HOME ਛੰਨਾ ਕੱਚੇ ਦੁੱਧ ਦਾ 

ਛੰਨਾ ਕੱਚੇ ਦੁੱਧ ਦਾ 

1
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
  (ਸਮਾਜ ਵੀਕਲੀ)  
ਲਿਜਾਵਾਂ ਜਦੋਂ ਕਾੜ ਰਾਤੀਂ
ਗੁੱਸੇ ਵਿਚ ਆ ਕੇ ਨਾ ਡੋਲ੍ਹਿਆ ਕਰੇ  !
ਹਾੜ੍ਹੇ ਹਾੜ੍ਹੇ ਆਖਦੇ
ਨਨਾਣੇ   ਵੀਰ ਆਪਣੇ  ਨੂੰ
ਹੱਸ ਕੇ ਕਦੀ ਤੇ ਵੈਰੀ
ਬੋਲਿਆ ਕਰੇ  !
ਉਹਦੇ ਬੈਠ ਕੇ ਪੁਆਂਦੀ
ਲੰਘ ਜਾਵੇ ਸਾਰੀ ਰਾਤ  ।
ਕਰਾਂ ਤਰਲੇ ਹਜ਼ਾਰ
ਸੁਣੇ ਇੱਕ ਵੀ ਨਾ ਬਾਤ  ।
ਅੱਜ ਹਾਉਕਿਆਂ ਦੇ ਹਾਰ
ਬਣੇ ਗਲੇ ਦਾ ਸ਼ਿੰਗਾਰ
ਘੁੰਡੀ ਦਿਲ ਵਾਲੀ
ਮੇਰੇ ਨਾਲ ਖੋਲ੍ਹਿਆ ਕਰੇ  !
ਹਾੜ੍ਹੇ ਹਾੜ੍ਹੇ ਆਖਦੇ  ………………
ਪਿਆਰ ਬਾਝੋਂ ਸੁੱਕ ਚੱਲੀ
ਰੂਪ ਵਾਲੀ ਡਾਲੀ ।
ਉੱਡੀ  ਬਣ ਕੇ ਕਾਫੂਰ ਗੱਲਾਂ
ਗੋਰਿਆਂ ਦੀ ਲਾਲੀ।
ਰਾਤੀਂ ਅੱਖ ਨਾ  ਮੈਂ  ਲਾਵਾਂ
ਰੁੱਸਿਆ ਢੋਲ ਨੀਂ   ਮਨਾਵਾਂ
ਭੈੜਾ ਵਿੱਚ ਵਿੱਚ ਜ਼ਹਿਰ
ਨੀਂ ਨਾ ਘੋਲਿਆ ਕਰੇ  ।
ਹਾੜ੍ਹੇ ਹਾੜ੍ਹੇ ਆਖਦੇ  …………
ਫੇਰ ਚੌਧਵੀਂ  ਦਾ ਚੰਨ
ਚੰਨੋ   ਸੱਚੀ ਚੜ੍ਹ    ਜਾਏ  ।
ਭੱਪਰ  ‘ ਝਬੇਲਵਾਲੀ’ ਵਾਲਾ ਨੀ
ਜੇ ਹੱਸ ਕੇ ਬੁਲਾਏ।
ਭੁੱਲ ਜਾਣ ਦੁੱਖ ਸਾਰੇ
ਜਾਵਾਂ ਉਹਤੋਂ ਵਾਰੇ ਵਾਰੇ
ਹਾਲ ਦਿਲ ਦਾ ਜੇ
ਕਦੀ ਉਹ  ਫਰੋਲਿਆ ਕਰੇ !
ਹਾੜ੍ਹੇ ਹਾੜ੍ਹੇ ਆਖਦੇ
ਨਣਾਨੇ  ਵੀਰੇ ਆਪਣੇ ਨੂੰ
ਹੱਸ ਕੇ ਕਦੀ ਤੇ   ਵੈਰੀ
ਬੋਲਿਆ ਕਰੇ  !
ਨਰਿੰਦਰ ਭੱਪਰ ਝਬੇਲਵਾਲੀ ।
ਪਿੰਡ ਤੇ ਡਾਕਖਾਨਾ ਝਬੇਲਵਾਲੀ,ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349   
Previous articleਜਮਹੂਰੀ ਅਧਿਕਾਰ ਸਭਾ ਦਾ ਇੱਕ ਵਫਦ ਸੂਬਾ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਮੰਡੀਕਲਾਂ ਦੀ ਅਗਵਾਈ ਵਿੱਚ ਜਿਲਾ ਪ੍ਰਸ਼ਾਸਨ ਨੂੰ ਮਿਲਿਆ
Next articleਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 121ਵੇਂ ਜਨਮ ਦਿਨ ਨੂੰ ਸਮਰਪਿਤ “ਪਾਣੀ ਬਚਾਓ ਮਨੁੱਖਤਾ ਬਚਾਓ”