HOME ਦਲਿਤਾਂ ਤੇ ਅਪਰਾਧ

ਦਲਿਤਾਂ ਤੇ ਅਪਰਾਧ

2
ਜਸਵੀਰ ਸਿੰਘ ਮੋਰੋਂ

(ਸਮਾਜ ਵੀਕਲੀ) 

ਦਲਿਤਾਂ ‘ਤੇ ਅਪਰਾਧ ਵਧ ਰਹੇ,
ਦੇਸ਼ ਤਰੱਕੀ ਕਰ ਰਿਹਾ ਕਹਿੰਦੇ l

ਨਿੱਤ ਨਵਾਂ ਕੋਈ,ਕਾਂਡ ਹੋ ਰਿਹਾ,
ਅਖਬਾਰਾਂ ਵਿੱਚ,ਛਪਦੇ ਰਹਿੰਦੇ l

ਕਿਤੇ ਕੋਈ,ਕਾਨੂੰਨ ਨਹੀਂ ਦਿਸਦਾ,
ਹੁਕਮ ਹਾਕਮ ਦੇ,ਹਵਾ ‘ਚ ਰਹਿੰਦੇl

ਜ਼ਾਲਮ,ਜ਼ੁਲਮ ਨਾ ਕਰਨੋਂ ਡਰਦੇ,
ਹਾਕਮ ਜਿਨ੍ਹਾਂ ਦੇ ਸਿਰ ਤੇ ਰਹਿੰਦੇ l

ਜਿਹਨਾਂ ਨੇ,ਛੂਤ,ਅਛੂਤ ਬਣਾਏ,
ਉਨ੍ਹਾਂ ਬਾਰੇ,ਸਭ ਚੁੱਪ ਵੱਟ ਲੈਂਦੇ l

ਜਿਹੜੇ ਬੰਦੇ ਨੂੰ,ਨਾ ਸਮਝਣ ਬੰਦਾ,
ਉਹ ਪੜ੍ਹਕੇ ਵੀ ਹੈ ,ਮੂਰਖ ਰਹਿੰਦੇl

ਇੱਥੇ ਤਾਂ,ਜਾਤ ਦੀ ਵਾੜ ਦੇ ਕਾਰਨ,
ਪਾਣੀ ਲਈ ਕਈ,ਤਰਸਦੇ ਰਹਿੰਦੇ l

ਜਸਵੀਰ ਮੋਰੋਂ,ਹੁਣ ਉੱਠਣਾ ਪੈਣਾ,
ਹੋਰ ਕਿੰਨਾ ਚਿਰ,ਰਹਿਣਾ ਸਹਿੰਦੇl

Previous articleThe Silence That Speaks Volumes
Next articleਫਿਲੌਰ ਪਿੰਡ ਅਪਰਾ ਸੀਕੋ ਪੈਲਸ ਵਿਖੇ ਮਤਵਿੰਦਰ ਸਿੰਘ ਸੋਨੂ ਮਨਜੀਤ ਬੇਕਰੀ ਵਾਲਿਆਂ ਵੱਲੋਂ ਮਨਾਇਆ ਗਿਆ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਜਨਮਦਿਨ ਮਨਾਇਆ ਗਿਆ।