ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ ‘ਚ ਵੱਡੀ ਧਾਂਧਲੀ ਦਾ ਦੋਸ਼ ਲਾਉਂਦੇ ਹੋਏ ਹਲਕਾ ਰਾਏਕੋਟ ਦੇ ਕਾਂਗਰਸੀਆਂ ਵੱਲੋਂ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਰਾਏਕੋਟ ਕਾਉਂਟਿੰਗ ਸੈਂਟਰ ਅੱਗੇ ਧਰਨਾ ਦਿੱਤਾ ਗਿਆ। ਕਾਮਿਲ ਅਮਰ ਸਿੰਘ ਨੇ ਆਪ ਸਰਕਾਰ ਦੇ ਇਸ਼ਾਰੇ ਤੇ ਰਾਏਕੋਟ ਕਾਉਂਟਿੰਗ ਸੈਂਟਰ ਵਿਚ ਬਲਾਕ ਸੰਮਤੀ ਜੋਨ ਡਾਂਗੋਂ, ਆਂਡਲੂ ਅਤੇ ਜੌਹਲਾਂ ਦੇ ਕਾਂਗਰਸੀ ਉਮੀਦਵਾਰਾਂ ਨੂੰ ਜਾਣ ਬੁੱਝ ਕੇ ਹਰਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਹਲਕਾ ਰਾਏਕੋਟ ਦੇ ਸਮੁੱਚੇ ਕਾਂਗਰਸੀਆਂ ਨਾਲ ਵੱਡੇ ਇਕੱਠ ਵਿੱਚ ਹੁਣ ਤੱਕ ਕਾਂਗਰਸ ਦੇ ਜੇਤੂ ਐਲਾਨੇ ਬਲਾਕ ਸੰਮਤੀ ਉਮੀਦਵਾਰ ਨੂੰ ਸਰਟੀਫਿਕੇਟ ਜਾਰੀ ਕਰਨ ਤੱਕ ਅਤੇ ਸਾਰੇ 25 ਬਲਾਕ ਸੰਮਤੀਆਂ ਦੇ ਨਤੀਜਿਆਂ ਤੱਕ ਕਾਉਂਟਿੰਗ ਸੈਂਟਰ ਅੱਗੇ ਡਟਣ ਦਾ ਐਲਾਨ ਕੀਤਾ। ਇਸ ਮੌਕੇ ਲੁਧਿਆਣਾ – ਰਾਏਕੋਟ ਮੁੱਖ ਮਾਰਗ ਤੇ ਹਲਕਾ ਰਾਏਕੋਟ ਦੇ ਕਾਂਗਰਸੀਆਂ ਦਾ ਵੱਡਾ ਜਮਾਵੜਾ ਦਿਖਾਈ ਦਿੱਤਾ । ਇਸ ਮੌਕੇ ਵੱਡੇ ਜ਼ਿਲ੍ਹਾ ਪੁਲਿਸ ਲੁਧਿਆਣਾ ਦੇ ਐਸ ਪੀ ਅਤੇ ਡੀ ਐਸ ਪੀ ਰਾਏਕੋਟ ਹਰਜਿੰਦਰ ਸਿੰਘ ਵੱਲੋਂ ਕਾਂਗਰਸ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨਾਲ ਗੱਲਬਾਤ ਕਰਦਿਆਂ ਇਸ ਮਸਲੇ ਨੂੰ ਜਲਦੀ ਨਿਬੇੜਨ ਦਾ ਭਰੋਸਾ ਦਿੱਤਾ ਗਿਆ । ਪੁਲਿਸ ਦੇ ਦਿਤੇ ਭਰੋਸੇ ਦੇ ਬਾਵਜੂਦ ਕਾਮਿਲ ਅਮਰ ਸਿੰਘ ਆਪਣੇ ਕਾਂਗਰਸੀ ਸਮੱਰਥਕਾਂ ਨਾਲ ਧਰਨੇ ਤੇ ਬੈਠੇ ਨਜ਼ਰ ਆਏ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



