HOME ਫਿਜ਼ਿਕਸਵਾਲਾ ਨੇ ਲੁਧਿਆਣਾ ਵਿੱਚ ਨੀਟ/ਜੇਈਈ ਉਮੀਦਵਾਰਾਂ ਲਈ ਪੀਡਬਲਿਊ ਐਨਐਸਏਟੀ-2025 ਸਕਾਲਰਸ਼ਿਪ ਦਾ ਕੀਤਾ...

ਫਿਜ਼ਿਕਸਵਾਲਾ ਨੇ ਲੁਧਿਆਣਾ ਵਿੱਚ ਨੀਟ/ਜੇਈਈ ਉਮੀਦਵਾਰਾਂ ਲਈ ਪੀਡਬਲਿਊ ਐਨਐਸਏਟੀ-2025 ਸਕਾਲਰਸ਼ਿਪ ਦਾ ਕੀਤਾ ਐਲਾਨ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਆਰਤੀ ਚੌਕ ਵਿਖੇ ਸਥਿਤ ਫਿਜ਼ਿਕਸਵਾਲਾ (ਪੀਡਬਲਯੂੂ) ਨੇ ਅੱਜ ਆਪਣੀ ਸਕਾਲਰਸ਼ਿਪ ਪ੍ਰੀਖਿਆ ਪੀਡਬਲਯੂ ਐਨਐਸਏਟੀ-2025 (ਫਿਜ਼ਿਕਸਵਾਲਾ ਨੈਸ਼ਨਲ ਸਕਾਲਰਸ਼ਿਪ ਕਮ ਐਡਮਿਸ਼ਨ ਟੈਸਟ-2025) ਦੇ ਚੌਥੇ ਐਡੀਸ਼ਨ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ | ਫਿਜ਼ਿਕਸਵਾਲਾ (ਪੀਡਬਲਯੂੂ)  ਦੇ ਰਿਜਨਲ ਬਿਜਨੇਸ ਹੈਡ ਰਣਜੀਤ ਸਰ ਨੇ ਕਿਹਾ ਕਿ ਫਿਜ਼ਿਕਸਵਾਲਾ (ਪੀਡਬਲਯੂੂੂ) ਭਾਰਤ ਦੀ ਮੋਹਰੀ ਵਿਦਿਅਕ ਸੰਸਥਾ ਹੈ, ਜੋ ਕਿ ਪੀਡਬਲਯੂੂ ਐਨਐਸਏਟੀ-2025 (ਨੈਸ਼ਨਲ ਸਕਾਲਰਸ਼ਿਪ ਕਮ ਐਡਮਿਸ਼ਨ ਟੈਸਟ-2025) ਦੇ ਚੌਥੇ ਐਡੀਸ਼ਨ ਨਾਲ ਸਿੱਖਿਆ ਦੀ ਪਹੁੰਚ ਵਿੱਚ ਮਹੱਤਵਪੂਰਨ ਤਬਦੀਲੀ ਲਿਆਉਣ ਜਾ ਰਿਹਾ ਹੈ | ਇਸ ਪਹਿਲਕਦਮੀ ਦਾ ਉਦੇਸ਼ ਉਹਨਾਂ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਅਤੇ ਮਾਰਗ ਦਰਸ਼ਨ ਪ੍ਰਦਾਨ ਕਰਨਾ ਹੈ ਜੋ ਨੀਟ-ਯੂਜੀ ਅਤੇ ਆਈਆਈਟੀ-ਜੇਈਈ ਪ੍ਰੀਖਿਆਵਾਂ ਵਿੱਚ ਸਕਾਲਰਸ਼ਿਪ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ, ਭਾਵੇਂ ਉਹਨਾਂ ਦੀ ਵਿੱਤੀ ਸਥਿਤੀ ਕੁਝ ਵੀ ਹੋਵੇ | ਫਿਜ਼ਿਕਸਵਾਲਾ (ਪੀਡਬਲਯੂੂ) ਦੇ ਬਿਜਨੇਸ ਹੈਡ ਭੁਪਿੰਦਰ ਰਾਣਾ ਨੇ ਕਿਹਾ ਕਿ ਪੀਡਬਲਯੂੂ ਐਨਐਸਏਟੀ-2025 ਪ੍ਰੀਖਿਆ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਲਈ ਜਾਵੇਗੀ | ਆਨਲਾਈਨ ਮੋਡ ਵਿੱਚ, ਵਿਦਿਆਰਥੀ 1 ਅਕਤੂਬਰ ਤੋਂ 15 ਅਕਤੂਬਰ ਤੱਕ ਪ੍ਰੀਖਿਆ ਦੇ ਸਕਦੇ ਹਨ | ਆਫਲਾਈਨ ਮੋਡ ਵਿੱਚ, ਵਿਦਿਆਰਥੀ 5 ਅਕਤੂਬਰ ਅਤੇ 12 ਅਕਤੂਬਰ ਨੂੰ ਸਾਰੇ ਪੀ.