ਮਿਡ ਡੇ ਮੀਲ ਕੁਕਿੰਗ ਕਾਸਟ ਚ ਵਾਧਾ ਕਰੇ ਸਰਕਾਰ -ਮਾਸਟਰ ਕੇਡਰ ਯੂਨੀਅਨ

ਕਪੂਰਥਲਾ, (ਕੌੜਾ)- ਮਾਸਟਰ ਕੈਡਰ ਯੂਨੀਅਨ ਪੰਜਾਬ ਦੇ  ਸੂਬਾ ਪ੍ਰੈਸ ਸਕੱਤਰ ਸੰਦੀਪ ਕੁਮਾਰ ਦੁਰਗਾਪੁਰ, ਸੂਬਾ ਮੀਤ ਪ੍ਰਧਾਨ ਹਰਪ੍ਰੀਤ ਖੁੰਡਾ, ਸੂਬਾ ਜਥੇਬੰਦਕ ਸਕੱਤਰ ਰਣਜੀਤ ਸਿੰਘ ਵਿਰਕ, ਪ੍ਰਧਾਨ ਨਰੇਸ਼ ਕੋਹਲੀ, ਜਨਰਲ ਸਕੱਤਰ ਅਰਜਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਮਿਡ ਡੇ ਮੀਲ ਸਬੰਧੀ ਮੀਨੂ ਵਿੱਚ ਕੇਲੇ ਅਤੇ ਪੂੜੀਆ ਜੋੜਨ ਦੇ ਦਿਤੇ ਆਦੇਸ਼ਾਂ ਨੂੰ ਲੈ ਕੇ ਸਰਕਾਰ ਕੋਲੋ ਮੰਗ ਕੀਤੀ ਕਿ ਜੇਕਰ ਮੀਨੂੰ ਵਿੱਚ ਵਾਧਾ ਕੀਤਾ ਹੈ ਤਾਂ ਮਿਡ ਡੇ ਮੀਲ ਕੁਕਿੰਗ ਕਾਸਟ ਚ ਵੀ ਸਰਕਾਰ ਜਲਦ ਤਰਕ ਸੰਗਤ ਵਾਧਾ ਕਰੇ  । ਲਗਾਤਾਰ ਵੱਧ ਰਹੀ ਮਹਿੰਗਾਈ ਵਿੱਚ ਏਨਿਆਂ ਪੈਸਿਆਂ ਨਾਲ ਨਹੀਂ ਖਵਾ ਹੁੰਦੇ ਕੇਲੇ ਅਤੇ ਪੂੜੀਆਂ ।ਕਿਉਂਕਿ ਮੌਜੂਦਾ ਸਮੇਂ ਦੌਰਾਨ ਮਾਰਕੀਟ ਵਿਚ ਇਕ ਕੇਲੇ ਦੀ ਕੀਮਤ ਛੇ ਜਾਂ ਸੱਤ ਰੁਪਏ ਪੈ ਰਹੀ ਹੈ  ਪ੍ਰੰਤੂ ਵਿਭਾਗ ਵੱਲੋਂ ਪੰਜ ਰੁਪਏ ਪ੍ਰਤੀ ਬੱਚਾ ਕੇਲੇ ਲਈ ਰਾਸ਼ੀ ਦਿੱਤੀ  ਜਾ ਰਹੀ ਹੈ।  ਪਿੰਡਾਂ ਵਿੱਚ ਕੰਮ ਕਰਦੇ ਅਧਿਆਪਕਾਂ ਲਈ ਕੇਲਿਆਂ ਦੀ ਖਰੀਦ ਵੱਡੀ ਸਿਰਦਰਦੀ ਸਾਬਿਤ ਹੋ ਰਹੀ ਹੈ,ਜਦੋ ਕਿ ਹਰੇਕ ਜਗਾ ਸਕੂਲ ਨੇੜੇ ਕੇਲੇ ਨਹੀ ਉਪਲਬਧ ਹੁੰਦੇ। ਇਥੇ ਇਹ ਵੀ ਜਿਕਰਯੋਗ ਹੈ ਕਿ ਜੇਕਰ ਕੇਲੇ ਇੱਕ ਰਾਤ ਪਹਿਲਾ ਹੀ ਪ੍ਰਬਂਧ ਕਰਨਾ ਹੈ ਤਾਂ ਇਥੇ ਇਹ ਵੀ ਸਵਾਲ ਹੈ ਕਿ ਅਗਲੇ ਦਿਨ ਕਿਨੇ ਬੱਚੇ ਸਕੂਲ ਆਉਣਗੇ ਇਸ ਗੱਲ ਦਾ ਅੰਦਾਜਾ ਕਿਦਾਂ ਲੱਗੇਗਾ ।
