(ਸਮਾਜ ਵੀਕਲੀ)
ਮਾਨ ਸਾਬ੍ਹ, ਫਿਰ ਮੌਕਾ ਆਇਆ ਵਾਅਦਾ ਨਿਭਾਉਣ ਦਾ।
ਕੀਤਾ ਸੀ ਬੁਢਲਾਡੇ ਨਾਲ ਜੋ ‘ਮੰਤਰੀ’ ਬਣਾਉਣ ਦਾ।
ਤੁਸੀਂ ਅਤੇ ਤੁਹਾਡੀ ਮਾਤਾ ਜੀ ਨੇ ਵੀ ਕਰਿਆ ਸੀ,
ਮੌਕਾ ਖੁੰਝਾ ਨਾ ਦਿਉ ਹੁਣ ਸਮਾਂ ਸਿਰੇ ਲਾਉਣ ਦਾ।
ਲੋਕਾਂ ਨੇ ਤੁਹਾਡਾ ਕਿਹਾ ਜੱਚ ਕੇ ਕਬੂਲ ਕੀਤਾ,
ਬੜਾ ਮਾਣ ਦਿੱਤਾ 52 ਹਜ਼ਾਰ ਤੇ ਜਿਤਾਉਣ ਦਾ।
ਨਾਲੇ ਵਿਧਾਨ ਸਭਾ ‘ਚ ਸਭ ਤੋਂ ਵੱਧ ਪੜ੍ਹੇ ਲਿਖੇ,
ਵਿਦਿਆ ਦੇ ਮੋਹਰੀ ਦੀ ਕਦਰ ਵੀ ਪਾਉਣ ਦਾ।
ਮੁੱਦਤਾਂ ਤੋਂ ਬੁਢਲਾਡੇ ਨੂੰ ਮੰਤਰੀ ਨਾ ਮਿਲਿਆ,
ਦੇ ਦਿਉ ਮੌਕਾ ਹਲਕੇ ਨੂੰ ਅੱਗੇ ਆਉਣ ਦਾ।
ਮੇਜਰ ਸਿੰਘ ‘ਬੁਢਲਾਡਾ’
94176 42327



