HOME ਬਲਾਚੌਰ ਬਾਈਪਾਸ ਕੰਗਨਾ ਪੁਲ ਵਿਖੇ ਨਵੇਂ ‘ਰਮਨਦੀਪ ਵੇਰਕਾ ਮਿਲਕਬਾਰ’ ਦਾ ਸ਼ਾਨਦਾਰ...

ਬਲਾਚੌਰ ਬਾਈਪਾਸ ਕੰਗਨਾ ਪੁਲ ਵਿਖੇ ਨਵੇਂ ‘ਰਮਨਦੀਪ ਵੇਰਕਾ ਮਿਲਕਬਾਰ’ ਦਾ ਸ਼ਾਨਦਾਰ ਉਦਘਾਟਨ

1
ਬਲਾਚੌਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ): ਬਲਾਚੌਰ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਭਾਰੀ ਮੰਗ ਨੂੰ ਮੁੱਖ ਰੱਖਦਿਆਂ ਅੱਜ  ਚੰਡੀਗੜ੍ਹ ਰੋਡ ਸਥਿਤ ਕੰਗਨਾ ਪੁਲ ਬਾਈਪਾਸ ਵਿਖੇ ‘ਰਮਨਦੀਪ ਵੇਰਕਾ ਮਿਲਕਬਾਰ’ ਦਾ ਰਸਮੀ ਅਤੇ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਨਵੇਂ ਅਦਾਰੇ ਦਾ ਉਦਘਾਟਨ ਇਲਾਕੇ ਦੇ ਨਾਮਵਰ ਸੀਨੀਅਰ ਐਡਵੋਕੇਟ ਅਵਤਾਰ ਸਿੰਘ ਮਾਨ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਮਿਲਕਬਾਰ ਦੇ ਸੰਚਾਲਕ ਰਮਨਦੀਪ ਪੁੱਤਰ ਜਰਨੈਲ ਸਿੰਘ ਮੱਕੋੰਵਾਲ ਨੇ ਦੱਸਿਆ ਕਿ ਬਲਾਚੌਰ ਇਲਾਕੇ ਅੰਦਰ ਵੇਰਕਾ ਦੇ ਪ੍ਰੋਡਕਟਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇੱਥੇ ਆਉਣ ਵਾਲੇ ਗਾਹਕਾਂ ਨੂੰ ਵੇਰਕਾ ਦੇ ਹਰੇਕ ਪ੍ਰੋਡਕਟ ਜਿਵੇਂ ਕਿ ਸ਼ੁੱਧ ਦੁੱਧ, ਦਹੀਂ, ਮੱਖਣ, ਘਿਓ, ਪਨੀਰ, ਲੱਸੀ, ਰਬੜੀ, ਮੈਂਗੋ ਰਸੀਲਾ, ਖੀਰ ਅਤੇ ਹੋਰ ਵਸਤੂਆਂ ਹਰ ਸਮੇਂ ਬਿਲਕੁਲ ਤਾਜ਼ੀਆਂ ਅਤੇ ਮਿਆਰੀ ਰੂਪ ਵਿੱਚ ਹਾਜ਼ਰ ਮਿਲਣਗੀਆਂ। ਨਵੇਂ ਕਾਰੋਬਾਰ ਦੀ ਸ਼ੁਰੂਆਤ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ। ਇਸ ਮੌਕੇ ਜਤਿੰਦਰ ਕੁਮਾਰ ਅਗਨੀਹੋਤਰੀ ਐਡਵੋਕੇਟ, ਚੌਧਰੀ ਚਰਨਦਾਸ ਰਿਟਾਇਰਡ ਇਨਕਮ ਟੈਕਸ ਵਿਭਾਗ, ਭਜਨ ਰਾਮ ਡੀਓ ਐਲਆਈਸੀ ਵਿਭਾਗ, ਡਾਕਟਰ ਅਸ਼ੋਕ ਕੁਮਾਰ ਦੁੱਗਲ, ਹਲਵਿੰਦਰ ਰਾਮ ਏਐਸਆਈ, ਪ੍ਰੇਮ ਕੁਮਾਰ ਏਐਸਆਈ, ਠੇਕੇਦਾਰ ਤਰਸੇਮ ਲਾਲ ਅਤੇ ਮਹਿੰਦਰ ਪਾਲ ਮੈਂਬਰ ਪੰਚਾਇਤ ਲੋਹਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬਲਾਚੌਰ ਇਲਾਕੇ ਵਾਸਤੇ ਇਸ ਦੀ ਬਹੁਤ ਜ਼ਰੂਰਤ ਸੀ ਅਤੇ ਇਸ ਦੇ ਖੁੱਲ੍ਹਣ ਨਾਲ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿਹਤ ਸੇਵਾਵਾਂ ਦਾ ਲਾਭ ਆਖ਼ਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ: ਐੱਸ.ਐੱਮ.ਓ. ਡਾ ਸਤਿੰਦਰਜੀਤ ਕੌਰ
Next articleਕਹਾਣੀ – ਇਮਾਨਦਾਰੀ