
ਫਗਵਾੜਾ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ) – ਗੁੱਜਰ ਨੌਜਵਾਨ ਸਭਾ ਪਿੰਡ ਖਜੂਰਲਾ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਪਿੰਡਾਂ ਵਿਚੋਂ ਦਰਜਨਾਂ ਟੀਮਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਸਭਾ ਦੇ ਆਗੂਆਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਡਾ ਪਹਿਲਾ ਉਪਰਾਲਾ ਹੈ। ਗੁੱਜਰ ਭਾਈਚਾਰਾ ਦਿਨ ਰਾਤ ਪਸ਼ੂਆਂ ਨਾਲ ਪਸ਼ੂ ਹੋਆ ਆਪਣੀ ਜਵਾਨੀ ਵੱਲ ਜਿੰਨਾ ਧਿਆਨ ਦੇਣਾ ਚਾਹੀਦਾ ਹੈ ਉਨਾਂ ਧਿਆਨ ਨਹੀਂ ਦੇ ਸਕਿਆ। ਸਾਡੀ ਕੋਸ਼ਿਸ਼ ਹੈ ਕਿ ਭਾਈਚਾਰੇ ਦੇ ਸਹਿਯੋਗ ਨਾਲ ਗੁੱਜਰ ਭਾਈਚਾਰੇ ਦੇ ਨੌਜਵਾਨਾਂ ਵਿੱਚ ਖੇਡਾਂ ਰੁਚੀ ਪੈਦਾ ਕੀਤੀ ਜਾਵੇ। ਖਜੂਰਲਾ ਕ੍ਰਿਕਟ ਟੀਮ ਦੇ ਆਗੂ ਯਕੂਬ ਅਲੀ ਨੇ ਕਿਹਾ ਕਿ ਗੁਜਰਾਂ ਦੇ ਨੌਜਵਾਨ ਚੰਗੀ ਸਿਹਤ ਤੇ ਤਕੜੇ ਜੁੱਸੇ ਦੇ ਮਾਲਕ ਹਨ ਇਸ ਲਈ ਸਾਡੀ ਕੋਸ਼ਿਸ਼ ਹੋਵੇਗੀ ਕਿ ਹਰ ਤਰ੍ਹਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਉਹਨਾਂ ਨੂੰ ਪ੍ਰੇਰਿਆ ਜਾਵੇ। ਇਸ ਨਾਲ ਉਹਨਾਂ ਵਿੱਚ ਪਾਈ ਜਾਂਦੀ ਪ੍ਰਤਿਭਾ ਨੂੰ ਪ੍ਰਗਟ ਕਰਨ ਲਈ ਮੌਕਾ ਮਿਲੇਗਾ ਅਤੇ ਦੂਸਰਾ ਨਸ਼ਿਆਂ ਵਰਗੇ ਕੋੜ ਤੋਂ ਬਚੇ ਰਹਿਣਗੇ। ਦੂਸਰੇ ਭਾਈਚਾਰਿਆਂ ਨਾਲ ਸਾਂਝ ਮਜਬੂਤ ਕਰਨ ਲਈ ਅਸੀਂ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਭਾਈਚਾਰੇ ਦੇ ਲੋਕਾਂ ਨੂੰ ਇਸ ਟੂਰਨਾਮੈਂਟ ਵਿੱਚ ਸ਼ਾਮਿਲ ਹੋਣ ਲਈ ਨਮੰਤਰਿਤ ਕੀਤਾ। ਜਿਨ੍ਹਾਂ ਦੇ ਅਸੀਂ ਧੰਨਵਾਦੀ ਹਾਂ। ਇਸ ਮੌਕੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਪਹੁੰਚੇ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪੋਰੜ ਨੰਗਲ ਦੇ ਮੁਖੀ ਪਰਮਜੀਤ ਸਿੰਘ ਮਾਨ, ਖਜੂਰਲਾ ਪਿੰਡ ਦੇ ਸਰਪੰਚ ਮਨਦੀਪ ਸਿੰਘ ,ਨੌਜਵਾਨ ਭਾਰਤ ਸਭਾ ਸੂਬਾ ਆਗੂ ਮੰਗਲਜੀਤ ਪੰਡੋਰੀ ਨੇ ਗੁੱਜਰ ਭਾਈਚਾਰੇ ਦੀਆਂ ਵੱਖ ਵੱਖ ਪਿੰਡਾਂ ਤੋਂ ਆਈਆਂ ਟੀਮਾਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਰਹੀ ਜਵਾਨੀ ਲਈ ਖੇਡਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਖੇਡਾਂ ਨਾਲ ਨੌਜਵਾਨ ਮਾਨਸਿਕ ਤੇ ਸਰੀਰਕ ਤੌਰ ਤੇ ਹੋਰ ਵੀ ਮਜ਼ਬੂਤ ਹੁੰਦੇ ਹਨ। ਖੇਡਾਂ ਨੂੰ ਉਤਸ਼ਾਹਿਤ ਕਰਨਾ ਅੱਜ ਬਹੁਤ ਜ਼ਰੂਰੀ ਹੈ। ਇਹ ਉਪਰਾਲਾ ਸਭਾ ਦਾ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਮਜ਼ਦੂਰ ਆਗੂ ਤਰਸੇਮ ਪੀਟਰ, ਸੁਖਦੇਵ ਮੰਡਿਆਲਾ, ਸ਼ਾਹਦੀਨ, ਮੁਹੰਮਦ ਬਰੀ, ਸ਼ਾਮਦੀਨ, ਸਰਬਰ ਗੁਲਾਮ, ਮੁਹੰਮਦ ਸਦੀਕ, ਰਾਂਝਾ, ਲਿਆਕਤ ਅਲੀ ਜਡਿਆਲਾ, ਬਸ਼ੀਰ ਗੜਸ਼ੰਕਰ ਆਦਿ ਨੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਵੱਡਾ ਯੋਗਦਾਨ ਪਾਇਆ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



