ਬਰੇਟਾ (ਸਮਾਜ ਵੀਕਲੀ) ਪੈਨਸ਼ਨਰ ਉਮਰ ਦੇ ਉਸ ਪੜਾਅ ਤੇ ਪਹੁੰਚ ਚੁੱਕਾ ਹੁੰਦਾ ਹੈ ਜਦੋਂ ਚੰਗੀ ਸੱਭਿਅਤਾ ਅਤੇ ਚੰਗੀਆਂ ਸਮਾਜਿਕ ਕਦਰਾਂ ਕੀਮਤਾਂ ਅਗਲੀ ਪੀੜ੍ਹੀ ਨੂੰ ਸੌਂਪਣ ਲਈ ਆਪਣਾ ਸਭ ਤੋਂ ਵੱਧ ਯੋਗਦਾਨ ਦੇ ਸਕਦਾ ਹੈ। ਨੌਕਰੀ ਦੌਰਾਨ ਸਮਾਜ ਤੋਂ ਜੋ ਕੁਝ ਪ੍ਰਾਪਤ ਕੀਤਾ ਹੁੰਦਾ ਹੈ,ਉਹ ਸਮਾਜ ਨੂੰ ਸੇਵਾ ਦੇ ਰੂਪ ਵਿੱਚ ਵਾਪਸ ਕਰਨਾ ਹੁੰਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਅੱਜ ਇੱਥੇ ਪਬਲਿਕ ਧਰਮਸ਼ਾਲਾ ਵਿੱਚ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਰੇਟਾ ਦੇ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਸਮਾਗਮ ਦੀ ਪ੍ਰਧਾਨਗੀ ਚੀਫ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਬਰਾਂਚ ਬਰੇਟਾ ਨੇ ਕੀਤੀ। ਸੰਸਥਾ ਵੱਲੋਂ ਹਰ ਸਾਲ ਕੌਮੀ ਪੈਨਸ਼ਨਰਜ਼ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਵਰੇ ਦੌਰਾਨ ਸਮਾਜਕ ਖੇਤਰ ‘ਚ ਚੰਗਾ ਨਾਮਨਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਆ ਜਾਂਦਾ ਹੈ। ਸਰਪ੍ਰਸਤ ਜਲਾਵਰ ਸਿੰਘ ਚਹਿਲ ਦੇ ਸਵਾਗਤੀ ਭਾਸ਼ਣ ਨਾਲ਼ ਸ਼ੁਰੂਆਤ ਹੋਈ । ਸਮਾਗਮ ਨੂੰ ਸਰਵ ਸ਼੍ਰੀ ਮਿਲਖ ਰਾਜ, ਡਾ ਭਵਾਨੀ ਸ਼ੰਕਰ ਗਰਗ, ਜੋਹਰੀ ਲਾਲ, ਗੁਰਚਰਨ ਸਿੰਘ ਰੰਗੜਿਆਲ , ਰਾਜਿੰਦਰ ਮਲੂਕਾ, ਗੁਰਦੀਪ ਮੰਡੇਰ, ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਸ਼ੁਭਾਸ਼ ਨਾਗਪਾਲ ਬੁਢਲਾਡਾ, ਜਰਨੈਲ ਸਿੰਘ ਬਰੇਟਾ , ਸੱਤ ਪ੍ਰਕਾਸ਼ ਸ਼ਰਮਾਂ, ਮੈਡਮ ਬਲਵਿੰਦਰ ਕੌਰ ਮੰਡੇਰ, ਨਿਰਮਲਾ ਰਾਣੀ, ਸਰਦੁਲ ਚਹਿਲ, ਖੇਮ ਚੰਦ, ਦਰਸ਼ਨ ਸੰਧੂ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸਰਕਾਰਾਂ ਦੁਆਰਾ ਪੈਨਸ਼ਨਰਾਂ ਦੇ ਬਕਾਇਆਂ ਸੰਬੰਧੀ ਬਣਦਾ ਧਿਆਨ ਦੇਣ ਦੀ ਮੰਗ ਤੇ ਜੋਰ ਦਿੱਤਾ। ਪੈਨਸ਼ਨਰਜ਼ ਨੂੰ ਸਮਾਜ ਦ ਭਲੇ ਹਿੱਤ ਸਰਗਰਮੀਆਂ ਵਧਾਉਣ ਲਈ ਸੱਦਾ ਦਿੱਤਾ।