ਇਮਰਾਨ ਨੇ ਭਾਰਤ ਨਾਲ ਸਬੰਧ ਸੁਧਾਰਨ ’ਤੇ ਜ਼ੋਰ ਦਿੱਤਾ

Pakistani Prime Minister Imran Khan

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ ਕੌਮਾਂਤਰੀ ਸਬੰਧ ਸੁਧਾਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਬੀਤੇ ਦਿਨ ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ ਮੈਚ ਵਿੱਚ ਪਾਕਿਸਤਾਨ ਵੱਲੋਂ ਦਿੱਤੀ ਵੱਡੀ ਮਾਤ ਕਾਰਨ ਫਿਲਹਾਲ ਇਹ ਵੇਲਾ ਭਾਰਤ ਨਾਲ ਗੱਲਬਾਤ ਕਰਨ ਦਾ ਨਹੀਂ ਹੈ। ਉਹ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਪਾਕਿਸਤਾਨ-ਸਾਊਦੀ ਨਿਵੇਸ਼ ਫੌਰਮ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿੱਚ ਵਿਵਾਦ ਦਾ ਮੁੱਖ ਮੁੱਦਾ ਕਸ਼ਮੀਰ ਹੈ ਤੇ ਇਹ ਮਸਲਾ ਜਲਦੀ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਚੀਨ ਨਾਲ ਵਧੀਆ ਕੌਮਾਂਤਰੀ ਸਬੰਧ ਹਨ ਤੇ ਪਾਕਿਸਤਾਨ ਭਾਰਤ ਨਾਲ ਵੀ ਸਬੰਧ ਸੁਧਾਰਨ ਦਾ ਇਛੁੱਕ ਹੈ। ਇਮਰਾਨ ਖਾਨ ਨੇ ਕਿਹਾ ਕਿ 72 ਵਰ੍ਹੇ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਕਸ਼ਮੀਰ ਦੇ ਵਸਨੀਕਾਂ ਨੂੰ ਜੋ ਸਵੈ-ਨਿਰਣੇ ਦੇ ਹੱਕ ਦਿੱਤੇ ਸਨ, ਉਹ ਹੱਕ ਕਸ਼ਮੀਰੀ ਲੋਕਾਂ ਨੂੰ ਮਿਲਣੇ ਚਾਹੀਦੇ ਹਨ। ਇਸ ਨਾਲ ਭਾਰਤ-ਪਾਕਿ ਸਬੰਧ ਸੁਖਾਵੇਂ ਹੋ ਸਕਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸਟਰੇਲਿਆਈ ਨਾਗਰਿਕਾਂ ਦੇ ਮਾਪਿਆਂ ਨੂੰ ਯਾਤਰਾ ਛੋਟ ਲੈਣੀ ਲਾਜ਼ਮੀ
Next articleOpposing bail, NCB says Aryan Khan tried to tamper with evidence, influence witnesses