ਉਡਾਣਾਂ ਰੱਦ ਹੋਣ ਕਾਰਨ ਛੁੱਟੀਆਂ ਮਨਾਉਣ ਨਾ ਜਾ ਸਕੇ ਲੋਕ

ਨਿਊਯਾਰਕ (ਸਮਾਜ ਵੀਕਲੀ):  ਅਮਰੀਕਾ ’ਚ ਸਾਲ ਦੇ ਸਭ ਤੋਂ ਰੁਝੇਵੇਂ ਭਰੇ ਯਾਤਰਾ ਦੇ ਸਮੇਂ ਦੌਰਾਨ ਛੁੱਟੀਆਂ ਮਨਾਉਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਦੀਆਂ ਆਸਾਂ ’ਤੇ ਉਸ ਸਮੇਂ ਪਾਣੀ ਪੈ ਗਿਆ ਜਦੋਂ ਏਅਰਲਾਈਨਜ਼ ਨੇ ਸ਼ਨਿਚਰਵਾਰ ਨੂੰ ਵੀ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ। ਏਅਰਲਾਈਨਜ਼ ਨੇ ਇਸ ਫ਼ੈਸਲੇ ਲਈ ਕੋਵਿਡ-19 ਕਾਰਨ ਅਮਲੇ ਦੀ ਘਾਟ ਨੂੰ ਕਾਰਨ ਦੱਸਿਆ ਹੈ। ਉਡਾਣਾਂ ਦੀ ਜਾਣਕਾਰੀ ਰੱਖਣ ਵਾਲੀ ਵੈੱਬਸਾਈਟ ਫਲਾਈਟਅਵੇਅਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਰੱਦ ਕੀਤੀਆਂ ਗਈਆਂ 690 ਉਡਾਣਾਂ ਦੇ ਮੁਕਾਬਲੇ ’ਚ ਸ਼ਨਿਚਰਵਾਰ ਨੂੰ ਅਮਰੀਕਾ ’ਚ ਕਰੀਬ ਇਕ ਹਜ਼ਾਰ ਉਡਾਣਾਂ ਰੱਦ ਕੀਤੀਆਂ ਗਈਆਂ। ਐਤਵਾਰ ਲਈ 250 ਤੋਂ ਵਧੇਰੇ ਉਡਾਣਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਹਨ।

ਉਂਜ ਫਲਾਈਟਅਵੇਅਰ ਨੇ ਉਡਾਣਾਂ ਦੇ ਰੱਦ ਹੋਣ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਹੈ। ਡੈਲਟਾ, ਯੂਨਾਈਟਿਡ ਅਤੇ ਜੈੱਟਬਲਿਊ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਓਮੀਕਰੋਨ ਸਰੂਪ ਕਾਰਨ ਅਮਲੇ ਦੀ ਸਮੱਸਿਆ ਹੋ ਰਹੀ ਹੈ ਜਿਸ ਕਾਰਨ ਉਡਾਣਾਂ ਰੱਦ ਹੋ ਰਹੀਆਂ ਹਨ। ਯੂਨਾਈਟਿਡ ਦੀ ਤਰਜਮਾਨ ਮੈਡੀ ਕਿੰਗ ਨੇ ਕਿਹਾ ਕਿ ਅਮਲੇ ਦੀ ਘਾਟ ਉਡਾਣਾਂ ਰੱਦ ਹੋਣ ਦਾ ਕਾਰਨ ਬਣ ਰਹੀ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਉਡਾਣਾਂ ਕਿਸ ਸਮੇਂ ਤੋਂ ਸੁਚਾਰੂ ਢੰਗ ਨਾਲ ਸ਼ੁਰੂ ਹੋਣਗੀਆਂ। ਫਲਾਈਟਅਵੇਅਰ ਮੁਤਾਬਕ ਤਿੰਨ ਏਅਰਲਾਈਨਜ਼ ਨੇ ਸ਼ਨਿਚਰਵਾਰ ਨੂੰ ਨਿਰਧਾਰਤ ਆਪਣੀਆਂ 10 ਫ਼ੀਸਦ ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਹਨ। ਅਮਰੀਕਨ ਏਅਰਲਾਈਨਜ਼ ਨੇ ਵੀ ਆਪਣੀਆਂ 90 ਫ਼ੀਸਦ ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਹਨ। ਤਰਜਮਾਨ ਡੈਰੇਕ ਵਾਲਜ਼ ਨੇ ਕਿਹਾ ਕਿ ਕੋਵਿਡ ਨਾਲ ਸਬੰਧਤ ਦਿੱਕਤਾਂ ਕਾਰਨ ਉਡਾਣਾਂ ਰੱਦ ਹੋਈਆਂ ਹਨ।-ਏਪੀ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸਟਰੇਲੀਆ ਵਿੱਚ ਇੰਡੋ-ਪਾਕਿ ਬਹੁ-ਭਾਸ਼ਾਈ ਮੁਸ਼ਾਇਰਾ
Next article‘ਪੰਜਾਬ ’ਚ ਆਧੁਨਿਕਤਾ ਦਾ ਸੁਆਲ: ਲੋਕ ਸੁਰਤ ਬਨਾਮ ਸੰਸਥਾਈ ਪਿੜ’ ਵਿਸ਼ੇ ’ਤੇ ਚਰਚਾ