HOME ਫੋਟੋਗ੍ਰਾਫ਼ਰਜ਼ ਕਲੱਬ ਦੁਆਰਾ ਵਰਲਡ ਫੋਟੋਗ੍ਰਾਫ਼ੀ ਡੇ ਮਨਾਇਆ ਗਿਆ

ਫੋਟੋਗ੍ਰਾਫ਼ਰਜ਼ ਕਲੱਬ ਦੁਆਰਾ ਵਰਲਡ ਫੋਟੋਗ੍ਰਾਫ਼ੀ ਡੇ ਮਨਾਇਆ ਗਿਆ

ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ ) – ਜਲੰਧਰ ਫੋਟੋਗ੍ਰਾਫ਼ਰਜ਼ ਕਲੱਬ ਵੱਲੋਂ ਵਰਲਡ ਫੋਟੋਗ੍ਰਾਫੀ ਡੇ ਸਬੰਧੀ ਸਥਾਨਕ ਹੋਟਲ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਦੀ ਅਗਵਾਈ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ, ਫਾਉਂਡਰ ਅਰਵਿੰਦਰ ਸਿੰਘ ਚਾਵਲਾ, ਕਮਲਜੀਤ ਸਿੰਘ ਭਾਟੀਆ, ਬ੍ਰਿਜ ਅਰੋੜਾ ਅਤੇ ਸੰਦੀਪ ਤਨੇਜਾ ਵੱਲੋਂ ਕੀਤੀ ਗਈ । ਸਮਾਗਮ ਦਾ ਆਗਾਜ਼ ਕਰਦਿਆਂ ਗਾਇਕ ਨਰਿੰਦਰ ਹਨੀ ਅਤੇ ਸੁਰਿੰਦਰ ਸਿੰਘ ਨੇ ਬਾਲੀਵੁੱਡ ਗੀਤਾਂ ਰਾਹੀਂ ਸ਼ਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ । ਸਮਾਗਮ ਦਾ ਸੰਚਾਲਨ ਕੈਸ਼ੀਅਰ ਪਵਨ ਕੁਮਾਰ ਅਤੇ ਪੀ ਆਰ ਓ ਅਮਨ ਕੁਮਾਰ ਨੇ ਕੀਤਾ, ਜਦਕਿ ਮੰਚ ਸੰਚਾਲਨ ਬਲਵੀਰ ਸਿੰਘ ਢੱਡਾ ਵੱਲੋਂ ਕੀਤਾ ਗਿਆ । ਪ੍ਰਧਾਨ ਸੁਖਵਿੰਦਰ ਨੰਦਰਾ ਨੇ ਵਰਲਡ ਫੋਟੋਗ੍ਰਾਫੀ ਡੇ ਦੇ ਮਹੱਤਵ ‘ਤੇ ਚਾਣਨਾ ਪਾਉਂਦਿਆਂ ਦੱਸਿਆ ਕਿ ਕਲੱਬ ਦਾ ਸਲਾਨਾ ਫੰਕਸ਼ਨ ਅਤੇ ਡੈਰੀ ਰਿਲੀਜ਼ ਸਮਾਰੋਹ 7 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ । ਕਮਲਜੀਤ ਸਿੰਘ ਭਾਟੀਆ ਅਤੇ ਸੰਦੀਪ ਤਨੇਜਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਪਹੰਚੇ ਫੋਟੋਗ੍ਰਾਫਰਾ ਨੂੰ ਵਰਲਡ ਫੋਟੋਗ੍ਰਾਫੀ ਡੇ ਦੀਆਂ ਮੁਬਾਰਕਾਂ ਦਿੱਤੀਆਂ, ਉਪਰੰਤ ਕੇਕ ਕੱਟਿਆ ਗਿਆ । ਇਸ ਦੌਰਾਨ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਮੈਂਬਰ ਅਤੇ ਮਾਸਟਰ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਜੱਬਲ ਵੀ ਹਾਜਰ ਸਨ । ਇਸ ਮੌਕੇ ਗਿਆਨ ਵਰਮਾ, ਗੁਰਸ਼ਰਨਜੀਤ ਸਿੰਘ, ਰਾਜ, ਹਰਿੰਦਰ ਸ਼ਰਮਾ, ਜਗਦੀਸ਼, ਜੱਸ, ਰਾਹੁਲ ਅਰੋੜਾ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਪਰਵੀਨ ਮਹਾਜਨ, ਮਨਜੀਤ ਸਿੰਘ, ਅਨੂਪ ਤਨੇਜਾ, ਸੰਜੀਵ ਸਚਦੇਵਾ, ਗੁਲਸ਼ਨ, ਪਵਨ ਕੁਮਾਰ, ਜਸਪਾਲ, ਮਹਿੰਦਰ ਪਾਲ, ਵਿਜੇ ਭਾਟੀਆ, ਕੁਲਦੀਪ ਸਿੰਘ, ਰਮਨ ਮਦਾਨ, ਤਜਿੰਦਰ ਕੁਮਾਰ ਆਦਿ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧਿਆਨ – ਵਿਗਿਆਨ, ਸਿਹਤ ਸੰਭਾਲ ਅਤੇ ਆਤਮਿਕ ਪ੍ਰਕਾਸ਼ਨ ਦਾ ਰਸਤਾ
Next articleਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ( ਰਜਿ) ਫ਼ਰੀਦਕੋਟ ਦੀ ਹੋਈ ਮੀਟਿੰਗ l