HOME ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਂਵਾਲ ਸੌਂਖੜੀ ਵਿਖੇ “ਨਵੀਆਂ ਅਧਿਆਪਨ ਵਿਧੀਆਂ” ਬਾਰੇ ਸੈਮੀਨਾਰ ਆਯੋਜਿਤ

ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਂਵਾਲ ਸੌਂਖੜੀ ਵਿਖੇ “ਨਵੀਆਂ ਅਧਿਆਪਨ ਵਿਧੀਆਂ” ਬਾਰੇ ਸੈਮੀਨਾਰ ਆਯੋਜਿਤ

6
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਂਵਾਲ ਸੌਂਖੜੀ ਵਿਖੇ ਅਧਿਆਪਕਾਂ ਦੀ ਸਿਖਲਾਈ ਲਈ ਨਵੀਆਂ ਅਧਿਆਪਨ ਵਿਧੀਆਂ ਤੇ ਇਕ ਵਿਸ਼ੇਸ਼ ਸੈਮੀਨਾਰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਅਧਿਆਪਨ ਕੁਸ਼ਲਤਾ ਵਿੱਚ ਸੁਧਾਰ ਕਰਨਾ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਅੱਗੇ ਵਧਾਉਣਾ ਸੀ। ਇਸ ਪ੍ਰੋਗਰਾਮ ਵਿੱਚ ਮੁੱਖ ਵਕਤਾ ਵਜੋਂ ਡਾ. ਸੁਰਿੰਦਰ ਸਿੰਘ ਕੁਕਲ, ਲੀਡ-ਵਾਤਾਵਰਨ ਅਤੇ ਮੌਸਮੀ ਬਦਲਾਅ ਕੇਂਦਰ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਚੰਡੀਗੜ੍ਹ ਅਤੇ ਸਾਬਕਾ ਡੀਨ, ਖੇਤੀਬਾੜੀ ਕਾਲਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਵੱਲੋਂ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਡਾ. ਕੁਕਲ ਦੀਆਂ ਵਿਸ਼ੇਸ਼ ਅਕਾਦਮਿਕ ਉਪਲਬਧੀਆਂ ਅਤੇ ਅਧਿਆਪਨ ਵਿੱਚ ਉਨ੍ਹਾਂ ਦੀ ਲਗਭਗ 35 ਸਾਲਾਂ ਦੀ ਸਮਰਪਿਤ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੈਮੀਨਾਰ ਕਾਲਜ ਦੇ ਅਧਿਆਪਕਾਂ ਨੂੰ ਡਾ. ਕੁਕਲ ਦੇ ਵਿਸ਼ਾਲ ਅਧਿਆਪਨ ਅਨੁਭਵ ਤੋਂ ਲਾਭ ਪ੍ਰਾਪਤ ਕਰਨ ਲਈ ਆਯੋਜਿਤ ਕੀਤਾ ਗਿਆ ਹੈ।ਆਪਣੇ ਮੁੱਖ ਭਾਸ਼ਣ ਦੌਰਾਨ ਡਾ. ਕੁਕਲ ਨੇ ਪ੍ਰਭਾਵਸ਼ਾਲੀ ਅਧਿਆਪਨ ਦੇ ਮੂਲ ਤੱਤਾਂ, ਸਪਸ਼ਟਤਾ ਢਾਂਚਾ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ, ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰਸ਼ਨ ਪੱਤਰ ਤਿਆਰ ਕਰਦੇ ਸਮੇਂ ਨਵੇਂ ਅਤੇ ਸੋਚਣ ਵਾਲੇ ਸਵਾਲ ਬਣਾਉਣ ਲਈ ਵੀ ਪ੍ਰੇਰਿਤ ਕੀਤਾ, ਤਾਂ ਜੇ ਸਿਰਫ ਸਿੱਧੇ ਸਵਾਲਾਂ ਦੀ ਬਜਾਏ ਵਿਦਿਆਰਥੀਆਂ ਵਿੱਚ ਸੋਚਣ-ਸਮਝਣ ਅਤੇ ਤਰਕ ਕਰਨ ਦੀ ਯੋਗਤਾ ਨੂੰ ਵਧਾਇਆ ਜਾ ਸਕੇ।ਸੈਸ਼ਨ ਦੇ ਅੰਤ ਵਿੱਚ ਚਰਚਾ ਹੋਈ, ਜਿਸ ਵਿੱਚ ਅਧਿਆਪਕਾਂ ਨੇ ਅਕਾਦਮਿਕ ਤੌਰ ‘ਤੇ ਨਵੀਂ ਜਾਣਕਾਰੀ ਨਾਲ ਲਗਾਤਾਰ ਜਾਣੂ ਰਹਿਣਾ, ਕਲਾਸ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ ਅਤੇ ਔਖੇ ਵਿਸ਼ੇ ਨੂੰ ਆਸਾਨ ਢੰਗ ਨਾਲ ਸਮਝਾਉਣ ਸੰਬੰਧੀ ਸਵਾਲ ਪੁੱਛੇ। ਡਾ. ਕੁਕਲ ਨੇ ਆਪਣੇ ਤਜਰਬੇ ਦੇ ਆਧਾਰ ‘ਤੇ ਇਹਨਾਂ ਸਵਾਲਾਂ ਸੰਬੰਧੀ ਲਾਭਦਾਇਕ ਸੁਝਾਅ ਦਿੱਤੇ।ਅੰਤ ਵਿੱਚ ਡਾ. ਵਿਜੈ ਕੁਮਾਰ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਕਾਰਵਾਈ ਮਿਸ ਆਂਚਲ ਕਟਾਰੀਆ ਵੱਲੋਂ ਸੁਚੱਜੇ ਢੰਗ ਨਾਲ ਚਲਾਈ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਾਸਾ ਦਾ 600 ਕਿਲੋਗ੍ਰਾਮ ਦਾ ਵਿਸ਼ਾਲ ਉਪਗ੍ਰਹਿ ਅੱਜ ਰਾਤ ਧਰਤੀ ‘ਤੇ ਡਿੱਗੇਗਾ; ਪਤਾ ਕਰੋ ਕਿ ਇਹ ਕਿੱਥੇ ਕ੍ਰੈਸ਼ ਹੋਵੇਗਾ।
Next article16 ਸਾਲ ਤੋਂ ਘੱਟ ਬੱਚਿਆਂ ਲਈ ਸਮਾਜਿਕ ਮੀਡੀਆ ‘ਤੇ ਪਾਬੰਦੀ ਦਾ ਪ੍ਰਸਤਾਵ ਸੰਸਦ ‘ਚ ਰੱਦ