HOME ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 121ਵੇਂ ਜਨਮ ਦਿਨ...

ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 121ਵੇਂ ਜਨਮ ਦਿਨ ਨੂੰ ਸਮਰਪਿਤ “ਪਾਣੀ ਬਚਾਓ ਮਨੁੱਖਤਾ ਬਚਾਓ”

3
    (ਸਮਾਜ ਵੀਕਲੀ)    ਅੱਜ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 121ਵੇਂ ਜਨਮ ਦਿਨ ਨੂੰ ਸਮਰਪਿਤ “ਪਾਣੀ ਬਚਾਓ ਮਨੁੱਖਤਾ ਬਚਾਓ” ਰੈਲੀ ਭਰਵੇਂ ਜਲੂਸ ਦੇ ਰੂਪ ਵਿੱਚ ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਤੋਂ ਭਾਈ ਗੁਰਦਾਸ ਹਾਲ ਤੱਕ ਕੱਢੀ ਗਈ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਅਰਦਾਸ ਕਰਨ ਉਪਰੰਤ ਰੈਲੀ ਦੇ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਕਈ ਦਹਾਕੇ ਪਹਿਲਾਂ ਭਗਤ ਪੂਰਨ ਸਿੰਘ ਜੀ ਨੇ ਪਾਣੀ, ਹਵਾ ਆਦਿ ਵਰਗੀਆਂ ਕੁਦਰਤੀ ਦਾਤਾਂ ਨੂੰ ਪਲੀਤ ਹੋਣ ਤੇ ਆਪਣੀ ਚਿੰਤਾ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਸਾਰੀ ਦੁਨੀਆਂ ਦੇ ਸਾਹਮਣੇ ਹੈ ਕਿ ਭਗਤ ਪੂਰਨ ਸਿੰਘ ਜੀ ਦੀ ਇਹ ਫ਼ਿਕਰ ਸੱਚ ਸਾਬਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਰੈਲੀ ਕੱਢਣ ਦਾ ਮਕਸਦ ਸਿਰਫ਼ ਇਹੀ ਹੈ ਕਿ ਅਜੇ ਵੀ ਬਹੁਤ ਲੋਕ ਜਾਗਰੂਕ ਨਹੀਂ ਹਨ ਕਿ ਇਹਨਾਂ ਕੁਦਰਤੀ ਸਾਧਨਾਂ ਜਿਵੇਂ ਕਿ ਹਵਾ, ਪਾਣੀ ਵਾਤਾਵਰਨ ਨੂੰ ਅਸੀਂ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਵੇਂ ਸੰਭਾਲ ਕੇ ਰੱਖਣਾ ਹੈ।ਉਹਨਾਂ ਕਿਹਾ ਕਿ ਦੁਨੀਆਂ ਤਕ ਇਸ ਆਵਾਜ਼ ਨੂੰ ਪਹੁੰਚਾਉਣ ਲਈ ਹੀ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਰੈਲੀ ਵਿੱਚ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰ ਕਲਾਂ, ਭਗਤ ਪੂਰਨ ਸਿੰਘ ਸਕੂਲ ਫ਼ਾਰ ਦ ਡੈੱਫ਼, ਭਗਤ ਪੂਰਨ  ਸਿੰਘ ਸਪੈਸ਼ਲ ਐਜੂਕੇਸ਼ਨ ਸਕੂਲ, ਭਗਤ ਪੂਰਨ ਸਿੰਘ ਇੰਸਟੀਚਿਊਟ ਫ਼ਾਰ ਸਪੈਸ਼ਲ ਨੀਡਜ਼, ਸਿਟੀਜ਼ਨ ਫੋਰਮ ਵਿੱਦਿਆ ਮੰਦਰ ਆਦਿ ਸਕੂਲਾਂ ਦੇ ਵਿਦਿਆਰਥੀਆਂ ਨੇ ਪਾਣੀ ਨੂੰ ਬਚਾਉਣ ਹਿੱਤ ਨਾਅਰਿਆਂ ਦੇ ਰੂਪ ਵਿੱਚ ਜਨ-ਜਨ ਤੱਕ ਆਪਣੀ ਆਵਾਜ਼ ਮਾਟੋਆਂ, ਤਖ਼ਤੀਆਂ ਤੇ ਨਾਅਰੇ ਲਿਖ ਕੇ, ਪੋਸਟਰਾਂ ਦੇ ਰੂਪ ਵਿੱਚ ਲੋਕਾਂ ਤੱਕ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ। ਰੈਲੀ ਦੀ ਸਮਾਪਤੀ ਭਾਈ ਗੁਰਦਾਸ ਹਾਲ ਵਿਖੇ ਹੋਈ, ਹਾਲ ਵਿੱਚ ਵਾਤਾਵਰਨ ਤੇ ਕੰਮ ਕਰ ਰਹੀਆਂ ਸ਼ਖ਼ਸ਼ੀਅਤਾਂ ਸ੍ਰ. ਜਸਕੀਰਤ ਸਿੰਘ, ਕਰਨਲ ਜਸਜੀਤਸਿੰਘ ਗਿੱਲ, ਸ੍ਰ. ਅਮੀਜੋਤ ਮਾਨ, ਸ੍ਰ. ਕੁਲਵੰਤ ਸਿੰਘ ਅਣਖੀ ਆਦਿ ਨੇ ਸੰਬੋਧਨ ਕਰਕੇ ਬੱਚਿਆਂ ਨੂੰ ਕਿਹਾ ਕਿ ਮੌਜੂਦਾ ਸਰਕਾਰਾਂ ਦੀ ਮਿਲੀਭੁਗਤ ਨਾਲ ਹੀ ਕਈ ਫੈਕਟਰੀਆਂ ਵਾਲੇ ਧਰਤੀ ਹੇਠਾਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਸੁੱਟ ਰਹੇ ਹਨ, ਜਿਸ ਨਾਲ ਪੀਣ ਵਾਲੇ ਪਾਣੀ ਵਿੱਚ ਕਈ ਧਾਤਾਂ ਮਿਲ ਰਹੀਆਂ ਹਨ, ਜੋ ਕਿ ਨਾਮੁਰਾਦ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪਾਣੀ ਬਚੇਗਾ ਤਾਂ ਹੀ ਮਨੁੱਖਤਾ ਬਚੇਗੀ। ਇਸ ਪ੍ਰੋਗਰਾਮ ਵਿੱਚ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਐੱਮ.ਐੱਲ.ਏ, ਸ੍ਰ. ਮੁਖਤਾਰ ਸਿੰਘ ਗੁਰਾਇਆ, ਸ੍ਰ. ਰਾਜਬੀਰ ਸਿੰਘ, ਸ੍ਰ. ਹਰਜੀਤ ਸਿੰਘ ਅਰੋੜਾ, ਬੀਬੀ ਪ੍ਰੀਤਇੰਦਰ ਕੌਰ, ਸ਼੍ਰੀ ਯੋਗੇਸ਼ ਸੂਰੀ, ਸ੍ਰ. ਪਰਮਿੰਦਰਜੀਤ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਸ੍ਰ. ਤਜਿੰਦਰਭਾਨ ਸਿੰਘ ਬੇਦੀ, ਡਾ. ਸ਼ਿਆਮ ਸੁੰਦਰ ਦੀਪਤੀ, ਸਮਾਜ ਸੇਵੀ ਪਵਨ ਸ਼ਰਮਾ, ਸਾਬਕਾ ਪੁਲਿਸ ਇੰਸਪੈਕਟਰ ਰਾਜਵਿੰਦਰ ਕੌਰ, ਉੱਘੇ ਕਿਸਾਨ ਆਗੂ ਸ੍ਰ. ਬਲਬੀਰ ਸਿੰਘ  ਰਾਜੇਵਾਲ, ਸ੍ਰ. ਗੁਰਨਾਇਬ ਸਿੰਘ, ਮਾਸਟਰ ਅਜੀਤ ਸਿੰਘ, ਬੀਬੀ ਬਲਜੀਤ ਕੌਰ, ਡਾ. ਅਸ਼ੋਕ ਉੱਪਲ, ਸ਼੍ਰੀ ਤਿਲਕ ਰਾਜ, ਸ੍ਰ. ਹਰਪਾਲ ਸਿੰਘ ਸੰਧੂ ਵੱਖ-ਵੱਖ ਸਕੂਲਾਂ ਦੇ ਪ੍ਰਿਸੀਪਲ ਤੇ ਸਮੂਹ ਸਟਾਫ਼, ਸ਼੍ਰੀ ਗੁਲਸ਼ਨ ਰੰਜਨ, ਸ੍ਰ. ਇਕਬਾਲ ਸਿੰਘ, ਵੱਖ-ਵੱਖ ਵਾਰਡਾਂ ਤੇ ਵਿਭਾਗਾਂ ਦੇ ਇੰਚਾਰਜ ਆਦਿ ਹਾਜ਼ਰ ਸਨ। ਇਸ ਮੌਕੇ ਭਾਈ ਗੁਰਦਾਸ ਹਾਲ ਵਿਖੇ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਪ੍ਰਤੀ ਹਲੂਣਾ ਦੇਣ ਵਾਲੇ ਨਾਟਕ, ਗੀਤ ਆਦਿ ਪੇਸ਼ ਕਰਕੇ ਦਰਸ਼ਕਾਂ ਨੂੰ ਵਾਹ-ਵਾਹ ਕਹਿਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਆਈਆਂ ਸਖ਼ਸ਼ੀਅਤਾਂ ਨੂੰ ਪਿੰਗਲਵਾੜਾ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਰਾਹਾਂ ਤੇ ਟਰੈਫ਼ਿਕ ਨੂੰ ਕੰਟਰੋਲ ਕਰਨ ਵਿੱਚ ਜਿੱਥੇ ਸਾਬਕਾ ਇੰਸਪੈਕਟਰ ਰਾਜਵਿੰਦਰ ਕੌਰ ਨੇ ਬਾਖ਼ੂਬੀ ਸੇਵਾ ਨਿਭਾਈ ਉੱਥੇ ਹੀ ਪੁਲਿਸ ਵਿਭਾਗ ਨੇ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਆਪਣਾ ਯੋਗਦਾਨ ਪਾਇਆ। ਸਾਰੇ ਪ੍ਰੋਗਰਾਮ ਦਾ ਸਟੇਜ ਸੰਚਾਲਨ ਮਾਸਟਰ ਰਾਜਬੀਰ ਸਿੰਘ ਨੇ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਛੰਨਾ ਕੱਚੇ ਦੁੱਧ ਦਾ 
Next articleਆਜੜੀ ਦਾ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਯੂਰੀਆ ਵਾਲਾ ਪਾਣੀ ਪੀਣ ਨਾਲ 27 ਬਕਰੀਆਂ ਦੀ ਮੌਤ