ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਦੁੱਗਰੀ, ਫੇਸ-1 ਵਿਖ਼ੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇਸਤ੍ਰੀ ਸਤਿਸੰਗ ਸਭਾ ਦੇ ਨਿੱਘੇ ਸਹਿਯੋਗ ਸਦਕਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਾਠ ਅਤੇ ਕੀਰਤਨ ਦੀ ਲੜੀ ਜੋ ਚਲਾਈ ਜਾ ਰਹੀ ਸੀ ਉਸ ਵਿੱਚ ਸੰਗਤਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਨੂੰ ਦੇਖਦਿਆਂ ਹੋਇਆਂ ਕਮੇਟੀ ਅਤੇ ਇਸਤ੍ਰੀ ਸਤਿਸੰਗ ਸਭਾ ਨੇ ਸਾਰੀਆਂ ਉਹ ਬੀਬੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਪੂਰੀ ਲੜੀ ਵਿੱਚ ਹਿੱਸਾ ਲਿਆ ਸੀ। ਅੱਜ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆ ਜਿਸ ਵਿੱਚ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸ੍ਰਵਨ ਕਰਵਾਇਆ। ਸੁਖਮਨੀ ਸਾਹਿਬ ਅਤੇ ਨਿੱਤਨੇਮ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਬਾਅਦ ਵਿੱਚ ਗਿਆਨੀ ਹਰਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਨੇ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ। 11 ਵਜੇ ਇਸਤ੍ਰੀ ਸਤਿਸੰਗ ਸਭਾ ਦਾ ਹਫ਼ਤਾਵਾਰੀ ਬੁੱਧਵਾਰ ਦਾ ਸਮਾਗਮ ਆਰੰਭ ਕੀਤਾ ਜਿਸ ਵਿੱਚ ਬੀਬੀਆਂ ਨੇ ਸੁਖਮਨੀ ਸਾਹਿਬ, ਚੌਪਈ ਸਾਹਿਬ, ਦੇ ਪਾਠ ਕੀਤੇ ਅਤੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਸ੍ਰਵਨ ਕਰਵਾਏ । ਇਸਤ੍ਰੀ ਸਤਿਸੰਗ ਸਭਾ ਦੀ ਪੰਜ ਮੈਂਬਰੀ ਕਮੇਟੀ ਦੀਆਂ ਬੀਬੀਆਂ ਬੀਬੀ ਮਨਜੀਤ ਕੌਰ, ਦਵਿੰਦਰ ਕੌਰ, ਬਲਵਿੰਦਰ ਕੌਰ ਬੱਤਰਾ, ਕੁਲਜੀਤ ਕੌਰ, ਸਿਮਰਨ ਕੌਰ ਅਤੇ ਕਰਮਜੀਤ ਕੌਰ ਬੈਨੀਪਾਲ ਨੇ ਸਾਰੀਆ ਬੀਬੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਸਾਰੀਆਂ ਆਈਆਂ ਹੋਈਆਂ ਬੀਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀ ਸਾਰੇ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ 40 ਦਿਨਾਂ ਦੀ ਲੜੀ ਵਿੱਚ ਹਿੱਸਾ ਲੈ ਕੇ ਆਪਣਾ ਜੀਵਨ ਸਫਲਾ ਕੀਤਾ ਅਤੇ ਅੱਗੇ ਤੋਂ ਵੀ ਤੁਸੀ ਇਸੇ ਤਰ੍ਹਾਂ ਸਾਨੂੰ ਸਹਿਯੋਗ ਦੇਂਦੇ ਰਹੋਗੇ। ਸਮਾਗਮ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਚੇਅਰਮੈਨ ਬਲਜੀਤ ਸਿੰਘ ਸੇਠੀ, ਕਰਤਾਰ ਸਿੰਘ ਬਰਾੜ, ਪਰਮਿੰਦਰ ਸਿੰਘ, ਗੁਰਦੀਪ ਸਿੰਘ ਕਾਲੜਾ, ਸਰਬਜੀਤ ਸਿੰਘ ਚਗਰ, ਜਗਮੋਹਨ ਸਿੰਘ, ਬੀਬੀ ਦਵਿੰਦਰ ਕੌਰ, ਮਨਜੀਤ ਕੌਰ, ਸਿਮਰਨਜੀਤ ਕੌਰ, ਬਲਵਿੰਦਰ ਕੌਰ ਬੱਤਰਾ, ਕੁਲਜੀਤ ਕੌਰ ਰਵਿੰਦਰ ਕੌਰ ਰਹੇਜਾ, ਰਾਜਨੀਇੰਦਰ ਕੌਰ, ਗੁਰਪ੍ਰੀਤ ਕੌਰ ਖੁਰਾਣਾ, ਜਸਵਿੰਦਰ ਕੌਰ ਪਾਇਲ, ਨਿਰਮਲ ਕੌਰ ਪਾਇਲ, ਸੁਰਿੰਦਰ ਕੌਰ ਬਾਂਸਲ, ਹਰਜੀਤ ਕੌਰ ਅਤੇ ਮਾਤਾ ਗੁਰਦੇਵ ਕੌਰ ਹਾਜ਼ਰ ਸਨ ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1, ਦੁੱਗਰੀ ਵਿਖੇ ਇਸਤ੍ਰੀ ਸਤਿਸੰਗ ਸਭਾ ਦਾ ਸਨਮਾਨ ਸਮਾਰੋਹ = ਕੁਲਵਿੰਦਰ ਸਿੰਘ ਬੈਨੀਪਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



