮਿਕ ਅਸਥਾਨ ਅਤੇ ਉਸ ਦੇ ਨਾਲ ਲੱਗਦੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਸੀ ਇਹ ਗੰਦਾ ਪਾਣੀ ਸੜਕ ਵਿੱਚ ਆ ਜਾਂਦਾ ਸੀ ਜਿਸ ਨਾਲ ਇਥੋਂ ਲੰਘਣ ਸਮੇਂ ਆਮ ਲੋਕਾਂ ਅਤੇ ਨਾਲ ਲੱਗਦੇ ਸਕੂਲ ਵਿੱਚ ਪੜ ਰਹੇ ਬੱਚਿਆਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ l ਸੋ ਇਸ ਗੰਦੇ ਪਾਣੀ ਦਾ ਨਿਕਾਸ ਅੰਡਰ ਗਰਾਊਂਡ ਪਾਈਪ ਪਾ ਕੇ ਧਾਰਮਿਕ ਅਸਥਾਨ ਰੋਜ਼ੇ ਤੋਂ ਲੈ ਕੇ ਮੇਨ ਸੜਕ ਤੱਕ ਕਰ ਦਿੱਤਾ ਹੈ ਇਸ ਨਾਲ ਸੜਕ ਤੇ ਖੜ੍ਹੇ ਗੰਦੇ ਪਾਣੀ ਤੋਂ ਰਾਹਤ ਮਿਲੇਗੀ ਅਤੇ ਸਾਰਾ ਰਸਤਾ ਸਾਫ ਸੁੱਥਰਾ ਹੋਵੇਗਾ l ਬਸਪਾ ਆਗੂ ਪ੍ਰਦੀਪ ਜੱਸੀ ਨੇ ਪਿੰਡ ਖਮਾਚੋ ਦੀ ਪੰਚਾਇਤ ਦੀ ਬਹੁਤ ਹੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਪੰਚ ਕੁਲਦੀਪ ਕੌਰ ਦੀ ਅਗਵਾਈ ਵਿੱਚ ਸਮੂਹ ਗ੍ਰਾਮ ਪੰਚਾਇਤ ਬਹੁਤ ਹੀ ਵਧੀਆ ਤਰੀਕੇ ਨਾਲ ਪਿੰਡ ਦੇ ਵਿਕਾਸ ਕਾਰਜ ਨੂੰ ਪੂਰਾ ਕਰਨ ਲਈ ਮਿਹਨਤ ਕਰ ਰਹੇ ਹਨ l ਪਿੰਡ ਦੀ ਭਲਾਈ ਲਈ ਅਤੇ ਪਿੰਡ ਨੂੰ ਸਾਫ਼ ਸੁੱਥਰਾ ਰੱਖਣ ਲਈ ਸਾਨੂੰ ਸਾਰਿਆ ਨੂੰ ਪਾਰਟੀ ਬਾਜੀ ਤੋ ਉੱਪਰ ਉੱਠ ਕੇ ਪਿੰਡ ਦੀ ਪੰਚਾਇਤ ਦਾ ਸਾਥ ਦੇਣਾ ਚਾਹੀਦਾ ਹੈ l ਇਸ ਮੌਕੇ ਬਸਪਾ ਆਗੂ ਪ੍ਰਦੀਪ ਜੱਸੀ ,ਸਰਪੰਚ ਕੁਲਦੀਪ ਕੌਰ ,ਪੰਚ ਸੁਰਜੀਤ ਕੌਰ ,ਪੰਚ ਰਾਜ ਕੁਮਾਰ ਜੱਸੀ ,ਪੰਚ ਹਰਵਿੰਦਰ ਜੱਸੀ, ਪੰਚ ਬਿਮਲਾ ਦੇਵੀ ,ਪੰਚ ਸੁਰਿੰਦਰ ਕੌਰ ,ਸਾਬਕਾ ਪੰਚ ਬਲਵੰਤ ਰਾਏ ,ਮੋਹਣ ਭਟੋਏ ਅਤੇ ਹੋਰ ਪਿੰਡ ਵਾਸੀ ਹਾਜਰ ਸਨ l
ਪੀਰ ਅਬਦੁੱਲਾ ਸ਼ਾਹ ਜੀ ਕਾਦਰੀ ਦੇ ਰੋਜ਼ੇ ਤੋਂ ਲੈ ਕੇ ਮੇਨ ਰੋਡ ਤੱਕ ਅੰਡਰ ਗਰਾਊਂਡ ਪਾਈਪ ਪਾ ਕੇ ਗੰਦੇ ਪਾਣੀ ਦਾ ਕੀਤਾ ਨਿਕਾਸ : ਪ੍ਰਦੀਪ ਜੱਸੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



