ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ ਵਿੱਚ ਹੋਈ ਮੀਟਿੰਗ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪਰਮਜੀਤ ਸਿੰਘ ਸਚਦੇਵਾ  ਦੀ ਅਗਵਾਈ ਵਿੱਚ 10 ਨਵੰਬਰ ਨੂੰ ਹੋਣ ਜਾ ਰਹੀ ਸਚਦੇਵਾ ਸਟਾਕਸ ਸਾਈਕਲੋਥੌਨ  4.0 ਅਤੇ 17 ਨਵੰਬਰ ਨੂੰ ਹੋਣ ਜਾ ਰਹੀ ਬਲ ਬਲ ਸੇਵਾ ਡਾਇਮੰਡ ਆਫ ਨਾਲਿਜ – 3 ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਰੇਲਵੇ ਮੰਡੀ ਸਕੂਲ ਤੋਂ ਕੀਤੀ ਗਈ ਜਿਸ ਵਿੱਚ ਸਵੇਰ ਦੀ ਅਸੈਂਬਲੀ ਵਿੱਚ ਬੱਚਿਆਂ ਨੂੰ ਸਾਈਕਲੋਥੌਨ ਅਤੇ ਡਾਇਮੰਡ ਆਫ ਨਾਲਿਜ-3  ਵਾਰੇ ਪ੍ਰੇਰਿਤ ਕੀਤਾ ਗਿਆ। ਇਸ ਨੂੰ ਲੈ ਕੇ ਬੱਚੇ ਬਹੁਤ ਉਤਸਾਹਿਤ ਸਨ। ਇਸ ਮੌਕੇ ਪਰਮਜੀਤ ਸਿੰਘ ਸਚਦੇਵਾ ਅਤੇ ਹਰਕ੍ਰਿਸ਼ਨ ਕੱਜਲਾ  ਵਲੋਂ  ਬੱਚਿਆਂ ਨੂੰ ਸੰਬੋਧਿਤ ਕੀਤਾ ਗਿਆ। ਇਸ ਮੌਕੇ ਰਵਿੰਦਰ ਕੌਰ  ਦੀ ਅਗਵਾਈ ਵਿੱਚ ਸਕੂਲ ਦਾ ਸਾਰਾ ਸਟਾਫ ਅਤੇ ਸਚਦੇਵਾ ਸਟਾਕਸ ਡਾਇਰੈਕਟਰ ਪਰਮਜੀਤ ਸਚਦੇਵਾ , ਬਲ ਬਲ ਸੇਵਾ ਪ੍ਰਧਾਨ ਹਰਕ੍ਰਿਸ਼ਨ, ਬਲਵਿੰਦਰ , ਕਮਲੇਸ਼ , ਸ਼ਰੂਤੀ  ਅਤੇ ਅੰਜਨਾ ਆਦਿ ਵਲੋਂ ਹਾਜਰੀ ਲਗਵਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਗਲੈਂਡ ਦੀ ਧਰਤੀ ਤੇ ਸੰਗੀਤਕ ਬਰੀਕੀਆਂ ਦਾ ਗਿਆਨ ਵੰਡਣ ਵਾਲੇ ਪ੍ਰਸਿੱਧ ਵਿਦਵਾਨ “ਨਿਕਲਸਨ ਆਫਤਾਬ”: ਧਰਮਿੰਦਰ ਮਸਾਣੀ
Next articleਐਡਵੋਕੇਟ ਸੰਜੀਵ ਰਾਜਪੂਤ ਬਜਰੰਗ ਦਲ ਹਿੰਦੁਸਤਾਨ ਪੰਜਾਬ ਸੂਬੇ ਦਾ ਚੇਅਰਮੈਨ ਨਿਯੁਕਤ ।