ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਨਜ਼ਦੀਕ ਪਿੰਡ ਰੋਲੀ ਦੇ ਆਜੜੀ ਜਗਦੇਵ ਸਿੰਘ ਜੱਗਾ ਜੋ ਮਹਿੰਦਰ ਸਿੰਘ ਦੇ ਬੇਟੇ ਹਨ ਅਤੇ ਕਾਫੀ ਸਮੇਂ ਤੋਂ ਬੱਕਰੀ ਪਾਲਣ ਦਾ ਧੰਦਾ ਕਰਦੇ ਆ ਰਹੇ ਹਨ ਨੇ ਦੁਖਦਾਇਕ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀਆਂ ਬਕਰੀਆਂ ਚਰਾਉਣ ਵਾਸਤੇ ਖੇਤਾਂ ਵਿੱਚ ਗਿਆ ਥੋੜ੍ਹੀ ਦੂਰੀ ਤੇ ਸਥਿਤ ਪਿੰਡ ਸ਼ਾਹਪੁਰ ਦੇ ਨਜ਼ਦੀਕ ਇੱਕ ਖੇਤ ਵਿੱਚ ਬੱਕਰੀਆਂ ਨੂੰ ਪਿਆਸ ਲੱਗੀ ਹੋਣ ਕਰਕੇ ਉਹ ਪਾਣੀ ਪੀਣ ਵਾਸਤੇ ਨਜ਼ਦੀਕ ਇੱਕ ਮੋਟਰ ਦੇ ਵੱਲ ਭੱਜ ਕੇ ਚਲੀਆਂ ਗਈਆਂ । ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਉਸ ਪਾਣੀ ਦੇ ਵਿੱਚ ਯੂਰੀਆ ਖਾਦ ਦੇ ਬੋਰੇ ਪਏ ਹੋਣ ਕਾਰਨ ਪਾਣੀ ਵਿਚ ਯੂਰੀਆਂ ਘੁਲ਼ੀ ਹੋਈ ਸੀ, ਇਸ ਤਰ੍ਹਾਂ ਯੂਰੀਆ ਵਾਲਾ ਪਾਣੀ ਪੀ ਜਾਣ ਕਰਕੇ ਗਰੀਬ ਆਜੜੀ ਦੀਆਂ ਲਗਭਗ 26-27 ਬੇ ਜ਼ੁਬਾਨ ਬਕਰੀਆਂ ਮੌਕੇ ਤੇ ਹੀ ਤੜਫ ਤੜਫ ਕੇ ਮਰ ਗਈਆਂ, ਆਜੜੀ ਮੁਤਾਬਕ ਉਸ ਦਾ ਤਕਰੀਬਨ ਸੱਤ-ਅੱਠ ਲੱਖ ਦੇ ਕਰੀਬ ਭਾਰੀ ਨੁਕਸਾਨ ਹੋਇਆ ਹੈ। ਇਸ ਸਮੇਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪਿੰਡ ਰੋਲੀ ਦੇ ਸਮਾਜ ਸੇਵਕ ਅਤੇ ਗੁਰੂ ਘਰ ਦੇ ਵਜੀਰ ਸਾਹਿਬ ਸਿੰਘ ਵੱਲੋਂ ਨਗਰ ਪੰਚਾਇਤ ਨੂੰ ਅਤੇ ਪਿੰਡਾਂ ਦੇ ਮੋਹਤਵਾਰ ਬੰਦਿਆਂ ਨੂੰ ਅਪੀਲ ਕੀਤੀ ਹੈ ਰਲ ਮਿਲ ਕੇ ਜਿੰਨੀ ਵੀ ਕਿਸੇ ਦੀ ਸਮਰੱਥਾ ਹੈ ਗਰੀਬ ਆਜੜੀ ਦੀ ਮਦਦ ਕੀਤੀ ਜਾਵੇ ਕਿਉਂਕਿ ਕਾਫੀ ਸਮੇਂ ਤੋਂ ਬੱਕਰੀ ਪਾਲਣ ਦਾ ਧੰਦਾ ਕਰਦੇ ਰੋਜ਼ੀ ਰੋਟੀ ਕਮਾਉਣ ਵਾਲੇ ਇਸ ਪਰਿਵਾਰ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



