ਵੇਟ ਲਿਫਟਿੰਗ ‘ਚ ਫਿਲੌਰ ਦੇ ਸਕੂਲ ਨੇ ਮਾਰੀਆਂ ਮੱਲਾਂ

ਫਿਲੌਰ, ਅੱਪਰਾ 10 ਅਕਤੂਬਰ    (ਜੱਸੀ)-ਸਥਾਨਕ ਸੀਨੀਅਰ ਸੈਕੰਡਰੀ ਸਕੂਲ ‘ਚ ਚਲਦੇ ਵੇਟ ਲਿਫਟਿੰਗ ਕੋਚਿੰਗ ਸੈਂਟਰ ‘ਚ ਖਿਡਾਰੀਆਂ ਨੇ ਵੱਖ-ਵੱਖ ਵਰਗਾਂ ‘ਚ 6 ਸੋਨੇ, 5 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ। ਖਿਡਾਰੀਆਂ ਨੇ ਅੰਡਰ 19 ਉਮਰ ਵਰਗ ‘ਚ ਚੈਂਪੀਅਨਸ਼ਿੱਪ ਜਿੱਤ ਲਈ। ਇਸ ਸਬੰਧੀ ਜ਼ਿਲ੍ਹਾ ਕੋਚ ਅਵਤਾਰ ਰਾਮ ਨੇ ਦੱਸਿਆ ਕਿ ਇਹ ਕੋਚਿੰਗ ਸੈਂਟਰ 2017 ਤੋਂ ਚੱਲ ਰਿਹਾ ਹੈ, ਜਿਸ ‘ਚ ਖ਼ਿਡਾਰੀਆਂ ਨੇ ਮਾਣ ਮੱਤੀਆ ਪ੍ਰਾਪਤੀਆਂ ਕੀਤੀਆਂ ਹਨ।
ਸੰਗਰੂਰ ‘ਚ ਹੋਣ ਵਾਲੀਆਂ ਰਾਜ ਪੱਧਰੀ ਖੇਡਾਂ ‘ਚ ਗੁਰਪ੍ਰੀਤ ਸੁਮਨ, ਜਗਵੀਰ ਸਿੰਘ, ਸਮੀਰ, ਪ੍ਰਭਗੁਰਸ਼ਨ ਭੱਟੀ, ਹਰਵੀਰ ਸਿੰਘ, ਸਾਗਰ ਮਡਾਰ, ਸੌਰਵ ਕੁਮਾਰ, ਕਰਮਨ ਸਿੰਘ, ਸਮਰ ਕੁਮਾਰ, ਹੇਮਾਂਤ ਕੁਮਾਰ, ਆਰੀਅਨ, ਰਾਜਨਪ੍ਰੀਤ, ਜਸ਼ਨਦੀਪ, ਵਰੁਣ, ਰਾਹੁਲ, ਗੁਰਪ੍ਰੀਤ ਸਰੋਏ ਨੇ ਮੈਡਲ ਜਿੱਤ ਕੇ ਨਾਮ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਰਾਜਵੰਤ ਸਿੰਘ ਨੇ ਜਿੱਤ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਖੇਡਾਂ ‘ਚ ਭਾਗ ਲੈਣ ਲਈ ਪ੍ਰੇਰਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਾਦਸੇ
Next articleਪੰਜਾਬ ਦੀਏ ਨੀ ਧੀਏ