HOME ਫਿਲੌਰ ਪਿੰਡ ਅਪਰਾ ਸੀਕੋ ਪੈਲਸ ਵਿਖੇ ਮਤਵਿੰਦਰ ਸਿੰਘ ਸੋਨੂ ਮਨਜੀਤ ਬੇਕਰੀ ਵਾਲਿਆਂ...

ਫਿਲੌਰ ਪਿੰਡ ਅਪਰਾ ਸੀਕੋ ਪੈਲਸ ਵਿਖੇ ਮਤਵਿੰਦਰ ਸਿੰਘ ਸੋਨੂ ਮਨਜੀਤ ਬੇਕਰੀ ਵਾਲਿਆਂ ਵੱਲੋਂ ਮਨਾਇਆ ਗਿਆ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਜਨਮਦਿਨ ਮਨਾਇਆ ਗਿਆ।

3

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਵਿਸ਼ਵ ਪ੍ਰਸਿੱਧ ਸੂਫ਼ੀ ਫ਼ਨਕਾਰ ਉਸਤਾਦ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਸੀਕੋ ਪੈਲੇਸ ਫਿਲੌਰ ਰੋਡ ਅੱਪਰਾ ਵਿਖੇ ਮਹਿਫ਼ਿਲ ਏ ਸ਼ਾਮ ‘ਯਾਦ ਏ ਨੁਸਰਤ’ ਸਮਾਗਮ ਮਿਤੀ 12 ਅਕਤੂਬਰ ਦੀ ਸ਼ਾਮ 6 ਵਜੇ ਤੋਂ ਲੈ ਕੇ ਰਾਤ 2 ਵਜੇ ਤੱਕ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਤਵਿੰਦਰ ਸਿੰਘ ਸੋਨੂੰ (ਮਨਜੀਤ ਬੇਕਰੀ) ਅਤੇ ਕੁਲਦੀਪ ਕਾਦਰ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਨਾਮੀ ਸੂਫ਼ੀ ਫਨਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਦੇ ਨਾਲ ਨਾਲ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਅਤੇ ਇਸ ਪ੍ਰੋਗਰਾਮ ਵਿੱਚ ਨਾਮੀ ਗੁਨਾਮੀ ਸੰਗੀਤ ਪ੍ਰੇਮੀਆਂ ਦੀ ਗਿਣਤੀ ਦੇਖਣ ਯੋਗ ਸੀ। ਅਤੇ ਮਤਵਿੰਦਰ ਸਿੰਘ ਸੋਨੂ ਜੀ ਨੇ ਕਿਹਾ ਕਿ ਖਾਨ ਸਾਹਿਬ ਦਾ ਜਨਮ ਦਿਨ ਦਾ ਪ੍ਰੋਗਰਾਮ ਅਸੀਂ ਹਰੇਕ ਸਾਲ ਇਸ ਤਰ੍ਹਾਂ ਹੀ ਮਨਾਉਂਦੇ ਰਹਾਂਗੇ। ਅਤੇ ਸਭ ਦਾ ਦਿਲੋਂ ਕੀਤਾ ਧੰਨਵਾਦ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਦਲਿਤਾਂ ਤੇ ਅਪਰਾਧ
Next articleਪੰਜਾਬ ਰਾਜ ਵੱਲੋਂ 69 ਦੀਆਂ ਅੰਤਰ ਜ਼ਿਲ੍ਹਾ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਕਰਾਈ-ਡਾ ਸੁਖਵਿੰਦਰ ਸੁੱਖੀ ,ਡਾ ਨਛੱਤਰ ਪਾਲ ਐਮ ਐਲ ਏ