‘ਟੀਚਰਜ਼ ਹੋਮ ਬਠਿੰਡਾ’ ਦੇ ਸਾਬਕਾ ਚੇਅਰਮੈਨ ਸਵ: ਜਗਮੋਹਨ ਕੌਸ਼ਲ ਜੀ ਦੀ ਯਾਦ ਨੂੰ ਸਮਰਪਿਤ ਨਾਟਕਾਂ ਦਾ ਆਯੋਜਨ ਕੀਤਾ ਗਿਆ

ਬਠਿੰਡਾ (ਸਮਾਜ ਵੀਕਲੀ) (ਹਰਮੀਤ ਸਿਵੀਆਂ) :ਟੀਚਰਜ਼ ਹੋਮ ਟਰੱਸਟ (ਰਜਿ,) ਬਠਿੰਡਾ ਵੱਲੋਂ ਟਰੱਸਟ ਦੇ ਸਾਬਕਾ ਚੈਅਰਮੈਨ ਸਵ: ਜਗਮੋਹਨ ਕੌਸ਼ਲ ਦੀ ਯਾਦ ਨੂੰ ਸਮਰਪਿਤ ਟੀਚਰਜ਼ ਹੋਮ ਦੇ ਈਸੜੂ ਹਾਲ ਵਿੱਚ ਲੇਖਕ ਕੁਲਦੀਪ ਦੀਪਕ ਦਾ ਲਿਖਿਆ ਨਾਟਕ “ਹਾਲੇ ਵੀ ਵਕ਼ਤ ਹੈ” ਅਤੇ ਰਾਜਵਿੰਦਰ ਸਮਰਾਲਾ ਦਾ ਨਾਟਕ “ਪੰਜਾਬ ਦੀ ਕਹਾਣੀ”ਦਾ ਆਯੋਜਨ ਕੀਤਾ ਗਿਆ।ਨਾਟਿਅਮ ਪੰਜਾਬ ਦੀ ਟੀਮ ਵੱਲੋਂ ਭਾਸ਼ਾ ਅਫ਼ਸਰ ਬਠਿੰਡਾ ਸ੍ਰੀ ਕੀਰਤੀ ਕਿਰਪਾਲ ਜੀ ਦੀ ਨਿਰਦੇਸ਼ਨਾਂ ਹੇਠ ਖੇਡੇ ਨਾਟਕਾਂ ਰਾਹੀਂ ਜਿੱਥੇ ਮਾਂ-ਬੋਲੀ ਪੰਜਾਬੀ ਨੂੰ ਬਚਾਉਣ ਦੀ ਕਹਾਣੀ ਹੈ,ਉੱਥੇ ਪੰਜਾਬੀ ਨੂੰ ਬਾਜ਼ਾਰ ਤੇ ਰੁਜ਼ਗਾਰ ਦੀ ਭਾਸ਼ਾ ਬਣਾਉਣ ਸਬੰਧੀ ਸੁਨੇਹਾ ਦਿੱਤਾ।ਦੂਸਰੇ ਨਾਟਕ ਵਿੱਚ ਪੰਜਾਬ ਦੀ ਹੁਣ ਤੱਕ ਦੀ ਰਾਜਨੀਤਕ ਵਿਵਸਥਾ ਤੇ ਤਕੜਾਵਿਅੰਗ ਕੀਤਾ ਗਿਆ। ਡੇਰਾਵਾਦ, ਨਸ਼ੇ ਤੇ ਬੇਰੁਜ਼ਗਾਰੀ ਵਰਗੇ ਮਸਲਿਆਂ ਵੱਲ ਵੀ ਸਰੋਤਿਆਂ ਦਾ ਧਿਆਨ ਖਿੱਚਿਆ । ਟੀਚਰਜ਼ ਹੋਮ ਟਰੱਸਟ ਵੱਲੋਂ ਉਕਤ ਨਾਟਕਾਂ ਦਾ ਆਯੋਜਨ ਗੁਰਬਚਨ ਸਿੰਘ ਮੰਦਰਾਂ (ਪ੍ਰਧਾਨ) ਦੀ ਅਗਵਾਈ ਤੇ ਰਘਬੀਰ ਚੰਦ ਸ਼ਰਮਾ (ਸੀਨੀਅਰ ਵਾਈਸ ਪ੍ਰਧਾਨ)ਦੀ ਦੇਖ ਰੇਖ ਵਿੱਚ ਕਰਵਾਏ ਗਏ।