 ਆਗੂਆ ਨੇ ਕਿਹਾ ਕਿ ਸਰਕਾਰ ਕੁਕਿੰਗ ਕਾਸਟ ਚ ਵਾਧਾ ਕਰਕੇ ਪੂੜੀਆਂ ਦੀ ਥਾਂ ਤੇ  ਵਿਦਿਆਰਥੀਆਂ ਦੀ ਵੱਧਦੀ ਉਮਰ (ਗਰੋਇੰਗ ਏਜ )ਨੂੰ ਮੱਦੇ ਨਜ਼ਰ ਰੱਖਦੇ ਹੋਏ ਹਾਈ ਪ੍ਰੋਟੀਨ ਡਾਇਟ ਨੂੰ ਮਿਡ ਡੇ ਮੀਲ ਮੀਨੂ ਵਿੱਚ ਸ਼ਾਮਿਲ ਕਰੇ ਕਿਉਂਕਿ ਪੂੜੀਆਂ ਵਿੱਚ ਕੋਈ ਵੀ ਪੋਸਟਿਕ ਵੈਲਿਊ ਨਾ ਹੋਣ ਕਾਰਨ ਇਹ ਵਿਦਿਆਰਥੀਆਂ ਦੀ  ਸਿਹਤ ਪੱਖੋਂ ਵੀ ਠੀਕ ਨਹੀਂ l ਸਰਦੀਆਂ ਵਿੱਚ ਪੂੜੀਆਂ ਖਾਣ ਮਗਰੋਂ ਵਿਦਿਆਰਥੀਆਂ ਵੱਲੋਂ ਪਾਣੀ ਪੀ ਲੈਣ ਤੇ ਖੰਘ ਹੋ ਜਾਣ ਤੇ ਬੱਚਿਆਂ ਦੀ ਸਿਹਤ ਨਾ ਸਾਜ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ lਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਕੁਕਿੰਗ ਕਾਸਟ ਵਿੱਚ ਵਾਧਾ ਨਹੀਂ ਕੀਤਾ ਗਿਆ ਇਸ ਲਈ ਪਹਿਲਾ ਹੀ ਮਿਡ ਡੇ ਮੀਲ ਬਣਾਉਣ ਲਈ ਅਧਿਆਪਕ ਵਰਗ ਵੱਲੋ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਮਹਿੰਗਾਈ ਦੇ ਜ਼ਮਾਨੇ ਵਿੱਚ ਜਿੱਥੇ ਖਾਣ ਪੀਣ ਦੀਆਂ ਚੀਜ਼ਾਂ ਦੀਆ ਕੀਮਤਾਂ ਆਸਮਾਨ ਛੂ ਰਹੀਆ ਹਨ ਉੱਥੇ ਵਿਭਾਗ ਵੱਲੋਂ ਵਿਭਾਗ ਵੱਲੋਂ ਮਿਡ ਡੇਅ ਮੀਲ ਚਲਾਉਣ ਲਈ   ਨਿਗੂਣੀ ਜਿਹੀ ਰਾਸ਼ੀ ਦਿੱਤੀ ਜਾ ਰਹੀ ਹੈl  ਅਧਿਆਪਕ ਵਰਗ ਬਹੁਤ ਮੁਸ਼ਕਿਲ ਨਾਲ ਆਪਣਾ ਕੀਮਤੀ ਸਮਾਂ ਅਤੇ ਕੋਲੋਂ ਖਰਚ ਵੀ ਲਗਾਕੇ ਮਿਡ ਡੇ ਮੀਲ ਬੱਚਿਆ ਨੂੰ ਦੇ ਰਿਹਾ ਹੈ ।*
  ਹੁਣ ਸਰਕਾਰ ਤੇ ਸਿੱਖਿਆ ਵਿਭਾਗ ਵੱਲੋ ਮਿਡ ਡੇ ਮੀਲ ਦੇ ਨਵੇਂ ਮੈਨਿਊ ਚ ਕੀਤੇ ਵਾਧੇ ਤੇ ਕੁਕਿੰਗ ਕਾਸਟ ਚ ਵਾਧਾ ਕੀਤੇ ਬਿਨਾਂ ਮਿਡ ਡੇ ਮੀਲ ਤਿਆਰ ਕਰਾਉਣਾ ਮੁਸ਼ਕਿਲ ਹੋ ਰਿਹਾ ਹੈ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleUS strike in Iraq kills commander of militia group behind deadly attack on American forces
Next articleSaudi Arabia says no diplomatic ties with Israel unless Gaza conflict ends, Palestinian state recognised