ਡਬਲਯੂ. ਵਿਦਿਆਪੀਠ ਅਤੇ ਪਾਠਸ਼ਾਲਾ ਕੇਂਦਰਾਂ ‘ਤੇ ਪ੍ਰੀਖਿਆ ਦੇ ਸਕਦੇ ਹਨ | ਪ੍ਰੀਖਿਆ ਲਈ ਰਜਿਸਟਰੇਸ਼ਨ ਬਿਲਕੁਲ ਮੁਫ਼ਤ ਹੈ ਅਤੇ ਹੁਣ ਇਹ ਪੰਜਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਾਲ-ਨਾਲ ਪੀਸੀਐਮ ਅਤੇ ਪੀਸੀਬੀ ਦੋਵਾਂ ਸਟਰੀਮਾਂ ਤੋਂ ਬਾਰ੍ਹਵੀਂ ਜਮਾਤ ਪੂਰੀ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਖੁੱਲ੍ਹੀ ਹੈ | ਨਤੀਜੇ 25 ਅਕਤੂਬਰ, 2025 ਨੂੰ ਘੋਸ਼ਿਤ ਕੀਤੇ ਜਾਣਗੇ | ਫਿਜ਼ਿਕਸ ਵਾਲਾ (ਪੀਡਬਲਯੂੂੂ) ਸੈਂਟਰ ਹੈਡ ਯੁਗਲ ਕ੍ਰਿਸ਼ਨਾ ਨੇ ਕਿਹਾ ਕਿ ਪੀਡਬਲਯੂੂ ਐਨਐਸਏਟੀ-2025 ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਨਾਲ-ਨਾਲ 100 ਪ੍ਰਤੀਸ਼ਤ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ ਜਿਸ ਵਿੱਚ ਪੂਰੀ ਕੋਰਸ ਫੀਸ ਸ਼ਾਮਲ ਹੋਵੇਗੀ | ਇਨ੍ਹਾਂ ਵਿਦਿਆਰਥੀਆਂ ਨੂੰ ਰੈਂਕਰਾਂ ਦੇ ਇੱਕ ਵਿਸ਼ੇਸ਼ ਸਮੂਹ ਤੋਂ ਲੀਡਰਸ਼ਿਪ ਅਤੇ ਰਣਨੀਤਕ ਮਾਰਗਦਰਸ਼ਨ ਮਿਲੇਗਾ ਜੋ ਉਨ੍ਹਾਂ ਨੂੰ ਨੀਟ-ਯੂਜੀ ਅਤੇ ਆਈਆਈਟੀ-ਜੇਈਈ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਿੱਚ ਮਦਦ ਕਰਨਗੇ |ਫਿਜ਼ਿਕਸਵਾਲਾ ਦੇ ਸੰਸਥਾਪਕ ਅਤੇ ਸੀਈਓ, ਅਧਿਆਪਕ ਅਲਖ ਪਾਂਡੇ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਆਪਣੀ ਯੋਗਤਾ ਦੀ ਘਾਟ ਕਾਰਨ ਨਹੀਂ, ਸਗੋਂ ਵਿੱਤੀ ਰੁਕਾਵਟਾਂ ਕਾਰਨ ਛੱਡ ਦਿੰਦੇ ਹਨ | ਪੀਡਬਲਯੂੂ ਐਨਐਸਏਟੀ-2025 ਇਸ ਸਥਿਤੀ ਨੂੰ ਬਦਲਣ ਦੀ ਸਾਡੀ ਕੋਸ਼ਿਸ਼ ਹੈ | ਹਰ ਬੱਚੇ ਨੂੰ ਇੱਕ ਉਚਿਤ ਮੌਕਾ ਮਿਲਣਾ ਚਾਹੀਦਾ ਹੈ ਅਤੇ ਇਸ ਪਹਿਲਕਦਮੀ ਰਾਹੀਂ ਅਸੀਂ ਹਰ ਵਿਦਿਆਰਥੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਨ੍ਹਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਨ੍ਹਾਂ ਦੇ ਸੁਪਨੇ ਮਾਇਨੇ ਰੱਖਦੇ ਹਨ ਅਤੇ ਅਸੀਂ ਉਨ੍ਹਾਂ ਦਾ ਸਮਰਥਨ ਕਰਨ ਲਈ ਇੱਥੇ ਹਾਂ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਬਖਸ਼ ਸਿੰਘ ਦਾ ਹੋਇਆ ਅੰਤਿਮ ਸੰਸਕਾਰ, ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ
Next articleਜੇਕਰ ਤੁਸੀਂ FB-Insta ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਰਹੋ! ਤੁਹਾਡੀ ਇੱਕ ਗਲਤੀ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੀ ਹੈ, ਸਰਕਾਰ ਨੇ ਜਾਰੀ ਕੀਤੀ ਸਲਾਹ