HOME ਹਲਕਾ ਦੱਖਣੀ ਵਿੱਚ ਲੁਹਾਰਾ ਪੁੱਲ ‘ਤੇ ਬਾਵਾ ਦੀ ਅਗਵਾਈ ਵਿੱਚ ਮਨਰੇਗਾ ਸਕੀਮ...

ਹਲਕਾ ਦੱਖਣੀ ਵਿੱਚ ਲੁਹਾਰਾ ਪੁੱਲ ‘ਤੇ ਬਾਵਾ ਦੀ ਅਗਵਾਈ ਵਿੱਚ ਮਨਰੇਗਾ ਸਕੀਮ ਬੰਦ ਕਰਨ ‘ਤੇ ਕਾਂਗਰਸੀ ਵਰਕਰਾਂ ਨੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ

1

ਆਰ.ਐੱਸ.ਐੱਸ. ਮੁਖੀ ਵੱਲੋਂ ਸੱਤ (ਸੱਚ) ਨਾਲੋਂ ਸੱਤਾ ਨੂੰ ਮਹੱਤਵ ਦੇਣਾ ਭਾਰਤ ਦੀ ਗੌਰਵਮਈ ਸੰਸਕ੍ਰਿਤੀ ਨੂੰ ਕਲੰਕਿਤ ਕਰਨ ਵਾਲੀ ਸੋਚ- ਬਾਵਾ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਹਲਕਾ ਦੱਖਣੀ ਵਿਖੇ ਲੁਹਾਰਾ ਪੁੱਲ ‘ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਅਗਵਾਈ ਹੇਠ ਭਾਰਤ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਯੋਜਨਾ) ਦਾ ਨਾਮ ਅਤੇ ਸਮੁੱਚੀ ਰੂਪ ਰੇਖਾ ਬਦਲ ਦੇਣ ‘ਤੇ ਕਾਂਗਰਸੀ ਵਰਕਰਾਂ ਨੇ ਹੱਥਾਂ ਵਿੱਚ ਮਹਾਤਮਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਚਿੱਤਰ ਅਤੇ ਕਾਂਗਰਸ ਪਾਰਟੀ ਦਾ ਤਿਰੰਗਾ ਝੰਡਾ ਫੜ ਕੇ ਸੜਕਾਂ ‘ਤੇ ਆ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਸੀਨੀਅਰ ਨੇਤਾ ਰਜਿੰਦਰ ਬਾਜਵਾ, ਗੁਰਨਾਮ ਸਿੰਘ, ਵਰਿੰਦਰ ਭੱਲਾ, ਕੁਲਦੀਪ ਸ਼ਰਮਾ, ਰਤਨੇਸ਼ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਉਪਰੋਕਤ ਮਨਰੇਗਾ ਸਕੀਮ ਜੋ ਡਾ: ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਿਸ ਵਿੱਚ ਕੋਈ ਸ਼ਰਤ ਨਹੀਂ ਸੀ। 15 ਦਿਨ ਵਿੱਚ ਹਰ ਇੱਕ ਵਿਅਕਤੀ ਰੁਜ਼ਗਾਰ ਲੈ ਸਕਦਾ ਸੀ। ਜਿਸ ਤੇ 90% ਖਰਚਾ ਭਾਰਤ ਦੀ ਸਰਕਾਰ ਕਰਦੀ ਸੀ ਜੋ ਸਾਰੇ ਭਾਰਤ ਵਿੱਚ ਲਾਗੂ ਵੀ ਸੀ ਪਰ ਹੁਣ ਮੋਦੀ ਸਰਕਾਰ ਨੇ 40% ਹਿੱਸਾ ਸੂਬਾ ਸਰਕਾਰ ਅਤੇ 60% ਹਿੱਸਾ ਕੇਂਦਰ ਸਰਕਾਰ ਦਾ ਪਾਉਣ ਦਾ ਫੈਸਲਾ ਲਿਆ ਅਤੇ ਕਿਸ ਸਟੇਟ ਵਿੱਚ ਲਾਗੂ ਕਰਨੀ ਹੈ, ਕਦੋਂ ਕਰਨੀ ਹੈ ਜਾਂ ਨਹੀਂ ਕਰਨੀ, ਇਹ ਸਭ ਕੇਂਦਰ ਸਰਕਾਰ ਦੇ ਹੱਥ ਵਿੱਚ ਹੋਵੇਗਾ ਜਦ ਕਿ ਬਹੁਤੀਆਂ ਸੂਬਾ ਸਰਕਾਰਾਂ 40% ਰਾਸ਼ੀ ਪਾਉਣ ਦੇ ਸਮਰੱਥ ਨਹੀਂ। ਹੁਣ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਇਸ ਲੋਕ ਹਿਤ ਸਕੀਮ ਦੀ ਜਾਨ ਕੱਢ ਦਿੱਤੀ ਹੈ। ਸਿਰਫ ਪੁਤਲਾ ਰਹਿ ਗਿਆ ਹੈ ਅਤੇ ਮਹਾਤਮਾ ਗਾਂਧੀ ਜੀ ਦਾ ਨਾਮ ਬਦਲਣਾ ਵੀ ਦੱਸਦਾ ਹੈ ਕਿ ਇਹ ਲੋਕ ਮਹਾਤਮਾ ਗਾਂਧੀ ਦੇ ਨਾਮ ਤੋਂ ਘ੍ਰਿਣਾ ਕਰਦੇ ਹਨ ਅਤੇ ਨੱਥੂ ਰਾਮ ਗੋਡਸੇ ਦੀ ਸੋਚ ਦੇ ਪਹਿਰੇਦਾਰ ਹਨ। ਬਾਵਾ ਨੇ ਕਿਹਾ ਕਿ ਪਿਛਲੇ ਦਿਨੀ ਆਰ.ਐੱਸ.ਐੱਸ. ਦੇ ਮੁਖੀ ਵੱਲੋਂ ਸੱਤ (ਸੱਚ) ਤੋਂ ਉੱਪਰ ਸੱਤਾ ਨੂੰ ਮਹੱਤਤਾ ਦਿੱਤੀ ਜਿਸ ਦਾ ਜ਼ਿਕਰ ਰਾਹੁਲ ਗਾਂਧੀ ਨੇ ਦਿੱਲੀ ਰੈਲੀ ਵਿੱਚ ਕੀਤਾ। ਇਸ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ ਆਰ.ਐੱਸ.ਐੱਸ. ਨੇ ਸੱਤਾ ਦੀ ਖਾਤਰ ਭਾਰਤੀ ਸੰਸਕ੍ਰਿਤੀ ਨੂੰ ਵੀ ਕਲੰਕਿਤ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਸੱਤ, ਅਹਿੰਸਾ, ਸ਼ਾਂਤੀ ਨਾਲ ਭਾਰਤ ਨੂੰ ਆਜ਼ਾਦੀ ਦਿਲਵਾਈ ਪਰ ਭਾਜਪਾ ਸੱਤਾ ਦੇ ਨਸ਼ੇ ਵਿੱਚ ਸਭ ਕੁਝ ਭੁੱਲ ਗਈ ਹੈ। ਇਸ ਸਮੇਂ ਮਨਜੀਤ ਕੌਰ, ਮਨਜੀਤ ਕੌਰ ਸਰੋਏ, ਸਰਬਜੀਤ ਵਰਮਾ, ਕੁਲਵੰਤ ਰਾਏ, ਹਰੀਦਾਸ ਬਾਵਾ, ਮਨਜਿੰਦਰ ਊਭੀ, ਮਮਤਾ ਰਾਣੀ, ਜਸਵੰਤ ਸਿੰਘ, ਵੀਰਪਾਲ ਸਿੰਘ, ਰਾਜਵਿੰਦਰ ਕੌਰ, ਰਾਜ ਤਿਵਾੜੀ, ਪਰਮਾਤਮਾ ਤਿਵਾੜੀ, ਸ਼ਿਵ ਕੁਮਾਰ ਸ਼ਿਵਾ, ਅਰਵਿੰਦਰ ਸਿੰਘ, ਚਰਨ ਸਿੰਘ, ਜਗਦੀਸ਼ ਸਿੰਘ, ਗਗਨਦੀਪ ਕੌਰ, ਮਾਸਟਰ ਜਸ਼ਨਦੀਪ, ਸ਼ਿਵ ਸਹਿਗਲ, ਬਲਜੀਤ ਗੋਗਨਾ, ਬਲਵਿੰਦਰ ਸਿੰਘ ਗੋਰਾ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਪੈਨਸ਼ਨ ਦਿਵਸ ਧੂਮਧਾਮ ਨਾਲ ਮਨਾਇਆ*
Next articleਗਲੀ ਵਿੱਚ ਛੁਰੀਆਂ ਨਾਲ ਹਮਲਾ ਕਰਕੇ 40 ਸਾਲਾ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ‘ਚ ਦੋ ਨਾਬਾਲਗ ਲੜਕੇ ਅਦਾਲਤ ਵਿੱਚ ਪੇਸ਼, ਇਲਾਕੇ ‘ਚ ਦਹਿਸ਼ਤ ਦਾ ਮਾਹੌਲ