ਸਮਾਗਮ ਦੌਰਾਨ ਸਟੇਟ ਬੈਂਕ ਆਫ ਇੰਡੀਆ ਬਰਾਂਚ ਬਰੇਟਾ ਦੇ ਚੀਫ ਮੈਨੇਜਰ ਸ਼੍ਰੀ ਅਮਿਤ ਸ਼ਰਮਾ, ਸਮਾਜ ਸੇਵਕ ਸੁਖਪਾਲ ਸਿੰਘ ਬਹਾਦਰਪੁਰ ਆਸਰਾ ਫਾਉਂਡੇਸ਼ਨ , ਵਧੀਆ ਸਿਹਤ ਸੇਵਾਵਾਂ ਲਈ ਡਾ.ਰਤਨ ਲਾਲ ਗੋਇਲ, ਸ਼ਾਨਦਾਰ ਅਧਿਆਪਨ ਸੇਵਾਵਾਂ ਲਈ ਵਿਨੇ ਬਾਂਸਲ , ਸਿਕੰਦਰ ਸਿੰਘ ਈ ਓ ਕਮੇਟੀ ਬਰੇਟਾ, ਪ੍ਰਬਤਾਰੋਹੀ ਪ੍ਰਦੀਪ ਸਿੰਘ ਆਸਟ੍ਰੇਲੀਆ, ਐਮ ਬੀ ਬੀ ਐਸ ਦਾਖਲੇ ਲਈ ਕੁਲਮਨਦੀਪ ਕੌਰ, ਪੰਜਾਬ ਗੋਲਡ ਤੀਰੰਦਾਜ਼ੀ ਲਈ ਹਰਮਨਦੀਪ ਕੌਰ, ਆਈ ਆਈ ਟੀ ਦਾਖਲੇ ਲਈ ਜਸਨੂਰ ਕੌਰ ਬਰੇਟਾ ਆਦਿ ਸ਼ਾਮਲ ਸਨ। ਇਸ ਵਰੇ 65,70,75,80 ਅਤੇ 85 ਸਾਲ ਦੀ ਉਮਰ ਦ ਪੜਾਅ ਤੇ ਪਹੁੰਚ ਚੁੱਕੇ ਮੈਂਬਰਾਂ ਨੂੰ ਲੋਈਆਂ ਦੇ ਕੇ ਸਨਮਾਨਤ ਕੀਤਾ ਗਿਆ। ਦਸੰਬਰ ਮਹੀਨੇ ਵਿੱਚ ਜਨਮ ਦਿਨ ਵਾਲੇ ਮੈਂਬਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਸਥਾ ਦੇ ਖਜਾਨਚੀ ਗੁਲਜ਼ਾਰ ਸਿੰਘ ਨੇ ਬੀਤੇ ਸਾਲ ਦਾ ਵਿੱਤੀ ਲੇਖਾ ਜੋਖਾ ਪੇਸ਼ ਕੀਤਾ।ਅੰਤ ਵਿੱਚ ਪ੍ਰਧਾਨ ਮੇਲਾ ਸਿੰਘ ਮੰਡੇਰ ਨੇ ਸਭ ਦਾ ਧੰਨਵਾਦ ਕਰਨ ਦੇ ਨਾਲ਼ ਨਾਲ਼ ਵਿਧਾਇਕ ਸ਼੍ਰੀ ਬੁੱਧ ਰਾਮ ਤੋਂ ਮੰਗ ਕੀਤੀ ਕਿ ਸਭਾ ਲਈ ਪੈਨਸ਼ਨਰ ਭਵਨ ਲਈ ਥਾਂ ਦਿਵਾਉਣ ਦੀ ਕਰਵਾਈ ਜਲਦ ਮੁਕੰਮਲ ਕਰਵਾਈ ਜਾਵੇ।ਮਾਨਯੋਗ ਵਿਧਾਇਕ ਨੇ ਇਹ ਮੰਗ ਜਲਦ ਪੂਰੀ ਕਰਵਾ ਕੇ 5 ਲੱਖ ਰੁਪਏ ਦੀ ਉਸਾਰੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।ਸਮਾਗਮ ਨੂੰ ਸਫਲ ਬਨਾਉਣ ਵਿੱਚ ਰਘਵੀਰ ਸਿੰਘ ਗੁੱਡੂ,ਜਗਜੀਤ ਸਿੰਘ ਮੰਡੇਰ,ਮਾਸਟਰ ਸ਼ਾਮ ਲਾਲ, ਮੈਡਮ ਹਰਮੇਸ਼ ਪਾਲ,ਹਰਮੇਲ ਸਿੰਘ ਦਿਆਲਪੁਰਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਟੇਜ ਸਕੱਤਰ ਦੀ ਜਿੰਮੇਵਾਰੀ ਕ੍ਰਿਸ਼ਨ ਰੰਘੜਿਆਲ ਨੇ ਨਿਭਾਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



