ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜ ਪਿੰਡਾਂ ਗੋਲੂਮਾਜਰਾ, ਟੁੰਡੇਵਾਲ, ਬੇਹਰੜੀ, ਮਾਲੇਵਾਲ ਕੋਹਲੀ ਤੇ ਬਾਗੋਵਾਲ ਦੇ ਸਾਂਝੇ ਧਰਮ ਅਸਥਾਨ ‘ਪੰਚਵਟੀ ਧਾਮ ਗੋਲੂਮਾਜਰਾ’ ਵਿਖੇ ਸ਼੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀ ਵਾਲਿਆਂ ਦੇ ਸਲਾਨਾ ਤਿੰਨ ਦਿਨਾਂ ਸੰਤ ਸਮਾਗਮ 24 ਨਵੰਬਰ ਤੋਂ ਆਰੰਭ ਹੋ ਰਹੇ ਹਨ। ਇਹਨਾਂ ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਚਵਟੀ ਧਾਮ ਦੇ ਸੇਵਾਦਾਰਾਂ ਨੇ ਦੱਸਿਆ ਕਿ 24 ਨਵੰਬਰ ਸੋਮਵਾਰ ਨੂੰ ਜਗਤ ਗੁਰੂ ਆਚਾਰੀਆ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਰਚਿਤ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਆਰੰਭ ਕਰਵਾਏ ਜਾਣਗੇ। 25 ਨਵੰਬਰ ਨੂੰ ਮੱਧ ਦੇ ਭੋਗ ਪਾਏ ਜਾਣਗੇ ਅਤੇ ਰੋਜ਼ਾਨਾ ਰਾਤ ਸਮੇਂ ਮਹਾਂਪੁਰਸ਼ ਸੰਗਤਾਂ ਨੂੰ ਸਤਿਸੰਗ ਫਰਮਾਉਣਗੇ। ਸਮਾਗਮਾਂ ਦੇ ਅੰਤਿਮ ਦਿਨ 26 ਨਵੰਬਰ ਨੂੰ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਵੱਲੋਂ ਅਖੰਡ ਪਾਠ ਦੀ ਸੰਪੂਰਨਤਾ ਦੇ ਭੋਗ ਪਾਏ ਜਾਣਗੇ, ਉਪਰੰਤ ਸੰਗਤਾਂ ਨੂੰ ਸਤਿਸੰਗ ਪ੍ਰਵਚਨਾਂ ਰਾਹੀਂ ਗੁਰੂ ਚਰਨਾਂ ਨਾਲ ਜੁੜਨਾ ਕਰਨਗੇ। ਇਹਨਾਂ ਤਿੰਨ ਦਿਨਾਂ ਸਮਾਗਮਾਂ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤਣਗੇ।
HOME ਪੰਚਵਟੀ ਧਾਮ ਗੋਲੂਮਾਜਰਾ ਵਿਖੇ ਭੂਰੀ ਵਾਲਿਆਂ ਦੇ ਸਾਲਾਨਾ 3 ਦਿਨਾਂ ਸਲਾਨਾ ਸੰਤ...



