
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਥਾਨਕ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਪੁਰਾਣੇ ਬੱਸ ਅੱਡੇ ‘ਚ ਲਗਭਗ 35-40 ਸਾਲ ਪਹਿਲਾਂ ਬਣੀ ਹੋਈ ਪੰਚਾਇਤ ਮਾਰਕੀਟ ਦੀਆਂ ਦੁਕਾਨਾਂ ਨੂੰ ਅੱਜ ਬੀ. ਡੀ. ਪੀ. ਓ ਫਿਲੌਰ, ਪੁਲਿਸ ਪ੍ਰਸ਼ਾਸ਼ਨ ਤੇ ਗ੍ਰਾਮ ਪੰਚਾਇਤ ਦੀ ਹਾਜ਼ਰੀ ‘ਚ ਢਾਹ ਦਿੱਤਾ ਗਿਆ | ਇਸ ਮੌਕੇ ਕੁਝ ਦੁਕਾਨਦਾਰਾਂ ਵਲੋਂ ਵਿਰੋਧ ਵੀ ਕੀਤਾ ਗਿਆ, ਪਰੰਤੂ ਸਬ ਇੰਸਪੈਕਟਰ ਨਿਰਮਲ ਸਿੰਘ ਚੌਂਕੀ ਇੰਚਾਰਜ ਅੱਪਰਾ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਬੀ. ਡੀ. ਪੀ. ਓ ਫਿਲੌਰ ਰਜਿੰਦਰ ਕੌਰ ਬਾਜਵਾ ਤੇ ਸਰਪੰਚ ਵਿਨੈ ਕੁਮਾਰ ਅੱਪਰਾ ਨੇ ਦੱਸਿਆ ਕਿ ਲਗਭਗ 35 ਸਾਲ ਪਹਿਲਾਂ ਇਸ ਮਾਰਕੀਟ ਦੀ ਉਸਾਰੀ ਉਸ ਸਮੇਂ ਦੀ ਪੰਚਾਇਤ
ਦੁਆਰਾ ਦੁਆਰਾ ਕੀਤੀ ਗਈ ਸੀ, ਜਿਸ ‘ਚ ਲਗਭਗ 36 ਦੁਕਾਨਾਂ ਹਨ | ਇਨਾਂ ਦੁਕਾਨਾਂ ਦੀ ਹਾਲਤ ਜਰਜਰ ਤੇ ਖਸਤਾ ਹਾਲਤ ਹੋ ਚੁੱਕੀ ਹੈ | ਸਰਪੰਚ ਵਿਨੈ ਕੁਮਾਰ ਨੇ ਅੱਗੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਫਿਲੌਰ ਦੇ ਮੀਮੋ ਨੰਬਰ 258 ਮਿਤੀ 10-06-2025 ਦੇ ਰਾਹੀਂ ਇਨਾਂ ਦੁਕਾਨਾਂ ਨੂੰ ਅਸੁਰੱਖਿਅਤ (ਅਨਸੇਫ) ਘੋਸ਼ਿਤ ਕੀਤਾ ਗਿਆ ਹੈ | ਇਸ ਸੰਬੰਧ ‘ਚ ਮਿਤੀ 12-06-2025 ਨੂੰ ਦੁਕਾਨਦਾਰਾਂ ਨੂੰ ਇੱਕ ਹਫਤੇ ਦਾ ਨੋਟਿਸ ਵੀ ਦਿੱਤਾ ਗਿਆ ਸੀ | ਕੋਈ ਅਣਹੋਣੀ ਘਟਨਾ ਨਾ ਵਾਪਰੇ, ਇਸ ਲਈ ਇਨਾਂ ਦੁਕਾਨਾਂ ਨੂੰ ਢਾਹ ਕੇ ਨਵੀਂ ਮਾਰਕੀਟ ਦੀ ਉਸਾਰੀ ਕੀਤੀ ਜਾਵੇਗੀ | ਉਨਾਂ ਅੱਗੇ ਕਿਹਾ ਕਿ ਪੰਚਾਇਤ ਦਾ ਮਕਸਦ ਹਰ ਵਿਅਕਤੀ ਦੀ ਜਾਨ-ਮਾਲ ਦੀ ਰਾਖੀ ਕਰਨਾ ਹੈ | ਸਰਪੰਚ ਵਿਨੈ ਕੁਮਾਰ ਨੇ ਅੱਗੇ ਦੱਸਿਆ ਕਿ ਮਾਰਕੀਟ ਦੇ ਦੁਕਾਨਦਾਰਾਂ ਵੱਲ ਲੱਖਾਂ ਰੁਪਏ ਕਿਰਾਇਆ ਬਕਾਇਆ ਹੈ | ਵਾਰ ਵਾਰ ਨੋਟਿਸ ਭੇਜਣ ਦੇ ਬਾਵਜੂਦ ਵੀ ਕਿਰਾਇਆ ਜਮਾਂ ਨਹੀਂ ਕਰਵਾਇਆ ਗਿਆ | ਇਸ ਮੌਕੇ ਬੀ. ਡੀ. ਪੀ. ਓ.ਫਿਲੌਰ ਰਜਿੰਦਰ ਕੌਰ ਬਾਜਵਾ, ਸਬ ਇੰਸਪੈਕਟਰ ਨਿਰਮਲ ਸਿੰਘ ਚੌਂਕੀ ਇੰਚਾਰਜ ਅੱਪਰਾ, ਸੁਰਜੀਤ ਸਿੰਘ ਪੰਚਾਇਤ ਸੈਕਟਰੀ ਅੱਪਰਾ, ਕੁਲਦੀਪ ਜੌਹਲ, ਮੋਹਣ ਲਾਲ, ਮੁਕੇਸ਼ ਦਾਦਰਾ, ਹਰਜੀਤ ਸਿੱਧੂ, ਰੂਪ ਲਾਲ, ਹਰਬੰਸ ਲਾਲ, ਪਰਮਜੀਤ ਕਾਲਾ, ਸੁਭਾਸ਼, ਪਰਮਜੀਤ ਕੌਰ, ਸੀਮਾ ਰਾਣੀ, ਨੀਲਮ ਰਾਣੀ, ਕਾਜਲ ਅਰੋੜਾ, ਲਖਨਜੀਤ ਕੌਰ ਦਾਦਰਾ (ਸਾਰੇ ਪੰਚਾਇਤ ਮੈਂਬਰ) ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



