*75 ਸਾਲ ਪੂਰੇ ਕਰ ਚੁੱਕੇ ਪੈਨਸ਼ਨਰਾਂ ਨੂੰ ਕੀਤਾ ਸਨਮਾਨਤ* *ਸਰਕਾਰ ਖ਼ਿਲਾਫ਼ ਕੱਢੀ ਭੜਾਸ*
ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ (1180) ਧੂਰੀ ਵਲੋਂ ਸਥਾਨਕ ਮੰਗਲਾ ਆਸ਼ਰਮ (ਗਊਸ਼ਾਲਾ) ਵਿਖੇ ਕੌਮੀ ਪੈਨਸ਼ਨਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਜਸਦੇਵ ਸਿੰਘ ਸੇਵਾ ਮੁਕਤ ਸੁਪਰਡੈਂਟ, ਪ੍ਰਧਾਨਗੀ ਸਤੀਸ਼ ਸ਼ਰਮਾ ਅਤੇ ਸਤੀਸ਼ ਕੁਮਾਰ ਗਰਗ ਸੇਵਾ ਮੁਕਤ ਕਾਰਜ ਸਾਧਕ ਅਫ਼ਸਰ ਧੂਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਉਪਰੋਕਤ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਐਸੋਸੀਏਸ਼ਨ ਦੇ ਸਰਪ੍ਰਸਤ ਹੇਮ ਰਾਜ ਸ਼ਰਮਾ, ਸਕੱਤਰ ਡਾ ਅਮਰਜੀਤ ਸਿੰਘ, ਨਵਦੀਪ ਕੌਰ, ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਆਗੂ ਰਾਜ ਕੁਮਾਰ ਅਰੋੜਾ, ਦਰਸ਼ਨ ਸਿੰਘ ਨੌਰਥ, ਆਰ ਐਲ ਪਾਂਧੀ, ਦਰਸ਼ਨ ਸਿੰਘ ਰੋਗਲਾ ਸੁਸ਼ੋਭਿਤ ਸਨ। ਸ਼ੁਰੂਆਤ ਮੌਕੋ ਅੰਤਰਰਾਸ਼ਟਰੀ ਕੀਰਤਨੀਏ ਗੁਰਮੀਤ ਸਿੰਘ, ਸਾਹਿਤ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਨੇ ਸਮਾਜਿਕ ਗੀਤਾਂ ਰਾਹੀਂ ਖੂਬਸੂਰਤ ਰੰਗ ਬੰਨ੍ਹਿਆ। ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ ,ਸਿੰਧ ਬੈਂਕ, ਅਤੇ ਕੋਆਪਰੇਟਿਵ ਬੈਂਕ ਦੇ ਮੈਨੇਜਰ ਸਾਹਿਬਾਨ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਪੈਨਸ਼ਨਰਜ਼ ਨੂੰ ਬੈਂਕ ਵਿਚ ਕੋਈ ਵੀ ਸਮੱਸਿਆ ਨਾ ਆਉਣ ਦੇਣ ਦਾ ਭਰੋਸਾ ਦਿੱਤਾ। ਸੀਨੀਅਰ ਆਗੂ ਰਮੇਸ਼ ਸ਼ਰਮਾ ਨੇ ਪੈਨਸ਼ਨਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਨੇ ਪੈਨਸ਼ਨਰਾਂ ਲਈ ਕੇ. ਵਾਈ. ਸੀ. ਅਤੇ ਮੈਡੀਕਲ ਬਿਲਾਂ ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਪ੍ਰਚੰਡ ਕਰਦਿਆਂ ਸੁਬਾਈ ਆਗੂ ਰਾਜ ਕੁਮਾਰ ਅਰੋੜਾ ਨੇ ਸਮੂਹ ਸਾਥੀਆਂ ਨੂੰ ਪੈਨਸ਼ਨ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ, ਅਤੇ ਪੰਜਾਬ ਸਰਕਾਰ ਨੂੰ
ਚਿਤਾਵਨੀ ਦਿੰਦਿਆਂ ਕਿਹਾ ਕਿ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਪੂਰਾ ਕਰੇ। ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰੱਖਿਆ ਹੈ। ਛੇਵੇਂ ਤਨਖਾਹ ਕਮਿਸ਼ਨ ਦੇ ਏਰੀਅਰ ਨੂੰ ਯਕਮੁਸ਼ਤ ਦੇਣ, ਬਕਾਇਆ ਡੀ ਏ 16 % ਤੁਰੰਤ ਜਾਰੀ ਕਰਨ, ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ। ਸਮਾਗਮ ਦੀ ਸ਼ੁਰੂਆਤ ਮਨਜੀਤ ਸਿੰਘ ਬਖਸ਼ੀ ਸਾਬਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਨੇ ਸਵਾਗਤੀ ਸ਼ਬਦ ਕਹੇ।ਇਸ ਮੌਕੇ ਰਾਮਬਾਗ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਸੁਖਬੀਰ ਸਿੰਘ, ਜਗਦੀਸ਼ ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨਗਰ ਕੌਂਸਲ ਪਾਰਕ, ਸਾਬਕਾ ਸੈਨਿਕ ਦੇ ਪ੍ਰਧਾਨ ਸੁਖਦੇਵ ਸਿੰਘ ਕਿਲ੍ਹਾ ਹਕੀਮਾਂ ਅਤੇ ਹੋਰ ਜੱਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਪੱਤਰਕਾਰ ਭਾਈਚਾਰੇ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਸਮਾਗਮ ਵਿੱਚ 75 ਸਾਲ ਪੂਰੇ ਕਰ ਚੁੱਕੇ ਸਤੀਸ਼ ਕੁਮਾਰ, ਆਤਮਾ ਸਿੰਘ, ਨਿਰਮਲ ਸਿੰਘ ਧਾਂਦਰਾ, ਅਮਰਜੀਤ ਸਿੰਘ ਮੂਲੋਵਾਲ, ਸੁਖਦਰਸ਼ਨ ਸੇਠ, ਛੋਟਾ ਸਿੰਘ ਬਾਲੀਆਂ, ਨਛੱਤਰ ਸਿੰਘ ਬੇਨੜਾ, ਹਰੇ ਰਾਮ ਭਲਵਾਨ , ਅਤੇ ਹੋਰ 30 ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਮੰਚ ਸੰਚਾਲਨ ਮਨਜੀਤ ਸਿੰਘ ਬਖਸ਼ੀ, ਕਰਮ ਸਿੰਘ ਸੋਢੀ, ਅਮਰਜੀਤ ਸਿੰਘ ਸਕੱਤਰ ਨੇ ਬਾਖੂਬੀ ਕੀਤਾ। ਸਮਾਗਮ ਦੀ ਸਫਲਤਾ ਲਈ ਇੰਦਰਜੀਤ ਸ਼ਰਮਾ, ਚਰਨਜੀਤ ਸਿੰਘ ਕੈਂਥ, ਸੋਮ ਨਾਥ ਅੱਤਰੀ, ਮੇਜਰ ਸਿੰਘ ਲੈਕਚਰਾਰ, ਬਿੱਕਰ ਸਿੰਘ ਸੇਵਾ ਮੁਕਤ ਡਿਪਟੀ ਡੀਈਓ, ਅਸ਼ੋਕ ਕੁਮਾਰ ਰੈਣਾ , ਜੈ ਭਗਵਾਨ ਕਾਂਝਲੀ, ਕਰਮ ਸਿੰਘ ਸੋਢੀ, ਗੁਰਮੇਲ ਸਿੰਘ, ਕਰਮ ਸਿੰਘ ਢੀਂਡਸਾ, ਗੁਰਦਾਸ ਬਾਂਸਲ, ਦਰਸ਼ਨ ਸਿੰਘ ਧਾਂਦਰਾ, ਕਰਮਜੀਤ ਸਿੰਘ, ਰਾਮ ਲਾਲ, ਸਤੀਸ਼ ਸ਼ਰਮਾ, ਫ਼ਕੀਰ ਸਿੰਘ, ਨਛੱਤਰ ਸਿੰਘ, ਕਰਮਜੀਤ ਸਿੰਘ,ਮੱਘਰ ਸਿੰਘ, ਸੁਰਜੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।ਡਾ ਸੁਖਦਰਸ਼ਨ ਸ਼ਰਮਾ, ਸਰਬਜੀਤ ਸਿੰਘ, ਜਾਗਰ ਦਾਸ, ਸੁਰਿੰਦਰ ਕੈਂਥ, ਬਲਵੰਤ ਸਿੰਘ, ਡਾ ਅਵਤਾਰ ਸਿੰਘ ਢੀਂਡਸਾ, ਸੁੰਦਰ ਲਾਲ, ਨੌਰੰਗ ਸਿੰਘ ਪ੍ਰਿੰਸੀਪਲ, ਜਬਰਾ ਸਿੰਘ ਪ੍ਰਿੰਸੀਪਲ, ਸੁਖਦੇਵ ਸਿੰਘ ਪ੍ਰਿੰਸੀਪਲ, ਹਰਨੇਕ ਸਿੰਘ ਪ੍ਰਿੰਸੀਪਲ, ਸੁਖਬੀਰ ਸਿੰਘ ਪ੍ਰਿੰਸੀਪਲ, ਘੁਮੰਡ ਸਿੰਘ ਸੋਹੀ, ਰਾਮ ਲਾਲ ਗਿਆਨੀ, ਸੋਹਣ ਲਾਲ, ਰਵਿੰਦਰ ਦੱਤ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ, ਬਲਦੇਵ ਸਿੰਘ, ਮਿਸ਼ਰਾ ਸਿੰਘ, ਹਰੀ ਚੰਦ ਵਰਮਾ, ਤਰਲੋਚਨ ਸਿੰਘ, ਸ਼ੇਰ ਸਿੰਘ, ਜੋਗਿੰਦਰ ਸਿੰਘ ਪੁੰਨਾਵਾਲ, ਮਨੋਹਰ ਲਾਲ, ਪ੍ਰੇਮ ਕੁਮਾਰ, ਸ਼ਿਵ ਕੁਮਾਰ ਲੋਮਸ,ਰਲਾ ਸਿੰਘ,ਵਿਲਕਸ਼ਣ ਦੱਤ, ਗੁਰਦਿਆਲ ਸਿੰਘ, ਰਾਮ ਸਰੂਪ, ਭਜਨ ਸਿੰਘ ਰੰਗੀਆਂ, ਘੁਮੰਡ ਸਿੰਘ ਸੋਹੀ, ਹਰਦੇਵ ਸਿੰਘ, ਅਮਰਜੀਤ ਅਮਨ, ਗਿਆਨੀ ਰਾਮ ਲਾਲ, ਜਸਵੰਤ ਰਾਏ, ਗੁਰਦਿਆਲ ਸਿੰਘ ਮੂਲੋਵਾਲ, ਸ਼ਿਆਮ ਸਿੰਘ ਮੂਲੋਵਾਲ, ਜੀਤ ਸਿੰਘ ਅਤੇ ਪੰਜ ਸੌ ਦੇ ਕਰੀਬ ਹੋਰ ਪੈਨਸ਼ਨਰ ਹਾਜ਼ਰ ਹੋਏ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


