
ਸੰਗਰੂਰ (ਸਮਾਜ ਵੀਕਲੀ) ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀ ਜਾਣੀ-ਪਛਾਣੀਆਂ ਆਗੂ ਸਖਸ਼ੀਅਤਾਂ ਸਾਥੀ ਰਣਜੀਤ ਲਹਿਰਾ ਤੇ ਵਿਦੂ ਸ਼ੇਖਰ ਭਾਰਦਵਾਜ ਅੱਜ ਇਨਕਲਾਬੀ ਕਾਫ਼ਲੇ ਨੂੰ ਅਲਵਿਦਾ ਕਹਿ ਗਏ, ਉਸ ਵਕਤ ਜਦੋਂ ਉਨ੍ਹਾਂ ਵਰਗੇ ਦ੍ਰਿੜ੍ਹ ਨਿਹਚਾਵਾਨ ਸਾਥੀਆਂ ਦੀ ਬੇਹੱਦ ਲੋੜ ਹੈ। ਦੋਵੇਂ ਸਾਥੀਆਂ ਨੇ ਵਿਦਿਆਰਥੀ ਜੀਵਨ ਤੋਂ ਹੀ ਲੋਕਾਂ ਦੇ ਹੱਕਾਂ ਤੇ ਸਮਾਜ ਦੀ ਕਾਣੀ ਵੰਡ ਖਤਮ ਕਰਕੇ ਸਭ ਲਈ ਬਰਾਬਰ ਦਾ ਸਮਾਜ ਸਿਰਜਣ ਲਈ ਯੋਗਦਾਨ ਪਾਇਆ।ਵਿਧੂ ਸ਼ੇਖਰ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਰੁਖਸਤ ਹੋ ਗਏ ਤੇ ਰਣਜੀਤ ਲਹਿਰਾ ਨੇ ਬਹੁਤ ਹੀ ਗੰਭੀਰ ਬੀਮਾਰੀ ਦੇ ਬਾਵਜੂਦ ਮਿਸਾਲੀ ਜ਼ਿੰਦਗੀ ਜੀਉਂਈ ਅਤੇ ਸਿਰੜ ਤੇ ਦ੍ਰਿੜ੍ਹਤਾ ਨਾਲ ਕਲਮ ਤੇ ਸੰਘਰਸ਼ ਦੇ ਮੋਰਚਿਆਂ ਤੋਂ ਇਨਕਲਾਬੀ ਜਮਹੂਰੀ ਲਹਿਰ ਵਿਚ ਯੋਗਦਾਨ ਪਾਉਂਦੇ ਰਹੇ। ਸਭਾ ਦੇ ਪ੍ਰਧਾਨ ਜਗਜੀਤ ਭੂਟਾਲ, ਸਕੱਤਰ ਕੁਲਦੀਪ ਸਿੰਘ, ਪ੍ਰੈਸ ਸੱਕਤਰ ਜੂਝਾਰ ਲੌਂਗੋਵਾਲ,ਮੀਤ ਪ੍ਰਧਾਨ ਬਸ਼ੇਸ਼ਰ ਰਾਮ, ਸੂਬਾ ਕਮੇਟੀ ਮੈਂਬਰ ਮਨਧੀਰ ਰਾਜੋਮਾਜਰਾ, ਵਿਸਾਖਾ ਸਿੰਘ, ਸਵਰਨਜੀਤ ਸਿੰਘ , ਸਹਾਇਕ ਸੱਕਤਰ ਕੁਲਵਿੰਦਰ ਬੰਟੀ, ਅਮਰੀਕ ਸਿੰਘ ਖੋਖਰ, ਇਕਬਾਲ ਕੌਰ, ਡਾ. ਕਿਰਨ ਪਾਲ ਕੌਰ, ਹਰਪ੍ਰੀਤ ਕੌਰ ਮਾਸਟਰ ਪਰਮਵੇਦ ਤੇ ਦਰਸ਼ਨ ਕੁਨਰਾਂ ਦੋਵਾਂ ਸਾਥੀਆਂ ਦੇ ਜਾਣ ਨਾਲ ਸਮੂਚੀ ਖੱਬੀ ਲਹਿਰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ। ਸਭਾ ਸਾਥੀਆਂ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੋਈ ਦੋਵਾਂ ਪਰਿਵਾਰਾਂ , ਸਾਕ ਸੰਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼ ਗਹਿਰੇ ਦੁੱਖ਼ ‘ਚ ਸ਼ਾਮਲ ਹੁੰਦੀ ਹੋਈ ਦੋਵਾਂ ਸਾਥੀਆਂ ਦੀ ਇਨਕਲਾਬੀ ਘਾਲਣਾ ਨੂੰ ਸਲਾਮ ਕਰਦੀ ਹੈ।
https://play.google.com/store/apps/details?id=in.yourhost.samajweekly



