ਪੰਜਾਬ ਦੀਏ ਨੀ ਧੀਏ

ਹਰਮੇਲ ਸਿੰਘ ਧੀਮਾਨ
(ਸਮਾਜ ਵੀਕਲੀ)
ਪੰਜਾਬ ਦੀਏ ਨੀ ਧੀਏ ਹੱਸਦੀ ਵੱਸਦੀ ਜਿਉਂਦੀ ਰਹਿ।
ਨਿੱਤ ਅੰਬਰੀਂ ਖੇਲਣ ਦੇ ਲਈ ਤੂੰ ਉਡਾਰੀ ਲਾਉਂਦੀ ਰਹਿ।
ਲੀਰਾਂ ਵਰਗੇ ਕੱਪੜੇ ਪਾਉਣ ਦਾ ਵੱਧ ਰਿਵਾਜ ਗਿਆ,
ਸੂਟ ਪੰਜਾਬੀ ਆਪਣੇ ਤਨ ਤੇ ਤੂੰ ਹੰਢਾਉਂਦੀ ਰਹਿ।
ਕਿਹਾ ਸਿਆਣਿਆਂ ਦਾ ਬੰਨ ਪੱਲੇ ਆਪਣੇ ਰੱਖੀਂ ਤੂੰ,
ਚੰਗੇ ਕਰਮ ਕਮਾ ਕੇ ਵਾਹਵਾ ਸ਼ਾਨ ਬਣਾਉਂਦੀ ਰਹਿ।
ਸੋਹਣਾ ਸਭਿਆਚਾਰ ਸੀ ਭਾਰੂ ਲੱਚਰਪੁਣਾ ਹੋਇਆ,
ਸਦਾ ਵਿਰੋਧ ਚ ਆਪਣੀ ਤੂੰ ਅਵਾਜ਼ ਉਠਾਉੰਦੀ ਰਹਿ।
ਚੁੰਨੀ  ਹੁੰਦੀ  ਇੱਜ਼ਤ  ਗਲ੍ਹ ਚੋਂ ਸਿਰ ਤੇ ਰੱਖ ਲਵੀਂ,
ਬੀਬੀ ਰਾਣੀ ਬਣ ਕੇ ਸਭ ਤੋਂ ਪਿਆਰ ਵੰਡਾਉਂਦੀ ਰਹਿ।
ਪੈਰ ਪੈਰ ਤੇ ਹੋਊ ਟਾਕਰਾ ਤੇਰਾ ਭੈੜੇ  ਲੋਕਾਂ ਨਾਲ,
ਸ਼ੀਹਣੀ ਬਣ ਕੇ ਹੱਥ ਫੌਲਾਦੀ ਤੂੰ ਚਲਾਉਂਦੀ ਰਹਿ।
ਵਿੱਦਿਆ ਐਸਾ ਗਹਿਣਾ ਹੈ ਨਾ ਲੁੱਟ ਸਕੇ ਕੋਈ।
ਪਾ ਡਿਗਰੀਆਂ ਮਾਪਿਆਂ ਦੀ ਤੂੰ ਸ਼ਾਨ ਵਧਾਉਂਦੀ ਰਹਿ।
ਹੱਥ ਜੋੜ ਕੇ ਕਰੇ ਦੁਆਵਾਂ ਤੇਰੇ ਲਈ ‘ਬੁਜਰਕ ‘,
ਸੱਚ ਦਾ ਮਾਰਗ ਸਭ ਨੂੰ ਬੱਚੀਏ ਤੂੰ ਵਿਖਾਉਂਦੀ ਰਹਿ।
ਹਰਮੇਲ ਸਿੰਘ ਧੀਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵੇਟ ਲਿਫਟਿੰਗ ‘ਚ ਫਿਲੌਰ ਦੇ ਸਕੂਲ ਨੇ ਮਾਰੀਆਂ ਮੱਲਾਂ
Next articleਮਹਿੰਗਾਈ