ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ’ਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਛੇਤੀ ਪੂਰਾ ਕਰੇਗਾ ਪਾਕਿਸਤਾਨ

ਇਸਲਾਮਾਬਾਦ (ਸਮਾਜ ਵੀਕਲੀ): ਅਮਰੀਕੀ ਸੈਨਾ ਦੀ ਵਾਪਸੀ ਕਾਰਨ ਅਫ਼ਗਾਨਿਸਤਾਨ ਵਿਚ ਅਨਿਸ਼ਚਿਤਤਾ ਦੇ ਮੱਦੇਨਜ਼ਰ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਜੂਨ ਦੇ ਅਖ਼ੀਰ ਤੱਕ ਇਸ ਜੰਗ ਪ੍ਰਭਾਵਿਤ ਦੇਸ਼ ਦੇ ਨਾਲ ਲੱਗਦੀ ਆਪਣੀ ਸਰਹੱਦ ’ਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਪੂਰਾ ਕਰ ਲਵੇਗਾ। ‘ਦਿ ਡਾਅਨ’ ਅਖ਼ਬਾਰ ਦੀ ਖ਼ਬਰ ਅਨੁਸਾਰ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਇਹ ਗੱਲ ਅੱਜ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ਵਿਚ ਕਹੀ।

ਖ਼ਬਰ ਅਨੁਸਾਰ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਦੇ ਨਾਲ ਲੱਗਦੀ ਸਰਹੱਦ ’ਤੇ ਕੰਡਿਆਲੀ ਤਾਰ ਲਾਉਣ ਦਾ 88 ਫ਼ੀਸਦ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਕੰਮ 30 ਜੂਨ ਤੱਕ ਪੂਰਾ ਹੋ ਜਾਵੇਗਾ। ਸਰਹੱਦ ਪਾਰ ਤੋਂ ਹਮਲੇ ਵਧਣ ਤੋਂ ਬਾਅਦ ਮਾਰਚ 2017 ਵਿਚ ਅਫ਼ਗਾਨਿਸਤਾਨ ਦੇ ਨਾਲ ਲੱਗਦੀ 2,640 ਕਿਲੋਮੀਟਰ ਲੰਬੀ ਸਰਹੱਦੀ ਜ਼ਮੀਨ ’ਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਪਾਕਿਤਸਾਨ ਦੀ ਅਫ਼ਗਾਨਿਸਤਾਨ ਨਾਲ ਕਾਫੀ ਲੰਬੀ ਸਰਹੱਦ ਲੱਗਦੀ ਹੈ ਜੋ ਕਿ ਪਹਾੜੀ ਖੇਤਰ ਤੱਕ ਜਾਂਦੀ ਹੈ ਅਤੇ ਸਰਹੱਦ ਦੇ ਇਕ ਵੱਡੇ ਹਿੱਸੇ ’ਚ ਗਸ਼ਤ ਨਹੀਂ ਕੀਤੀ ਜਾਂਦੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨ ਦੇ ਭਾਰਤੀ ਦੂਤਘਰ ਵਿੱਚ ਯੋਗ ਪ੍ਰੋਗਰਾਮ ’ਚ ਚੀਨੀ ਨਾਗਰਿਕਾਂ ਵੱਲੋਂ ਸ਼ਮੂਲੀਅਤ
Next articleਬ੍ਰਾਜ਼ੀਲ: ਕਰੋਨਾ ਕਾਰਨ ਪੰਜ ਲੱਖ ਤੋਂ ਵੱਧ ਮੌਤਾਂ ਹੋਣ ਮਗਰੋਂ ਰੋਸ ਮੁਜ਼ਾਹਰੇ