(ਸਮਾਜ ਵੀਕਲੀ) ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਕਿਸ਼ਨ ਨਾਂ ਦਾ ਵਿਅਕਤੀ ਅਤੇ ਉਸ ਦਾ ਪਰਿਵਾਰ ਰਹਿੰਦਾ ਸੀ। ਕਿਸਨ ਇੱਕ ਦੁਕਾਨਦਾਰ ਸੀ ਜੋ ਬਹੁਤ ਮਿਹਨਤੀ ਸੀ। ਇੱਕ ਵਾਰ ਉਹ ਦੁਕਾਨ ਜਾ ਰਿਹਾ ਸੀ ਕਿ ਉਦੋਂ ਹੀ ਉਸਦਾ ਦੋਸਤ ਸ਼ੰਕਰ ਆ ਗਿਆ ਅਤੇ ਕਹਿਣ ਲੱਗਾ ਕਿ ਚੱਲ ਅੱਜ ਮੈਂ ਤੇਰੇ ਨਾਲ ਦੁਕਾਨ ਜਾਵਾਂਗਾ। ਕਿਸ਼ਨ ਕਹਿਣ ਲੱਗਾ ਕਿਉਂ ਤੂੰ ਅੱਜ ਕੰਮ ਨਹੀਂ ਜਾਣਾ। ਸ਼ੰਕਰ ਕਹਿੰਦਾ ਨਹੀਂ ਅੱਜ ਮੇਰੀ ਛੁੱਟੀ ਹੈ। ਕਿਸ਼ਨ ਕਹਿੰਦਾ ਠੀਕ ਹੈ ਤੂੰ ਮੇਰੇ ਨਾਲ ਦੁਕਾਨ ਤੇ ਚੱਲ । ਜਦੋਂ ਕਿਸ਼ਨ ਅਤੇ ਉਸ ਦਾ ਦੋਸਤ ਦੁਕਾਨ ਪਹੁੰਚ ਗਏ ਤਾਂ ਕਿਸ਼ਨ ਨੂੰ ਪਤਾ ਸੀ ਕਿ ਉਸ ਦਾ ਦੋਸਤ ਸ਼ੰਕਰ ਬਹੁਤ ਲਾਲਚੀ ਹੈ। ਇਸ ਕਰਕੇ ਉਸਨੇ ਸ਼ੰਕਰ ਨੂੰ ਇੱਕ ਪਾਸੇ ਬਿਠਾ ਦਿੱਤਾ ਅਤੇ ਆਪਣਾ ਕੰਮ ਕਰਨ ਲੱਗ ਗਿਆ। ਜਦੋਂ ਕਿਸ਼ਨ ਦੁਪਹਿਰ ਦਾ ਖਾਣਾ ਖਾਣ ਲਈ ਘਰ ਜਾਣ ਲੱਗਾ ਤਾਂ ਉਸਨੇ ਆਪਣੇ ਦੋਸਤ ਸ਼ੰਕਰ ਤੇ ਭਰੋਸਾ ਕਰਕੇ ਉਸਨੂੰ ਕਿਹਾ ਕਿ ਉਹ ਦੁਕਾਨ ਦਾ ਧਿਆਨ ਰੱਖੇ। ਜਦੋਂ ਕਿਸ਼ਨ ਘਰ ਜਾਣ ਲੱਗਾ ਤਾਂ ਉਸਦੇ ਦੋਸਤ ਸ਼ੰਕਰ ਨੇ ਕਿਸ਼ਨ ਦੇ ਗੱਲੇ ਵਿੱਚੋਂ ਪੈਸੇ ਚੁਰਾ ਲਏ। ਜਦੋਂ ਕਿਸ਼ਨ ਖਾਣਾ ਖਾ ਕੇ ਵਾਪਸ ਆਇਆ ਤਾਂ ਸ਼ੰਕਰ ਨੇ ਕਿਹਾ ਕਿ ਚੰਗਾ ਮੈਂ ਆਪਣੇ ਘਰ ਜਾ ਰਿਹਾ ਹਾਂ। ਕਿਸ਼ਨ ਨੇ ਕਿਹਾ ਠੀਕ ਹੈ ਤੂੰ ਆਪਣੇ ਘਰ ਜਾ ਜਦੋਂ ਕਿਸ਼ਨ ਸ਼ਾਮ ਨੂੰ ਪੈਸੇ ਦੀ ਗਿਣਤੀ ਕਰਨ ਲੱਗਾ ਤਾਂ ਉਸਦੇ ਪੈਸੇ ਘੱਟ ਸੀ ਪਰ ਉਸ ਨੂੰ ਲੱਗਿਆ ਕਿ ਸ਼ਾਇਦ ਅੱਜ ਐਨੇ ਹੀ ਪੈਸੇ ਬਣੇ ਹੋਣੇ । ਅਗਲੇ ਦਿਨ ਜਦੋਂ ਕਿਸ਼ਨ ਫਿਰ ਸਵੇਰੇ ਉੱਠ ਕੇ ਦੁਕਾਨ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਉਸ ਦਾ ਦੋਸਤ ਸ਼ੰਕਰ ਉਸਦੇ ਘਰ ਆਇਆ ਅਤੇ ਕਿਹਾ ਕਿ ਯਾਰ ਅੱਜ ਮੈਂ ਫਿਰ ਤੋਂ ਛੁੱਟੀ ਤੇ ਹਾਂ ਅਤੇ ਘਰ ਮੇਰਾ ਵਿਹਲੇ ਦਾ ਜੀ ਨਹੀਂ ਲੱਗਦਾ, ਕੀ ਮੈਂ ਤੇਰੇ ਨਾਲ ਤੇਰੀ ਦੁਕਾਨ ਤੇ ਚਲਾ, ਕਿਸ਼ਨ ਨੇ ਸੋਚ ਕੇ ਕਿਹਾ, ਠੀਕ ਹੈ ਤੂੰ ਚੱਲ । ਸ਼ੰਕਰ ਦੁਕਾਨ ਪਹੁੰਚ ਕੇ ਇੱਕ ਪਾਸੇ ਬੈਠ ਗਿਆ ਤੇ ਕਿਸ਼ਨ ਫਿਰ ਤੋਂ ਦੁਕਾਨ ਦਾ ਕੰਮ ਕਰਨ ਲੱਗ ਗਿਆ । ਦੁਪਹਿਰ ਹੋਣ ਤੋਂ ਪਹਿਲਾਂ ਕਿਸ਼ਨ ਨੇ ਆਪਣੇ ਪੈਸੇ ਦੀ ਗਿਣਤੀ ਕੀਤੀ ਤੇ ਫਿਰ ਦੁਕਾਨ ਤੇ ਸ਼ੰਕਰ ਨੂੰ ਬਿਠਾ ਕੇ ਖਾਣਾ ਖਾਣ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਸ਼ੰਕਰ ਨੇ ਕਿਹਾ ਕਿ ਚੰਗਾ ਮੈਂ ਵੀ ਖਾਣਾ ਖਾਣ ਜਾਣਾ ਹੈ। ਕਿਸ਼ਨ ਨੇ ਕਿਹਾ ਠੀਕ ਹੈ। ਜਦੋਂ ਕਿਸ਼ਨ ਪੈਸਿਆਂ ਦੀ ਗਿਣਤੀ ਕਰਨ ਲੱਗਾ ਤਾਂ ਫਿਰ ਤੋਂ ਪੈਸੇ ਘੱਟ ਸੀ ਕਿਸ਼ਨ ਨੇ ਸੋਚਿਆ ਕਿ ਦੁਕਾਨ ‘ਚ ਤਾਂ ਸ਼ੰਕਰ ਹੀ ਸੀ ਫਿਰ ਪੈਸੇ ਕਿਵੇਂ ਘੱਟ ਗਏ। ਕਿਸ਼ਨ ਸ਼ਾਮ ਨੂੰ ਘਰ ਗਿਆ ਅਤੇ ਆਪਣੇ ਪਰਿਵਾਰ ਨੂੰ ਗੱਲ ਦੱਸੀ ਤਾਂ ਸਾਰੇ ਸੋਚਣ ਲੱਗੇ ਕਿ ਪੈਸੇ ਕਿਵੇਂ ਘੱਟ ਗਏ। ਕਿਸ਼ਨ ਨੇ ਕਿਹਾ ਕਿ ਉਸ ਦਾ ਦੋਸਤ ਸ਼ੰਕਰ ਬਹੁਤ ਲਾਲਚੀ ਹੈ, ਕਿਤੇ ਉਸਨੇ ਪੈਸੇ ਨਾ ਚੋਰੀ ਕੀਤੇ ਹੋਣ। ਕਿਸ਼ਨ ਨੇ ਅਗਲੇ ਦਿਨ ਆਪਣੇ ਦੁਕਾਨ ਵਿੱਚ ਕੈਮਰੇ ਲਗਵਾ ਦਿੱਤੇ। ਜਦੋਂ ਉਸ ਦਾ ਦੋਸਤ ਸ਼ੰਕਰ ਉਸਦੀ ਦੁਕਾਨ ਤੇ ਆਇਆ ਅਤੇ ਕਿਹਾ ਕਿ ਅੱਜ ਤੂੰ ਖਾਣਾ ਖਾਣ ਨਹੀਂ ਜਾਣਾ ਤਾਂ ਕਿਸ਼ਨ ਨੇ ਕਿਹਾ ਹਾਂ ਜਾਣਾ ਹੈ ਜੇ ਤੂੰ ਵਿਹਲਾ ਹੈ ਮੇਰੀ ਦੁਕਾਨ ਦਾ ਧਿਆਨ ਰੱਖੀ। ਸ਼ੰਕਰ ਨੇ ਕਿਹਾ ਠੀਕ ਹੈ। ਕਿਸ਼ਨ ਜਦੋਂ ਘਰ ਗਿਆ ਤਾਂ ਉਸਦੇ ਦੋਸਤ ਸ਼ੰਕਰ ਨੇ ਉਸਦੇ ਪੈਸੇ ਫਿਰ ਤੋਂ ਚੁਰਾ ਲਏ। ਜਦੋਂ ਕਿਸ਼ਨ ਵਾਪਸ ਆਇਆ ਤਾਂ ਉਸਨੇ ਕੈਮਰੇ ਚੈੱਕ ਕੀਤੇ ਅਤੇ ਉਸਦੇ ਦੋਸਤ ਦੀ ਸੱਚਾਈ ਕਿਸ਼ਨ ਦੇ ਸਾਹਮਣੇ ਆ ਗਈ। ਇਹ ਵੇਖ ਕੇ ਸ਼ੰਕਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ,ਉਦੋਂ ਹੀ ਸ਼ੰਕਰ ਦਾ ਮਾਲਕ ਬਹਾਦੁਰ ਸਿੰਘ ਆਇਆ ਤਾਂ ਉਸਨੇ ਸ਼ੰਕਰ ਬਾਰੇ ਕਿਸ਼ਨ ਨੂੰ ਦੱਸਿਆ ਕਿ ਉਸਦੇ ਛੁੱਟੀਆਂ ਜ਼ਿਆਦਾ ਹੋਣ ਕਰਕੇ ਸ਼ੰਕਰ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ। ਸ਼ੰਕਰ ਬਹੁਤ ਸ਼ਰਮਿੰਦਾ ਹੋਇਆ ਅਤੇ ਕਿਸ਼ਨ ਤੋਂ ਮਾਫੀ ਮੰਗੀ। ਕਿਸ਼ਨ ਨੇ ਉਸ ਨੂੰ ਮਾਫ ਕਰ ਦਿੱਤਾ ਅਤੇ ਉਸਨੂੰ ਆਪਣੇ ਨਾਲ ਕੰਮ ਤੇ ਰੱਖ ਲਿਆ।
ਸੁਖਮਨਜੀਤ ਕੌਰ ਜਾਗੋ ,ਜਮਾਤ- ਸੱਤਵੀਂ ਸਰਕਾਰ ਮਿਡਲ ਸਕੂਲ ਜਾਗੋ ਚਨਾਰਥਲ ਸ੍ਰੀ ਫ਼ਤਹਿਗੜ੍ਹ ਸਾਹਿਬ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