ਇਸ ਮੌਕੇ ਕਾਮਰੇਡ ਹਰਦੇਵ ਅਰਸ਼ੀ (ਸਾਬਕਾ ਵਿਧਾਇਕ),ਬੱਗਾ ਸਿੰਘ ਜਮਹੂਰੀ ਅਧਿਕਾਰ ਸਭਾ, ਪ੍ਰਸਿੱਧ ਕਹਾਣੀਕਾਰ ਸ੍ਰੀ ਅਤਰਜੀਤ ਜੀ, ਲੋਕ ਮੋਰਚਾ ਪੰਜਾਬ ਵੱਲੋਂ ਸ੍ਰੀ ਜਗਮੇਲ ਸਿੰਘ, ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਰਣਜੀਤ ਗੌਰਵ, ਰਣਬੀਰ ਰਾਣਾ, ਗੁਰਦੇਵ ਖੋਖਰ,ਅਗਾਜਵੀਰ,ਸ੍ਰੀ ਦਿਲਬਾਗ ਸਿੰਘ, ਸੁਰਿੰਦਰ ਪਰੀਤ ਘਣੀਆਂ, ਅਮਰਜੀਤ ਜੀਤ ਵਿਕਾਸ ਕੌਸ਼ਲ, ਸੁਦਰਸ਼ਨ ਗਰਗ, ਅਧਿਆਪਕ ਆਗੂ ਦਰਸ਼ਨ ਮੌੜ, ਬਲਜਿੰਦਰ ਸਿੰਘ, ਦਵਿੰਦਰ ਡਿੱਗ, ਹਰਵਿੰਦਰ ਭੱਟੀ ਤੇ ਨਛੱਤਰ ਧੰਮੂ ਸਮੇਤ ਅਧਿਆਪਕਾਂ, ਬੈਂਕਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਹਾਜ਼ਰੀ ਭਰੀ।ਇਸ ਦੌਰਾਨ ਸ੍ਰੀ ਰਘੁਵੀਰ ਚੰਦ ਸ਼ਰਮਾ ਨੇ ਟੀਚਰਜ਼ ਹੋਮ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਟੀਚਰਜ਼ ਹੋਮ ਬਠਿੰਡਾ ਵੱਲੋਂ ਸ੍ਰੀ ਖਰੁਸ਼ਚੇਵ,ਪਰਮਜੀਤ ਰਾਮਾ, ਰਮੇਸ਼ ਕੁਮਾਰ, ਨਵਨੀਤ ਸਿੰਘ, ਓਮਪ੍ਰਕਾਸ਼ ਨੇ ਆਪਣੀ ਪੂਰੀ ਹਾਜ਼ਰੀ ਭਰੀ। ਇਸ ਮੌਕੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਟੀਚਰਜ਼ ਹੋਮ ਦੇ ਸਕੱਤਰ ਲਛਮਣ ਮਲੂਕਾ ਨੇ ਨਾਟਿਅਮ ਪੰਜਾਬ ਤੇ ਆਈਆਂ ਹੋਈਆਂ ਸਾਰੀਆਂ ਹਸਤੀਆਂ ਦਾ ਧੰਨਵਾਦ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੈਕਨੀਕਲ ਸਰਵਿਸ ਯੂਨੀਅਨ ਨੇ ਐਸ.ਸੀ.ਕਪੂਰਥਲਾ ਨੂੰ ਦਿੱਤਾ ਮੰਗ ਪੱਤਰ।
Next article17-ਦਸੰਬਰ ਪੈਨਸ਼ਨ ਦਿਵਸ ਦੀ ਪ੍ਰਸੰਗਕਤਾ ?